December 1, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਵਿਜ਼ਉਅਲ ਐਂਡ ਪਰਫਾਰਮਿੰਗ ਆਰਟਸ ਵਿਸ਼ੇ ‘ਤੇ ਰਿਫਰੈਸ਼ਰ ਕੋਰਸ ਸ਼ੁਰੂ

ਅੰਮ੍ਰਿਤਸਰ, 1 ਦਸੰਬਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਵਿਜ਼ਉਅਲ ਐਂਡ ਪਰਫਾਰਮਿੰਗ ਆਰਟਸ ਵਿਸ਼ੇ ‘ਤੇ ਰਿਫਰੈਸ਼ਰ ਕੋਰਸ ਅੱਜ ਇਥੇ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਸ਼ੁਰੂ ਹੋ ਗਿਆ। ਇਹ ਕੋਰਸ 21 ਦਸੰਬਰ ਤਕ ਚੱਲੇਗਾ।
ਇਸ ਕੋਰਸ ਦਾ ਉਦਘਾਟਨ ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕੀਤਾ ਜਦੋਂਕਿ ਛੱਤੀਸਗੜ• ਰਾਜ ਦੇ ਖੈਰਾਗੜ• ਦੇ ਇੰਦਰਾ ਕਲਾ ਸੰਗੀਤ ਵਿਸ਼ਵਵਿਦਿਆਲਾ ਦੀ ਸਾਬਕਾ ਵਾਈਸ-ਚਾਂਸਲਰ,  ਇੰਦਰਾਣੀ ਚੱਕਰਵਰਤੀ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਕੋਰਸ ਕੋ-ਆਰਡੀਨੇਟਰ ਅਤੇ ਸੰਗੀਤ ਵਿਭਾਗ ਦੀ ਮੁਖੀ, ਡਾ. ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸੁਆਗਤ ਕੀਤਾ। ਅਕਾਦਮਿਕ ਸਟਾਫ ਕਾਲਜ ਦੇ ਡਾਇਰੈਕਟਰ ਡਾ. ਸਤੀਸ਼ ਵਰਮਾ ਨੇ ਕਾਲਜ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਡੀਨ, ਵਿਦਿਅਕ ਮਾਮਲੇ, ਡਾ. ਰਜਿੰਦਰਜੀਤ ਕੌਰ ਪੁਆਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਸ਼ੁਰੂ ਤੋਂ ਹੀ ਸੰਗੀਤ ਅਤੇ ਹੋਰ ਕਲਾਵਾਂ ਮਨੁੱਖ ਦੇ ਜੀਵਨ ਦਾ ਅਨਿੱਖੜਵਾਂ ਅੰਗ ਰਹੇ ਹਨ ਅਤੇ ਆਧੁਨਿਕ ਸਮੇਂ ਵਿਚ ਇਨ•ਾਂ ਕਲਾਵਾਂ ਦਾ ਹੋਰ ਵੀ ਵਿਸਥਾਰ ਹੋ ਰਿਹਾ ਹੈ। ਉਨ•ਾਂ ਨੇ ਸੰਗੀਤ ਦੀ ਮਹੱਤਤਾ ਨੂੰ ਦਰਸਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਰਾਗਾਂ ‘ਤੇ ਆਧਾਰਿਤ ਹੈ।
ਉਨ•ਾਂ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਯੂਥ ਫੈਸਟੀਵਲ ਵਿਚ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ•ਾਂ ਦੀ ਕੋਸ਼ਿਸ਼ ਰਹੇਗੀ ਕਿ ਸੰਗੀਤ ਦੇ ਪਾਸਾਰ ਲਈ ਸੰਗੀਤ ਵਿਭਾਗ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆ ਸੀਟਾਂ ਵਿਚ ਵਾਧਾ ਕੀਤਾ ਜਾਵੇਗਾ। ਉਨ•ਾਂ ਨੇ ਭਾਗ ਲੈਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੋਰਸ ਨੂੰ ਹੋਰ ਕਾਮਯਾਬ ਬਨਾਉਣ ਵਿਚ ਆਪਣੇ ਸੁਝਾਅ ਦੇਣ। ਉਨ•ਾਂ ਰਿਫਰੈਸ਼ਰ ਕੋਰਸ ਦੇ ਸੰਦਰਭ ਵਿਚ ਗੱਲ ਕਰਦਿਆਂ ਕਿਹਾ ਕਿ ਉਹ ਗਿਆਨ ਨਾਲ ਭਰਪੂਰ ਹੋ ਕੇ ਦੇਸ਼ ਦੀ ਤੱਰਕੀ ਵਿਚ ਆਪਣਾ ਭਰਪੂਰ ਯੋਗਦਾਨ ਦੇਣ।
