ਚੰਡੀਗੜ੍ਹ, 1 ਦਸੰਬਰ: ਪੰਜਾਬ ਸਮਾਲ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਵਲੋਂ ਸੂਬੇ ਭਰ ‘ਚ ਵੱਖ-ਵੱਖ ਫੋਕਲ ਪੁਆਇੰਟਾਂ ਵਿਖੇ ਉਦਯੋਗਿਕ ਪਲਾਟਾਂ ਦੇ ਮਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਪਲਾਟ ਬੈਕਾਂ ਜਾਂ ਵਿੱਤੀ ਸੰਸਥਾਵਾਂ ਕੋਲ ਗਹਿਣੇ ਰੱਖਕੇ ਕਰਜ਼ ਲੈਣ ਦੀ ਆਗਿਆ ਦੇ ਦਿੱਤੀ ਗਈ ਹੈ।
ਪੰਜਾਬ ਦੇ ਸਥਾਨਕ ਸਰਕਾਰਾਂ ਤੇ ਉਦਯੋਗ ਮੰਤਰੀ ਸ੍ਰੀ ਤੀਕਸ਼ਣ ਸੂਦ ਨੇ ਦਸਿਆ ਕਿ ਉਦਯੋਗਿਕ ਪਲਾਟਾਂ ਦੇ ਮਾਲਕਾਂ ਵਲੋਂ ਲੰਬੇ ਸਮੇਂ ਤੋਂ ਇਹ ਮੰਗ ਰੱਖੀ ਜਾ ਰਹੀ ਸੀ ਕਿਉਂ ਜੋ ਉਹ ਆਪਣੇ ਪਲਾਟ ‘ਤੇ ਹੀ ਕਰਜ਼ਾ ਨਹੀਂ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਅਲਾਟੀਆਂ ਨੂੰ ਚਿਰੋਕਣੀ ਮੰਗ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਸਰਕਾਰ ਨੇ ਫੋਕਲ ਪੁਆਇੰਟਾਂ ‘ਚ ਉਦਯੋਗਿਕ ਪਲਾਟਾਂ ਦੇ ਮਾਲਕਾਂ ਨੂੰ ਆਪਣਾ ਪਲਾਟ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਕੋਲ ਦੂਜੇ ਚਾਰਜ ਨਾਲ ਗਹਿਣੇ ਰੱਖਕੇ ਕਰਜ਼ ਲੈਣ ਦੀ ਆਗਿਆ ਦੇ ਦਿੱਤੀ ਹੈ, ਜਿਸ ਨਾਲ ਉਹ ਆਪਣੇ ਕਾਰੋਬਾਰ ਲਈ ਇਨ੍ਹਾਂ ਪਲਾਟਾਂ ਦੇ ਜ਼ਰੀਏ ਪੈਸਾ ਜੁਟਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਉੱਦਮੀਆਂ ਨੂੰ ਉਦਯੋਗ ਸਥਾਪਿਤ ਕਰਨ ‘ਚ ਵੱਡੀ ਮਦਦ ਮਿਲੇਗੀ।