December 1, 2011 admin

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਕਚਹਿਰੀਆਂ ਵਿੱਚ ਵਿਸ਼ਵ ਏਡਜ ਦਿਵਸ ਦੇ ਮੌਕੇ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ।

ਫਤਹਿਗੜ੍ਹ  ਸਾਹਿਬ, 1 ਦਸੰਬਰ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਵੱਲੋ ਵਿਸ਼ਵ ਏਡਜ਼ ਦਿਵਸ ਦੇ ਮੌਕੇ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ   ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀ ਹਰਸ਼ ਮਹਿਤਾ ਦੀ ਪ੍ਰਧਾਨਗੀ ਹੇਠ  ਕਾਨੂੰਨੀ ਜਾਣਕਾਰੀ ਸਬੰਧੀ ਕੈਂਪ ਲਗਾਇਆ ਗਿਆ।  ਸ੍ਰੀ ਮਹਿਤਾ  ਨੇ ਕੈਂਪ ਨੂੰ ਸੰਬੋਧਨ ਕਰਦਿਆਂ  ਲੋਕਾਂ ਨੂੰ ਅਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਏਡਜ ਵਰਗੀ ਲਾ ਇਲਾਜ ਬਿਮਾਰੀ ਤੋਂ ਬਚਣ ਲਈ  ਜਾਗਰੂਕ ਕਰਨ ਵਾਸਤੇ ਵਿਸਥਾਰਪੂਰਵਕ  ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਥੋੜ੍ਹੀਆਂ ਜਿਹੀਆਂ ਸਾਵਧਾਨੀਆਂ ਵਰਤ ਕੇ ਇਸ ਲਾ ਇਲਾਜ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ  ਨੂੰ ਖੂਨ ਚੜ੍ਹਾਉਣ ਵਾਸਤੇ ਨਵੀਆਂ ਸਰਿੰਜਾਂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਇੱਕ ਵਾਰ ਵਰਤੀ ਗਈ ਸਰਿੰਜ ਨੂੰ ਦੁਬਾਰਾ ਨਹੀਂ ਵਰਤਣਾ ਚਾਹੀਦਾ। ਇਸ ਮੌਕੇ ਸਹਾਇਕ ਜ਼ਿਲ੍ਹਾ ਅਟਾਰਨੀ ਸ੍ਰੀ ਵਰਿੰਦਰ ਸੰਧੂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਬਰਾਂ ਨੂੰ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ  ਵੱਲੋਂ ਜਾਰੀ ਹਦਾਇਤਾਂ ਅਨੁਸਾਰ ਐਕਸ਼ਨ 2011-12 ਸਬੰਧੀ ਲਗਾਏ ਜਾ ਰਹੇ ਸੈਮੀਨਾਰਾਂ ਅਤੇ ਕੈਪਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਕੈਪਾਂ ਰਾਹੀਂ ਲੋਕਾਂ ਨੂੰ ਦਰਪੇਸ਼ ਮੁਸਕਿਲਾਂ ਦੇ ਹੱਲ ਲਈ ਜਾਗਰੂਕ ਕੀਤਾ ਜਾਵੇਗਾ। ਇਸ ਕੈਂਪ ਦਾ ਆਯੋਜਨ ਸਮਾਜ ਸੇਵੀ ਸੰਸਥਾ ਜਾਗੋ ਦੇ ਪ੍ਰਧਾਨ ਸ੍ਰ: ਗੁਰਵਿੰਦਰ ਸਿੰਘ ਸੋਹੀ  ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਚਹਿਰੀਆਂ ਵਿੱਚ ਆਉਣ ਵਾਲੇ ਵਾਹਨਾਂ ਤੇ ਏਡਜ ਤੋਂ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਸਟਿੱਕਰ ਵੀ ਲਗਾਏ ਗਏ।  ਇਸ ਮੌਕੇ ਐਡਵੋਕੇਟ ਸ੍ਰੀ ਗੁਰਪ੍ਰੀਤ ਸਿੰਘ ਸੈਣੀ, ਸ੍ਰੀ ਯਾਦਵਿੰਦਰ ਸਿੰਘ, ਪੈਰਾਲੀਗਲ ਵਲੰਟੀਅਰ ਸ੍ਰੀ ਮਨੋਜ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਸ਼ਾਮਲ ਹੋਏ।

Translate »