December 1, 2011 admin

ਤਿੰਨ-ਰੋਜ਼ਾ ਚਿਲਡਰਨ ਸਾਇੰਸ ਕਾਂਗਰਸ 2011 ਦਾ ਖਾਲਸਾ ਕਾਲਜ ਵਿਖੇ ਸਮਾਪਨ, 16 ਟੀਮਾਂ ਨੈਸ਼ਨਲ ਸਾਇੰਸ ਕਾਂਗਰਸ ਲਈ ਨਾਮਜ਼ਦ

ਅੰਮ੍ਰਿਤਸਰ, 1 ਦਸੰਬਰ, 2011 : ਸਕੂਲੀ ਵਿਦਿਆਰਥੀਆਂ ਵਿੱਚ ਸਾਇੰਸ ਪ੍ਰਤੀ ਰੁਚੀ ਭਰਨ ਦੇ ਮੰਤਵ ਨਾਲ ਤਿੰਨ-ਰੋਜ਼ਾ 19ਵੀਂ ਚਿਲਡਰਨ ਸਾਇੰਸ ਕਾਂਗਰਸ 2011 ਦਾ ਅੱਜ ਸਥਾਨਕ ਖਾਲਸਾ ਵਿਖੇ ਸਮਾਪਨ ਹੋਇਆ। ਇਸ ਕਾਂਗਰਸ ਵਿੱਚ ਸੂਬੇ ਭਰ ਤੋਂ ਆਏ 90 ਸਕੂਲਾਂ ਦੇ 450 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿੰਨਾਂ ਵਿੱਚੋਂ 16 ਸਕੂਲਾਂ ਦੀਆਂ ਟੀਮਾਂ ਨੈਸ਼ਨਲ ਸਾਇੰਸ ਕਾਂਗਰਸ ਜੋ ਕਿ ਜੈਪੁਰ ਵਿਖੇ 27 ਤੋਂ 31 ਦਸੰਬਰ ਨੂੰ ਹੋ ਰਹੀ ਹੈ, ਲਈ ਚੁਣੀਆਂ ਗਈਆਂ। ਇਹ ਸਾਇੰਸ ਕਾਂਗਰਸ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਖਾਲਸਾ ਕਾਲਜ ਦੇ ਸਹਿਯੋਗ ਨਾਲ ਹੋਈ।
ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੇ ਡਾਇਰੈਕਟਰ ਜਨਰਲ, ਡਾ. ਆਰਐਸ ਖੰਡਪੁਰ ਨੇ ਬੱਚਿਆਂ ਵਿੱਚ ਸਾਇੰਸ ਦੇ ਪ੍ਰਤੀ ਰੁਚੀ ਨੂੰ ਹੋਰ ਵੀ ਉਭਾਰਨ ‘ਤੇ ਜ਼ੋਰ ਦਿੱਤਾ। ਉਨ•ਾਂ ਨੇ ਕਿਹਾ ਕਿ ਜੇ ਦੇਸ਼ ਨੇ ਤਰੱਕੀ ਦੀ ਰਾਹ ‘ਤੇ ਚੱਲਣਾ ਹੈ ਤਾਂ ਬੱਚਿਆਂ ਵਿੱਚ ਸਕੂਲੀ ਪੱਧਰ ‘ਤੇ ਹੀ ਉਨ•ਾਂ ਵਿੱਚ ਵਿਗਿਆਨਕ ਮਨੋਦਸ਼ਾ ਭਰਨੀ ਹੋਵੇਗੀ। ਉਨ•ਾਂ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ, ਉੱਥੇ ਉਨ•ਾਂ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਸਾਇੰਸ ਕਾਂਗਰਸ ਵਿੱਚ ਵੱਧ-ਚੜ• ਕੇ ਹਿੱਸਾ ਲਿਆ।
