December 1, 2011 admin

ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਪ੍ਰਸਿੱਧ ਦੇਸ਼ ਭਗਤ, ਲੇਖਕ ਅਤੇ ਰਾਸ਼ਟਰਪਤੀ ਅਵਾਰਡ ਵਿਜੇਤਾ ਅਧਿਆਪਕ ਸ੍ਰੀ ਮੋਹਨ ਲਾਲ ਭਾਸਕਰ ਜੀ ਦੀ ਯਾਦ ਨੂੰ ਸਮਰਪਿਤ ਚੌਥੇ ਆਲ ਇੰਡੀਆਂ ਮੁਸ਼ਾਇਰੇ ਦਾ ਆਯੋਜਨ।

ਫਿਰੋਜ਼ਪੁਰ 1 ਦਸੰਬਰ 2011: ਮੋਹਨ ਲਾਲ ਭਾਸਕਰ  ਫਾਊਂਡੇਸ਼ਨ ਵੱਲੋਂ ਪ੍ਰਸਿੱਧ ਦੇਸ਼ ਭਗਤ, ਲੇਖਕ ਅਤੇ ਰਾਸ਼ਟਰਪਤੀ ਅਵਾਰਡ ਵਿਜੇਤਾ ਅਧਿਆਪਕ ਸ੍ਰੀ ਮੋਹਨ ਲਾਲ ਭਾਸਕਰ ਜੀ ਦੀ ਯਾਦ ਨੂੰ ਸਮਰਪਿਤ   ਚੌਥੇ ਆਲ ਇੰਡੀਆਂ  ਮੁਸ਼ਾਇਰੇ ਦਾ ਆਯੋਜਨ ਕੀਤਾ ਗਿਆ। ਮਾਨਵ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਏ ਗਏ ਇਸ ਮੁਸ਼ਾਇਰੇ ਵਿਚ    ਮੁੰਬਈ ਤੋਂ ਪ੍ਰਸਿੱਧ ਲੇਖਕ ਤੇ ਡਾਇਰੈਕਟਰ ਸ੍ਰੀ ਇਕਬਾਲ ਦੁਰਾਨੀ ਅਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਪ੍ਰਸਿੱਧ ਸ਼ਾਇਰਾਂ ਨੇ ਭਾਗ ਲਿਆ।
ਇਸ ਮੌਕੇ ਸੰਸਥਾ ਦੀ  ਚੀਫ ਪੈਟਰਨ ਸ੍ਰੀਮਤੀ ਪ੍ਰਭਾ ਭਾਸਕਰ, ਸ੍ਰੀ ਅਰਪਿਤ ਸ਼ੁਕਲਾ ਆਈ.ਜੀ.ਪੰਜਾਬ ਪੁਲੀਸ, ਡਾ.ਐਸ.ਕੇ.ਰਾਜੂ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਸ੍ਰੀ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ ਬਠਿੰਡਾ, ਸ੍ਰੀ ਦਿਨੇਸ਼ ਪ੍ਰਤਾਪ ਸਿੰਘ ਏ.ਆਈ.ਜੀ, ਇੰਜੀ:ਡੀ.ਪੀ.ਐਸ.ਖਰਬੰਦਾ ਵਧੀਕ ਡਿਪਟੀ ਕਮਿਸ਼ਨਰ, ਸ੍ਰ ਗਗਨ ਅਜੀਤ ਸਿੰਘ ਏ.ਡੀ.ਸੀ.ਪੀ. ਜਲੰਧਰ, ਸ੍ਰ ਰਿਸ਼ੀਪਾਲ ਸਿੰਘ ਐਸ.ਡੀ.ਐਮ ਮਲੋਟ, ਸ੍ਰੀ ਸੁਭਾਸ਼ ਚੰਦਰ ਐਸ.ਡੀ.ਐਮ ਫਿਰੋਜ਼ਪੁਰ, ਸ੍ਰ ਰਾਣਾ ਗੁਰਮੀਤ ਸਿੰਘ ਸੋਢੀ ਐਮ.ਐਲ.ਏ, ਸ੍ਰ ਪਰਮਿੰਦਰ ਸਿੰਘ,  ਸ੍ਰੀ ਜਤਿੰਦਰ ਸਿੰਘ ਪੰੰਨੂੰ ਸੰਪਾਦਕ ਨਵਾਂ ਜਮਾਨਾ ਆਦਿ ਨੇ ਸਵਰਗੀ ਸ੍ਰੀ ਮੋਹਨ ਲਾਲ ਭਾਸਕਰ ਜੀ ਦੀ ਤਸਵੀਰ ਦੇ ਸਾਹਮਣੇ ਜੋਤੀ ਜਗਾਕੇ ਅਤੇ ਸ਼ਰਧਾ ਦੇ ਫੁਲ ਚੜਾਕੇ ਸਮਾਗਮ ਦੀ ਸ਼ੁਰਆਤ ਕੀਤੀ।
ਮੁਸ਼ਾਇਰੇ ਵਿੱਚ ਸ਼ਾਮਿਲ ਸ਼ਾਇਰ ਜਨਾਬ ਇਕਬਾਲ ਦੁਰਾਨੀ ,ਜਨਾਬ ਤਸ਼ਨਾ ਕਾਨਪੁਰੀ, ਜਨਾਬ ਅਸ਼ੋਕ ਸਾਹਿਲ , ਜਨਾਬ ਅਬਰਾਰ ਕਸਿਫ, ਜਨਾਬ ਮਹਿੰਦਰ ਅਸਕ, ਜਨਾਬ ਸਿੰਕਦਰ ਹਯਾਤ ਗੜਬੜ, ਜਨਾਬ ਅੁਤੱਲ ਅਜ਼ਨਬੀ, ਮੁਸੱਵਰ ਫਿਰੋਜ਼ਪੁਰੀ, ਜਤਿੰਦਰ ਪਰਵਾਜ਼, ਨਦੀਨ ਕਾਸਿਫ, ਮੋਹਤਰਮਾ ਵਸੀਮ ਰਾਸ਼ੀਦ, ਰਿਤਾਜ ਮੈਣੀ,ਗੁਰਲੇਜ਼ ਇਲਾਹਾਬਾਦੀ, ਨਿਜ਼ਾਮ ਹਸਨਪੁਰੀ, ਅਫਜ਼ਲ ਜਾਇਸੀ, ਇਯਾਜ਼ ਫਾਰੂਕੀ ਨੇ ਆਪਣੀ ਉੱਚ ਪਾਏ ਦੀ ਸ਼ਾਇਰੀ ਨਾਲ ਦੇਰ ਰਾਤ ਤੱਕ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਇਸ ਮੌਕੇ ਸੰਸਥਾ ਨੇ ਪ੍ਰੋਫੇਸਰ ਐਚ.ਕੇ. ਗੁਪਤਾ ਨੂੰ ਕਲਾ ਤੇ ਸਾਹਿਤ ਲਈ ਪਾਏ ਯੋਗਦਾਨ ਲਈ ਲਾਈਫ ਟਾਈਮ ਐਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੁੰਬਈ ਤੋਂ ਆਏ ਸ਼ਾਇਰ ਇਕਬਾਲ ਦੁਰਾਨੀ ਵੱਲੋ ਪੇਸ਼ ਕੀਤੇ  ਸ਼ੇਅਰ,” ਰੂਹ ਕੋ ਨਿਚੋੜ ਕਰ ਮੁਹੱਬਤ ਕੀ ਏਕ ਬੂੰਦ ਗਿਰਾ ਦੇ,   ਦੇਖਣਾ ਬਸ ਸਾਰਾ ਸਮੁੰਦਰ ਮੀਠਾ ਹੋ ਜਾਏਗਾ”, ਨੂੰ ਭਾਰੀ ਦਾਦ ਮਿਲੀ, ਸ਼ਾਇਰ ਅਸ਼ੋਕ ਸਾਹਿਲ ਵੱਲੋਂ ”ਇਧਰ ਆਓ ਅਦਬ ਸੇ ਗੁਫਤਗੂ ਕਰਨਾ ਸਿਖਾ ਦੂੰ, ਮੈ ਉਰਦੂ ਹੂੰ ਤੁਮੇ ਛੂਤੇ ਹੀ ਕੁੱਛ ਸੇ ਕੁੱਛ ਬਨਾ ਦੂੰ, ਸ਼ਾਇਰ ਅਬਰਾਰ ਕਾਸਿਫ਼ ਨੇ ਪੜਿ•ਆਂ ” ਫੈਂਕਾ ਹੂਆ ਕਿਸੀ ਕਾ ਨਾ ਛੀਨਾ ਹੂਆ ਮਿਲੇ, ਮੁਝਕੋ ਮੇਰੇ ਨਸੀਬ ਕਾ ਲਿਖਾ ਹੂਆ ਮਿਲੇ। ਗੁਰਲੇਜ ਇਲਾਹਾਬਾਦੀ ਨੇ  ” ਆਪ ਕੀ ਰਾਹ ਮੇਂ ਮੈਂ ਭੀ ਪੜਾ ਰਹਿਤਾ ਹੂੰ ਏਕ ਨਜਰ ਦੇਖ ਲਿਆ ਕੀਜੀਏ ਆਤੇ ਜਾਤੇ” ਸ਼ੇਅਰ ਪੇਸ਼ ਕਰਕੇ ਵਾਹ ਵਾਹ ਖੱਟੀ। ਸਮਾਗਮ ਦੇ ਅੰਤ ਵਿਚ ਇਨ•ਾਂ ਸ਼ਾਇਰਾਂ ਨੂੰ ਮੋਹਨ ਲਾਲ ਭਾਸਕਰ ਫਾਉਡੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। 

Translate »