ਬਰਨਾਲਾ , 1 ਦਸੰਬਰ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਜ਼ਿਲਾ ਬਰਨਾਲਾ ਦੇ ਸੱਦੇ ਤੇ ਸਮੂਹ ਦਫ਼ਤਰਾ ਦੇ ਦਫ਼ਤਰੀ ਕਾਮਿਆ ਵੱਲੋ ਅੱਜ ਦਸਵੇਂ ਦਿਨ ਵੀ ਸੰਘਰਸ ਜਾਰੀ ਰਿਹਾ। ਸੁਬਾ ਕਮੇਟੀ ਦੇ ਅਹੁਦੇਦਾਰਾ ਦੀ ਕੱਲ ਚੰਡੀਗੜ• ਵਿਖੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੇ ਭਾਵੇ ਤਸੱਲੀ ਪ੍ਰਗਟਾਈ ਗਈ ਪਰ ਨੋਟੀਫਿਕੇਸਨ ਜਾਰੀ ਹੋਣ ਤੱਕ ਸੰਘਰਸ ਜਾਰੀ ਰੱਖਣ ਦਾ ਪ੍ਰਣ ਲਿਆ ਗਿਆ। ਅੱਜ ਦੀ ਰੋਸ ਰੈਲੀ ਨੂੰ ਸੰਬੋਧਨ ਕਰਦਿਆ ਜਿਲਾ ਪ੍ਰਧਾਨ ਨੱਛਤਰ ਸਿੰਘ ਭਾਈਰੂਪਾ, ਸੂਬਾ ਪ੍ਰੈਸ ਸਕੱਤਰ ਬਲਵੰਤ ਸਿੰਘ ਭੁੱਲਰ, ਜ਼ਿਲਾ ਜਰਨਲ ਸਕੱਤਰ ਸੰਦੀਪ ਤਪਾ ਅਤੇ ਤਰਸੇਮ ਭੱਠਲ ਨੇ ਦੱਸਿਆ ਕਿ ਜਿਲਾ ਬਰਨਾਲਾ ਦੇ ਸਾਰੇ ਦਫ਼ਤਰਾਂ ਵਿਚ ਸਰਕਾਰ ਦੀ ਵਾਅਦਾ ਖਿਲਾਫੀ ਕਰਕੇ ਮਨਿਸਟਰੀਅਲ ਕਾਮਿਆ ਵੱਲੋ ਮੁਕੱਮਲ ਕੰਮ ਠੱਪ ਕੀਤਾ ਹੋਈਆ ਹੈ ਅਤੇ ਇਹ ਸੰਘਰਸ ਹੁਣ ਨੋਟੀਫਿਕੇਸਨ ਜਾਰੀ ਹੋਣ ਤੋ ਬਾਅਦ ਹੀ ਖਤਮ ਕੀਤਾ ਜਾਵੇਗਾ।
ਜਿਲੇ ਦੇ ਮਨਿਸਟਰੀਅਲ ਕਾਮਿਆ ਵੱਲੋ ਅੱਜ ਬਰਨਾਲਾ ਸਹਿਰ ਵਿਚ ਕਾਲੀਆ ਝੰਡੀਆ ਲੈ ਕੇ ਸਰਕਾਰ ਵਿਰੁੱਧ ਸਕੂਟਰ ਮਾਰਚ ਕੀਤਾ ਗਿਆ ਅਤੇ ਤਹਿਸੀਲਦਾਰ ਬਰਨਾਲਾ ਜਸਬੰਤ ਰਾਏ ਤੇ ਨਾਇਬ ਤਹਿਸੀਲਦਾਰ ਕੰਵਲਪ੍ਰੀਤ ਪੂਰੀ ਵੱਲੋ ਮਨਿਸਟਰੀਅਲ ਕਾਮਿਆ ਦੀ ਚੱਲ ਰਹੀ ਹੜਤਾਲ ਨੂੰ ਪੁਲਿਸ ਦੀ ਹਾਜਰੀ ਵਿਚ ਰਜਿਸਟਰੀਆਂ ਕਰਕੇ ਸੰਘਰਸ ਨੂੰ ਢਾਹ ਲਗਾਉਣ ਦੀ ਕੋਸਿਸ ਕੀਤੀ ਗਈ ਜਿਸ ਦੀ ਘੋਰ ਨਿੰਦਾ ਕੀਤੀ ਗਈ ਅਤੇ ਇਸ ਦੇ ਵਿਰੋੱਧ ਵਿਚ ਸੜਕ ਤੇ ਉਹਨਾਂ ਦੇ ਪੁਤਲੇ ਸਾੜੇ ਗਏ, ਇਸ ਵਿਚ ਭਾਰੀ ਗਿਣਤੀ ਵਿਚ ਡੀ ਸੀ ਦਫ਼ਤਰ, ਤਹਿਸੀਲ ਦਫ਼ਤਰ, ਐਸ ਡੀ ਐਮ ਦਫ਼ਤਰ, ਖਜਾਨਾ ਦਫ਼ਤਰ, ਪੀ ਡਬਲਉ ਬੀ ਐਡ ਆਰ, ਏ ਆਰ ਦਫ਼ਤਰ, ਫੁਡ ਸਪਲਾਈ ਦਫ਼ਤਰ, ਸਿੱਖਿਆ ਵਿਭਾਗ, ਪਬਲਿਕ ਹੈਲਥ ਦਫ਼ਤਰ, ਆਈ ਟੀ ਆਈ, ਸੀ ਡੀ ਪੀ ਉ ਦਫ਼ਤਰ, ਬੀ ਡੀ ਪੀ ਉ ਆਦਿ ਦਫ਼ਤਰਾਂ ਦੇ ਦਫ਼ਤਰੀ ਕਾਮਿਆ ਵੱਲੋ ਭਾਗ ਲਿਆ ਗਿਆ ਅਤੇ ਪ੍ਰਣ ਲਿਆ ਗਿਆ ਕਿ ਜਦੋ ਤੱਕ ਪੰਜਾਬ ਸਰਕਾਰ ਦਫ਼ਤਰੀ ਕਮਿਆ ਨਾਲ ਕੀਤੀ ਗਈ ਬੇਇਨਸਾਫੀ ਦੂਰ ਕਰਕੇ 10300–34800 ਅਤੇ ਗ੍ਰੇਡ ਪੇ 5000 ਰੁਪਏ ਦਾ ਨੋਟੀਫਿਕੇਸਨ ਜਾਰੀ ਨਹੀ ਕਰਦੀ ਉਦੋ ਤੱਕ ਪੂਰੇ ਪੰਜਾਬ ਵਿਚ ਮਨਿਸਟਰੀਅਲ ਕਾਮਿਆ ਵੱਲੋ ਦਫ਼ਤਰਾਂ ਦਾ ਕੰਮਕਾਜ ਮੁਕੰਮਲ ਤੋਰ ਤੇ ਠੱਪ ਰਖਿੱਆ ਜਾਵੇਗਾ।
ਅੱਜ ਦੀ ਰੋਸ ਰੈਲੀ ਵਿਚ ਡੀ ਸੀ ਦਫ਼ਤਰ ਬਰਨਾਲਾ ਦੇ ਸਰਵਣ ਸਿੰਘ, ਚੰਚਲ ਕੌਸਲ, ਸਿੱਖਿਆ ਵਿਭਾਗ ਦੇ ਰਵਿੰਦਰ ਸ਼ਰਮਾ, ਜੋਗਿੰਦਰ ਸਿੰਘ, ਬੀਰਾਬਲੀ, ਰਕਸਾ ਰਾਣੀ, ਚਰਣਜੀਤ ਕੌਰ, ਹਰਪ੍ਰੀਤ ਸਿੰਘ, ਫਤਹਿਚੰਦ, ਕਮਲਜੀਤ ਸ਼ਾਦ, ਹਰਜਿੰਦਰ ਭੋਤਨਾ, ਮਨਜਿੰਦਰ ਸਿੰਘ ਖਜਾਨਾ ਦਫਤਰ, ਬਲਵਿੰਦਰ ਮੌੜ, ਸੁੰਦਰ ਲਾਲ, ਜੋਨਿੰਦਰ ਜੋਸ਼ੀ, ਸੁਖਵਿੰਦਰ ਸਿੰਘ ਭੁੱਲਰ, ਰਾਕੇਸ਼ ਜੁਨੇਜਾ, ਮੰਡੀ ਬੋਰਡ ਮਲਕੀਤ ਸਿੰਘ, ਜਗਤਾਰ ਸਿੰਘ, ਗੁਲਾਬ ਸਿੰਘ ਰੋਜਗਾਰ ਦਫਤਰ, ਪਰਤਿਕਸ਼ ਕੁਮਾਰ, ਸੀਤਾ ਰਾਮ, ਕਮਲਜੀਤ, ਅਸ਼ਵਨੀ ਕੁਮਾਰ ਦਫਤਰ ਸਿਵਲ ਸਰਜਨ, ਗੁਰਦੀਪ ਸਿੰਘ ਐਸ ਡੀ ਐਮ ਦਫ਼ਤਰ ਤਪਾ, ਗੁਰਦੀਪ ਸਿੰਘ ਵਾਲੀਆ ਬੀ ਐਡ ਆਰ ਆਦਿ ਪਵਨ ਕੁਮਾਰ ਡੀ ਟੀ À ਦਫ਼ਤਰ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਸਕੇਲਾਂ ਵਿੱਚ ਤੁਰੰਤ ਸੋਧ ਦੀ ਮੰਗ ਕੀਤੀ।