ਡਾ. ਦਲਜੀਤ ਸਿੰਘ ਨੇ ਕਿਹਾ ਕਿ ਜੇਕਰ ਸਕੂਲ ਦੇ ਵਿਦਿਆਰਥੀ ਵੱਧ-ਚੜ• ਕੇ ਸਾਇੰਸ ਦੇ ਵਿਸ਼ਿਆਂ ਵਿੱਚ ਦਿਲਚਸਪੀ ਦਿਖਾਉਂਦੇ ਹਨ ਤਾਂ ਉਹ ਆਸ ਕਰ ਸਕਦੇ ਹਨ ਕਿ ਭਾਰਤ ਵਰਗੇ ਦੇਸ਼ ਵੀ ਵਧੀਆ ਸਾਇੰਸਦਾਨ ਪੈਦਾ ਕਰਕੇ ਦੁਨੀਆ ਵਿੱਚ ਨਾਮ ਰੌਸ਼ਣ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਸਾਇੰਸ ਦੀ ਤਰੱਕੀ ਅਤੇ ਨਵੀਆਂ ਖੋਜਾਂ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਵਿੱਚ ਸਹਾਈ ਹੁੰਦੇ ਹਨ। ਡਾ. ਖੰਡਪੁਰ, ਡਾ. ਦਲਜੀਤ ਸਿੰਘ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਅਡਿਸ਼ਨਲ ਡਾਇਰੈਕਟਰ, ਡਾ. ਨੀਲਮ ਗੁਲਾਟੀ ਸ਼ਰਮਾ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ।
ਇਸ ਕਾਂਗਰਸ ਵਿੱਚ ਵਿਦਿਆਰਥੀਆਂ ਨੇ ਕੋਈ 51 ਦੇ ਕਰੀਬ ਪ੍ਰੋਜੈਕਟ ਸੀਨੀਅਰ ਕੈਟੇਗਰੀ ਅਤੇ 48 ਜੂਨੀਅਰ ਕੈਟੇਗਰੀ ਵਿੱਚ ਪੇਸ਼ ਕੀਤੇ, ਜਿੰਨ•ਾਂ ਵਿੱਚੋਂ 16 ਪ੍ਰਾਜੈਕਟ ਨੈਸ਼ਨਲ ਕਾਂਗਰਸ ਵਾਸਤੇ ਚੁਣੇ ਗਏ। ਇਸ ਪ੍ਰੋਗਰਾਮ ਦੀ ਕੋਆਰਡੀਨੇਟਰ, ਡਾ. ਜਸਜੀਤ ਕੌਰ ਰੰਧਾਵਾ ਨੇ ਕਿਹਾ ਕਿ ਇਨ•ਾਂ ਤਿੰਨਾਂ ਦਿਨਾਂ ਵਿੱਚ ਉਨ••ਾਂ ਵੇਖਿਆ ਕਿ ਬੱਚਿਆਂ ਨੇ ਇਸ ਕਾਂਗਰਸ ਵਿੱਚ ਬਹੁਤ ਹੀ ਤੀਬਰ ਦਿਲਚਸਪੀ ਦਿਖਾਈ ਹੈ। ਸਟੇਜ ਦਾ ਸੰਚਾਲਨ ਪ੍ਰੋ. ਦਵਿੰਦਰ ਸਿੰਘ ਨੇ ਬਾਖੂਬੀ ਨਿਭਾਇਅ ਅਤੇ ਉਨ•ਾਂ ਦੀਆਂ ਵਿਗਿਆਨ ਉਪਰ ਕੱਸੀਆਂ ਵਨਗੀਆਂ ਸਰੋਤਿਆਂ ਨੂੰ ਖੂਬ ਪਸੰਦ ਆਈਆਂ। ਇਸ ਮੌਕੇ ‘ਤੇ ਕਾਲਜ ਦੇ ਵਿਦਿਆਰਥੀਆਂ ਨੇ ਕਲਚਰਲ ਆਈਟਮਾਂ ਪੇਸ਼ ਕਰਕੇ ਵੀ ਸਰੋਤਿਆਂ ਨੂੰ ਨਿਹਾਲ ਕੀਤਾ।
