December 1, 2011 admin

ਵਿਸ਼ਵ ਏਡਜ਼ ਦਿਹਾੜੇ ਤੇ ਜਿਲ•ਾ ਸਿਹਤ ਅਫ਼ਸਰ ਡਾ. ਰਮੇਸ਼ ਥਿੰਦ ਦੀ ਪ੍ਰਧਾਨਤਾ ਹੇਠ ਜਿਲ•ਾ ਪੱਧਰੀ ਸਮਾਗਮ ਦੌਰਾਨ ਜ਼ੀਰੋ ਤੱਕ ਪ੍ਰਾਪਤੀ, ਜ਼ੀਰੋ ਨਵੀਆਂ ਇਨਫੈਕਸ਼ਨਜ਼, ਜ਼ੀਰੋ ਭੇਦਭਾਵ, ਜ਼ੀਰੋ ਏਡਜ਼ ਸੰਬੰਧਿਤ ਮੌਤਾਂ ਵਿਸ਼ੇ ਤੇ ਸੈਮੀਨਾਰ ਅਤੇ ਰੈਲੀ ਦਾ ਆਯੋਜਨ

ਹੁਸ਼ਿਆਰਪੁਰ, 1 ਦਸੰਬਰ 2011 : ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਯਸ਼ ਮਿਤਰਾ ਦੀ ਅਗਵਾਈ ਹੇਠ ਜਿਲ•ਾ ਹੁਸ਼ਿਆਰਪੁਰ ਦੀਆਂ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਏਡਜ਼ ਦਿਹਾੜੇ ਦੇ ਮੌਕੇ ਤੇ ਵੱਖ ਵੱਖ ਸਮਾਗਮਾਂ ਦਾ ਆਯੋਜਨ ਕੀਤਾ ਗਿਆ।
ਜਿਲ•ਾ ਪੱਧਰੀ ਸਮਾਗਮ ਦਾ ਆਯੋਜਨ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਟ੍ਰੇਨਿੰਗ ਸਕੂਲ ਵਿਖੇ ਹਿਮਾਲਿਅਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਜਿਲ•ਾ ਸਿਹਤ ਅਫ਼ਸਰ ਡਾ. ਰਮੇਸ਼ ਥਿੰਦ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸਮਾਗਮ ਵਿੱਚ ਸਹਾਇਕ ਸਿਵਲ ਸਰਜਨ ਡਾ. ਰਜ਼ਨੀਸ਼ ਸੈਣੀ, ਜਿਲ•ਾ ਪਰਿਵਾਰ ਭਲਾਈ ਅਫ਼ਸਰ ਡਾ. ਸੀ.ਐਲ. ਕਾਜ਼ਲ, ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਐਸ.ਐਮ.ਓ. ਇੰ: ਡਾ. ਅਨਿਲ ਮਹਿੰਦਰਾ, ਸਕੂਲ ਦੇ ਅਧਿਆਪਕ, ਵਿਦਿਆਰਥੀ ਅਤੇ ਹਿਮਾਲਿਅਨ ਫਾਊਂਡੇਸ਼ਨ ਦੀ ਡਾ. ਮੰਜੂ ਸ਼ਰਮਾ ਅਤੇ ਭਾਰੀ ਗਿਣਤੀ ਵਿੱਚ ਫਾਊਂਡੇਸ਼ਨ ਦੇ ਵਲੰਟਿਅਰਜ਼ ਨੇ ਭਾਗ ਲਿਆ।
