December 1, 2011 admin

ਪੰਜਾਬੀ ਯੂਨੀਵਰਸਿਟੀ ਵਿਖੇ ਗੋਲਡਨ ਜੁਬਲੀ ਸਮਾਰੋਹਾਂ ਦੀ ਲੜੀ

ਪਟਿਆਲਾ 01-12-11 ਪੰਜਾਬੀ ਯ੍ਹਨੀਵਰਸਿਟੀ ਦੀ ਗੋਲਡਨ ਜੁਬਲੀ ਸਮਾਰੋਹਾਂ ਦੀ ਲੜੀ ਵਿਚ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀਆਂ ਨੂੰ ਯੂਨੀਵਰਸਿਟੀ ਨੂੰ ਇਸ ਉਚਾਈ ਤੇ ਪਹੁੰਚਾਉਣ ਹਿਤ ਉਹਨਾਂ ਦੇ ਯੋਗਦਾਨ ਸਦਕਾ ਸਨਮਾਨਿਤ ਕੀਤਾ ਗਿਆ| ਇਸ ਮੌਕੇ ਤੇ ਬੋਲਿਦਿਆਂ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਗੋਲਡਨ ਜੁਬਲੀ ਦਾ ਇਤਿਹਾਸਕ ਮੌਕਾ ਬਹੁਤ ਹੀ ਭਾਗਾਂ ਵਾਲਾ ਸਮਾਂ ਹੈ| ਅਤੇ ਇਸ ਮੌਕੇ ਤੇ ਅਸੀ ਹਰ ਉਸ ਵਿਅਕਤੀ ਦਾ ਸਨਮਾਨ ਕਰਨਾ ਚਾਂਹਾਂਗੇ ਜਿਸ ਨੇ ਯੂਨੀਵਰਸਿਟੀ ਨੂੰ ਇਸ ਉਚਾਈ ਦੇ ਮੁਕਾਮ ਤੱਕ ਪਹੁੰਚਾਉਣ ਹਿਤ ਵਡਮੁੱਲਾ ਯੌਗਦਾਨ ਪਾਇਆ ਹੈ ਅਤੇ ਸਾਬਕਾ ਵਾਈਸ-ਚਾਂਸਲਰਾਂ ਨੂੰ ਸਨਮਾਨ ਕਰਨਾ ਇਸੇ ਕੜੀ ਦਾ ਪਹਿਲਾ ਕਦਮ ਹੈ|  ਇਸ ਮੌਕੇ ਤੇ ਦੋ ਸਾਬਕਾ ਵਾਈਸ-ਚਾਂਸਲਰ ਡਾ. ਭਗਤ ਸਿੰਘ ਅਤੇ ਡਾ. ਹ. ਕ. ਮਨਮੋਹਨ ਸਿੰਘ ਹਾਜ.ਰ ਸਨ| ਡਾ. ਜਸਵੀਰ ਸਿੰਘ ਆਹਲੂਵਾਲੀਆ ਦਾ ਸਨਮਾਨ ਉਨ੍ਹਾਂ ਦੇ ਪੁੱਤਰ ਅਤੇ ਡਾ. ਜੇ.ਐਸ.ਪਵਾਰ ਵਲੋ੦ ਡਾ. ਰਣਵੀਰ ਸਿੰਘ ਸਰਾਓ ਅਤੇ ਡਾ. ਐਸ.ਐਸ. ਜੋਹਲ ਵਲੋ੦ ਸ੍ਰੀ ਅਮਰਜੀਤ ਸਿੰਘ ਮੁਖੀ ਆਲ ਇੰਡੀਆ ਰੇਡੀਓ ਨੇ ਪ੍ਰਾਪਤ ਕੀਤਾ| ਡਾ. ਜਸਪਾਲ ਸਿੰਘ ਨੇ ਦਸਿਆਂ ਕਿ ਯੂਨੀਵਰਸਿਟੀ ਵਲੌ੦ ਇਸ ਦੇ ਸਾਰੇ ਹੀ ਵਾਈਸ-ਚਾਂਸਲਰ ਨੂੰ ਸਨਮਾਨ ਪ੍ਰਾਪਤ ਕਰਨ ਦਾ ਸੱਦਾ ਪੱਤਰ ਭੇਜਿਆ ਗਿਆ ਸੀ,ਪਰੰਤੂ ਸ੍ਰੀ ਐਸ.ਐਸ. ਬੋਪਾਰਾਏ ਅਤੇ ਡਾ. ਇੰਦਰਜੀਤ ਕੌਰ ਨਿੱਜੀ ਕਾਰਨਾਂ ਕਾਰਨ ਇਸ ਮੌਕੇ ਤੇ ਸ.ਾਮਲ ਨਹੀ੦ ਹੋ ਸਕੇ| ਡਾ. ਭਗਤ ਸਿੰਘ ਅਤੇ ਡਾ. ਹ.ਕ. ਮਨਮੋਹਨ ਸਿੰਘ ਨੇ ਸਨਮਾਨ ਪ੍ਰਾਪਤ ਕੀਤਾ ਅਤੇ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਕਿਹਾਂ ਕਿ ਇਹ ਮੌਕਾ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਦੇ ਸੁਨਿਹਰੀ ਅੱਖਰਾ ਵਿਚ ਲਿਖਿਆ ਜਾਵੇਗਾ|

Translate »