ਸ਼੍ਰੀਮਤੀ ਇੰਦਰਾਣੀ ਚੱਕਰਵਰਤੀ ਨੇ ਆਪਣੇ ਸੰਬੋਧਨ ਵਿਚ ਸੰਗੀਤ ਅਤੇ ਹੋਰ ਕਲਾਵਾਂ ਦੇ ਪੁਰਾਣੇ ਸਮੇਂ ਤੋਂ ਹੁਣ ਤਕ ਹੋਏ ਵਿਕਾਸ ਬਾਰੇ ਦੱਸਿਆ। ਉਨ•ਾਂ ਕਿਹਾ ਕਿ ਪਹਿਲਾਂ ਇਹ ਕਲਾਵਾਂ ਸਿਰਫ ਉੱਚ ਵਰਗ ਦੇ ਲੋਕਾਂ ਤੱਕ ਹੀ ਸੀਮਿਤ ਸਨ, ਪਰ ਹੁਣ ਆਮ ਲੋਕਾਂ ਨੂੰ ਇਨ•ਾਂ ਕਲਾਵਾਂ ਦਾ ਅਨੰਦ ਮਾਨਣ ਦਾ ਮੌਕਾ ਮਿਲ ਰਿਹਾ ਹੈ। ਉਨ•ਾਂ ਇਨ•ਾਂ ਕਲਾਵਾਂ ਵਿਚ ਲੋਕਾਂ ਦੀ ਰੁਚੀ ਵਧਣ ‘ਤੇ ਖੁਸ਼ੀ ਵੀ ਪ੍ਰਗਟ ਕੀਤੀ। ਉਨ•ਾਂ ਨੇ ਇਸ ਗੱਲ ‘ਤੇ ਵੀ ਖੁਸ਼ੀ ਜਤਾਈ ਕਿ ਯੂ.ਜੀ.ਸੀ. ਵੱਲੋਂ ਇਸ ਕੋਰਸ ਦੀ ਪ੍ਰਵਾਨਗੀ ਦਿੱਤੀ ਗਈ ਹੈ ਕਿਉਂਕਿ ਇਸ ਤਰ•ਾਂ ਦੇ ਕੋਰਸਾਂ ਨਾਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੋਰ ਵਧੀਆ ਢੰਗ ਨਾਲ ਸਿੱਖਿਅਤ ਕਰਨ ਵਿਚ ਵੀ ਸਹਾਇਤਾ ਮਿਲੇਗੀ ਅਤੇ ਵੱਧ ਤੋਂ ਵਿਦਿਆਰਥੀਆਂ ਦੀ ਰੁਚੀ ਇਸ ਵਿਚ ਵਧੇਗੀ।
ਇਸ ਤੋਂ ਪਹਿਲਾਂ ਸਮਾਰੋਹ ਦਾ ਅਰੰਭ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਗਰੁੱਪ ਸ਼ਬਦ ਗਾਇਨ ਕਰਕੇ ਕੀਤਾ ਗਿਆ।
ਡਾ. ਸਤੀਸ਼ ਵਰਮਾ ਨੇ ਕਿਹਾ ਕਿ ਯੂ.ਜੀ.ਸੀ. ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਨਵਾਂ ਵਿਦਿਅਕ ਸ਼ਡਿਊਲ ਅਪਣਾਇਆ ਗਿਆ ਹੈ। ਉਨ•ਾਂ ਭਾਗ ਲੈਣ ਵਾਲਿਆਂ ਤੋਂ ਕੋਰਸ ਸਫਲਤਾ ਪੂਰਵਕ ਪੂਰਾ ਹੋਣ ਲਈ ਸਹਿਯੋਗ ਦੀ ਮੰਗ ਵੀ ਕੀਤੀ। ਉਨ•ਾਂ ਅਧਿਆਪਕਾਂ ਨੂੰ ਕਿਹਾ ਕਿ ਉਨ•ਾਂ ਨੂੰ ਸਿਰਫ ਕੈਰੀਅਰ ਅਡਵਾਂਸਮੈਂਟ ਲਈ ਸੀਮਤ ਰਹਿਣ ਲਈ ਇਹ ਕੋਰਸ ਕਿਸੇ ਮਜ਼ਬੂਰੀ ਅਤੇ ਦਬਾਅ ਤਹਿਤ ਨਹੀਂ ਕਰਨਾ ਚਾਹੀਦਾ ਸਗੋਂ ਭਰਪੂਰ ਖੁਸ਼ੀ ਨਾਲ ਇਸ ਦਾ ਆਨੰਦ ਲੈਣਾ ਚਾਹੀਦਾ ਹੈ।
”ਇਸ ਮੌਕੇ ਤੇ ਮੁੱਖ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਗੁਰਦੇਵ ਸਿੰਘ ਦੀ ਧਾਰਮਿਕ ਸੰਗੀਤ ਐਲਬਮ ਵੀ ਰਿਲੀਜ਼ ਕੀਤੀ।”
ਸਮਾਰੋਹ ਦੇ ਅੰਤ ਵਿਚ ਡਾ. ਰਜਿੰਦਰ ਕੌਰ ਪਵਾਰ, ਡੀਨ ਵਿਦਿਅਕ ਮਾਮਲੇ ਵੱਲੋਂ ਵੋਟ ਆਫ ਥੈਂਕਸ ਦੋਰਾਨ ਕੋਰਸ ਲਾਉਣ ਆਏ ਅਧਿਆਪਕਾਂ, ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਕੋਰਸ ਕੋਆਰਡੀਨੇਟਰ, ਡਾਇਰੈਕਟਰ, ਅਕਾਦਮਿਕ ਸਟਾਫ ਕਾਲਜ ਦਾ ਧੰਨਵਾਦ ਕੀਤਾ ਗਿਆ ਅਤੇ ਇਸ 21 ਦਿਨਾਂ ਕੋਰਸ ਨੂੰ ਯਾਦਗਾਰ ਬਣਾਉਣ ਲਈ ਅਕਾਦਮਿਕ ਸਟਾਫ ਕਾਲਜ ਦਾ ਪੂਰਨ ਸਹਿਯੋਗ ਅਤੇ  ਵਚਨਬਧਤਾ ਪ੍ਰਗਟ ਕੀਤੀ ਗਈ ।

Translate »