ਸਮਾਗਮ ਦੌਰਾਨ ਜ਼ੀਰੋ ਤੱਕ ਪ੍ਰਾਪਤੀ, ਜ਼ੀਰੋ ਨਵੀਆਂ ਇਨਫੈਕਸ਼ਨਜ਼, ਜ਼ੀਰੋ ਭੇਦਭਾਵ, ਜ਼ੀਰੋ ਏਡਜ਼ ਸੰਬੰਧਿਤ ਮੌਤਾਂ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਵਿੱਚ ਪ੍ਰਧਾਨਗੀ ਭਾਸ਼ਨ ਦੌਰਾਨ ਡਾ. ਰਮੇਸ਼ ਥਿੰਦ ਨੇ ਆਖਿਆ ਕਿ 1 ਦਸੰਬਰ ਦੁਨੀਆਂ ਭਰ ਵਿੱਚ ਵਿਸ਼ਵ ਏਡਜ਼ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਹਰ ਸਾਲ ਨਵਾਂ ਨਾਅਰਾ ਬਲੰਦ ਕੀਤਾ ਜਾਂਦਾ ਹੈ। ਉਹਨਾਂ ਆਖਿਆ ਇਸ ਸਾਲ ਦੇ ਨਾਅਰੇ ਗੈਟਿੰਗ ਟੂ ਜ਼ੀਰੋ ਜ਼ੀਰੋ ਦਾ ਟੀਚਾ ਪੂਰਾ ਕਰਨ ਵਾਸਤੇ ਸਿਹਤ ਵਿਭਾਗ ਵੱਲੋਂ ਸਾਰਾ ਸਾਲ ਸਵੈ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਐਚ.ਆਈ.ਵੀ. ਏਡਜ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਚਲਾਈ ਜਾਏਗੀ।
ਸੈਮੀਨਾਰ ਵਿੱਚ ਜ਼ੀਰੋ ਤੱਕ ਪ੍ਰਾਪਤੀ ਬਾਰੇ ਵਿਸ਼ਥਾਰ ਨਾਲ ਚਾਨਣਾ ਪਾਉਂਦਿਆਂ ਡਾ. ਅਜੈ ਬੱਗਾ ਨੇ ਦੱਸਿਆ ਕਿ ਏਡਜ਼ ਕੰਟਰੋਲ ਸੁਸਾਇਟੀ ਦਾ ਮੁੱਖ ਮੰਤਵ ਹੈ ਕਿ ਏਡਜ਼ ਪੈਦਾ ਕਰਨ ਵਾਲੇ ਵਾਇਰਸ ਐਚ.ਆਈ.ਵੀ. ਤੋਂ ਕੋਈ ਵੀ ਵਿਅਕਤੀ ਪੀੜਤ ਨਾ ਹੋਵੇ, ਐਚ.ਆਈ.ਵੀ. ਪੀੜਤ ਵਿਅਕਤੀ ਨੂੰ ਏਡਜ਼ ਨਾ  ਹੋਵੇ ਅਤੇ ਏਡਜ਼ ਕਾਰਣ ਕਿਸੇ ਵਿਅਕਤੀ ਦੀ ਮੌਤ ਨਾ ਹੋਵੇ। ਉਹਨਾਂ ਕਿਹਾ ਕਿ ਇਸਦੀ ਪ੍ਰਾਪਤੀ ਵਾਸਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਬਹੁਤ ਜਰੂਰੀ ਹੈ। ਡਾ. ਬੱਗਾ ਨੇ ਇਹ ਵੀ ਆਖਿਆ ਕਿ ਜ਼ੀਰੋ ਨਵੀਆਂ ਇਨਫੈਕਸ਼ਨਜ਼ ਲਈ ਜਰੂਰੀ ਹੈ ਕਿ ਲੋਕ ਸੁਰੱਖਿਅਤ ਖੂਨ, ਸੁਰੱਖਿਅਤ ਸਰਿੰਜ਼ਾਂ ਨੀਡਲਜ਼, ਸੁਰੱਖਿਅਤ ਸੈਕਸ ਅਪਣਾਉਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਮਾਤਾ ਤੋਂ ਬੱਚਿਆਂ ਵਿੱਚ ਰੋਗ ਸੰਚਾਰ ਦੀ ਰੋਕਥਾਮ ਵਾਸਤੇ ਸਾਰੀਆਂ ਗਰਭਵਤੀ ਮਹਿਲਾਵਾਂ ਦੇ ਐਚ.ਆਈ.ਵੀ. ਟੈਸਟਿੰਗ ਅਤੇ ਪ੍ਰੋਫੀਲੈਕਟਿਕ ਟਰੀਟਮੈਂਟ ਦਿੱਤਾ ਜਾਵੇ।
ਸੈਮੀਨਾਰ ਉਪਰਾਂਤ ਏਡਜ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਇਕ ਰੈਲੀ ਦਾ ਆਯੋਜਨ ਵੀ ਕੀਤਾ ਗਿਆ।

Translate »