ਜੋ ਟੀਮਾਂ ਸੀਨੀਅਰ ਕੈਟੇਗਰੀ ਵਿੱਚ ਚੁਣੀਆਂ ਗਈਆਂ, ਉਹ ਸਨ- ਦਿੱਲੀ ਪਬਲਿਕ ਸਕੂਲ (ਲੁਧਿਆਣਾ) ਦੀ ਸ਼ਿਵਾਂਸ਼ੂ, ਸਪਰਿੰਗ ਡੇਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਸੰਗਰੂਰ) ਦੇ ਬਲਪ੍ਰੀਤ ਸਿੰਘ, ਅਵਰ ਲੇਡੀ ਆਫ ਫਾਤਿਮਾ ਕੌਨਵੈਂਟ ਸੈਕੰਡਰੀ ਸਕੂਲ (ਪਟਿਆਲਾ) ਦੇ ਗਾਰਿਮਾ ਬਾਂਸਲ, ਗੁਰੂ ਅਮਰ ਦਾਸ ਸੀਨੀਅਰ ਸੈਕੰਡਰੀ ਸਕੂਲ, ਗੋਇੰਦਵਾਲ ਸਾਹਿਬ (ਤਰਨ ਤਾਰਨ) ਦੀ ਦਿਕਸ਼ਾ ਭਾਰਦਵਾਜ, ਸ੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ (ਅੰਮ੍ਰਿਤਸਰ) ਦੇ ਹਰਸ਼ ਬਾਨਾਲ, ਸ੍ਰੀ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ, ਜੌੜੀਆਂ ਕਲਾਂ (ਗੁਰਦਾਸਪੁਰ) ਦੇ ਸ਼ਮਸ਼ੇਰ ਸਿੰਘ, ਸਰਕਾਰੀ ਹਾਈ ਸਕੂਲ, ਦਸਗ੍ਰਾਇ (ਰੋਪੜ) ਦੀ ਹਰਪ੍ਰੀਤ ਕੌਰ ਅਤੇ ਸਰਕਾਰੀ ਹਾਈ ਸਕੂਲ, ਕੋਹਾਰਵਾਲਾ (ਫਰੀਦਕੋਟ) ਦੀ ਮਨਦੀਪ ਕੌਰ ਸ਼ਾਮਿਲ ਸਨ।
ਜੂਨੀਅਰ ਕੈਟੇਗਰੀ ਵਿੱਚ ਚੁਣੀਆਂ ਗਈਆਂ ਟੀਮਾਂ ਇਹ ਸਨ- ਅਵਰ ਲੇਡੀ ਆਫ ਫਾਤਿਮਾ ਕੌਨਵੈਂਟ ਸੈਕੰਡਰੀ ਸਕੂਲ (ਪਟਿਆਲਾ) ਦੇ ਗੁਨੀਤ ਸ਼ਰਮਾ, ਗੁਰੂ ਅਮਰ ਦਾਸ ਸੀਨੀਅਰ ਸੈਕੰਡਰੀ ਸਕੂਲ, ਗੋਇੰਦਵਾਲ ਸਾਹਿਬ (ਤਰਨ ਤਾਰਨ) ਦੇ ਵਰਿੰਦਰ ਸਿੰਘ, ਵਿਵੇਕ ਹਾਈ ਸਕੂਲ (ਮੋਹਾਲੀ) ਦੇ ਸ਼ੌਰਿਆ ਗੁਲਾਟੀ, ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜਾਂਡਰਾ (ਮੋਗਾ) ਦੀ ਅਮਰਿੰਦਰ ਕੌਰ, ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ (ਹੋਸ਼ਿਆਰਪੁਰ) ਦੇ ਨਿਤਿਨ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ (ਹੋਸ਼ਿਆਰਪੁਰ) ਦੀ ਮਨਜੋਤ ਕੌਰ, ਜੇਐਨਜੇਡੀਏਵੀ ਸੀਨੀਅਰ ਸੈਕੰਡਰੀ ਸਕੂਲ ਗਿਦੜਬਾਹਾ (ਮੁਕਤਸਰ) ਦੀ ਸੋਨਾਲੀ ਅਤੇ ਦਾ ਮਿਲੇਨੀਅਮ ਸਕੂਲ (ਬਠਿੰਡਾ) ਦੀ ਸਰਿਸ਼ਟੀ ਚੌਧਰੀ ਸ਼ਾਮਿਲ ਸਨ।

Translate »