ਜਲੰਧਰ 01 ਦਸੰਬਰ 2011 : ਪੰਜਾਬ ਵਿਚ ਨਿਰਪੱਖ ਵਿਧਾਨਸਭਾ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਵਲੋਂ ਲੇਖਾ ਅਤੇ ਚੋਣ ਜਾਬਤੇ ਸਬੰਧੀ ਨਿਗਰਾਨੀ ਰੱਖਣ ਲਈ ਨਿਯੁਕਤ ਕੀਤੇ ਜਾ ਰਹੇ ਚੋਣ ਆਬਜਰਵਰਾਂ ਦੇ ਨਾਲ ਨਾਲ ਇਸ ਵਾਰ ਸਾਰੇ ਵਿਧਾਨਸਭਾ ਹਲਕਿਆਂ ਵਿਚ ਪੁਲਿਸ ਆਬਜਰਵਰ ਵੀ ਨਿਯੁਕਤ ਕੀਤੇ ਜਾਣਗੇ। ਇਹ ਜਾਣਕਾਰੀ ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫਸਰ ਜਲੰਧਰ ਨੇ ਅੱਜ ਇਥੇ ਪ੍ਰਸਾਸ਼ਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਜ਼ਿਲ•ੇ ਦੇ ਰਿਟਰਨਿੰਗ ਅਫਸਰਾਂ,ਸਹਾਇਕ ਰਿਟਰਨਿੰਗ ਅਫਸਰਾਂ ਅਤੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿਚ ਵਿਧਾਨਸਭਾ ਚੋਣਾਂ ਲਈ ਤਿਆਰੀਆਂ ਸੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਜ਼ਿਲ•ੇ ਦੇ 09 ਵਿਧਾਨਸਭਾ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਅਤੇ ਸੁਰੱਖਿਆ ਅਧਿਕਾਰੀਆਂ ਜਿੰਨਾਂ ਵਿਚ 5 ਡੀ.ਐਸ.ਪੀ. ਅਤੇ 4 ਏ.ਸੀ.ਪੀ.ਸ਼ਾਮਿਲ ਹਨ ਵਲੋਂ ਸ਼ਾਂਝੀਆਂ ਮੀਟਿੰਗਾਂ ਕਰਕੇ ਕੋਡ ਆਫ ਕੰਡਟਕ ਨੂੰ ਲਾਗੂ ਕਰਨ,ਨਸ਼ਿਆਂ ਦੀ ਰੋਕਥਾਮ ਅਤੇ ਪ੍ਰਾਪਰਟੀ ਡਿਫੈਸਮੈਂਟ ਸਬੰਧੀ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ । ਇਹ ਕਮੇਟੀਆਂ ਆਪਣੇ ਆਪਣੇ ਪੱਧਰ ਤੇ ਆਪਣੀਆਂ ਡਿਊਟੀਆਂ ਨੂੰ ਜਿੰਮੇਵਾਰੀ ਨਾਲ ਨਿਭਾਉਣਗੀਆਂ।
ਉਨ•ਾਂ ਦੱਸਿਆ ਕਿ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਜ਼ਿਲ•ੇ ਵਿਚ ਪੈਂਦੇ ਸਾਰੇ ਵਿਧਾਨਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਜ਼ਿਲ•ਾ ਪੱਧਰ ਤੇ ਕੀਤੀ ਜਾਵੇਗੀ ਅਤੇ ਹਰ ਵਿਧਾਨਸਭਾ ਹਲਕੇ ਦਾ ਵੱਖਰਾ ਸਟਰਾਂਗ ਰੂਮ ਅਤੇ ਵੱਖਰਾ ਕਾਊਂਟਿੰਗ ਕੇਂਦਰ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰ ਵਿਧਾਨਸਭਾ ਹਲਕਾ ਪੱਧਰ ਤੇ ਵੀ ਸਟਰਾਂਗ ਰੂਮ ਤਿਆਰ ਕੀਤੇ ਜਾਣਗੇ ਜਿਥੇ ਕਿ ਵੋਟਿੰਗ ਮਸ਼ੀਨਾਂ ਨੂੰ ਸਟੋਰ ਕੀਤਾ ਜਾਵੇਗਾ ਅਤੇ ਵੋਟਾਂ ਤੋਂ ਇਕ ਦਿਨ ਪਹਿਲਾਂ ਇਹ ਵੋਟਿੰਗ ਮਸ਼ੀਨਾਂ ਅਤੇ ਹੋਰ ਚੋਣ ਸਮੱਗਰੀ ਸਬੰਧਿਤ ਵਿਧਾਨਸਭਾ ਹਲਕਾ ਪੱਧਰ ਤੇ ਹੀ ਵੰਡੀ ਜਾਵੇਗੀ ਅਤੇ ਵੋਟਾਂ ਪੈਣ ਉਪਰੰਤ ਵੋਟਿੰਗ ਮਸ਼ੀਨਾਂ ਜ਼ਿਲ•ਾ ਪੱਧਰ ਤੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਲਈ ਬਣਾਏ ਗਏ ਸਟਰਾਂਗ ਰੂਮਾਂ ਤੇ ਪਹੁੰਚਾਈਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿਚ ਚੋਣਾਂ ਦੌਰਾਨ ਇਸ਼ਤਿਹਾਰ ਨੁਮਾ ਖਬਰਾਂ ਨੂੰ ਰੋਕਣ ਲਈ ਜ਼ਿਲ•ੇ ਵਿਚ ਮੀਡੀਆ ਕਮੇਟੀ ਅਤੇ ਹਰ ਹਲਕਾ ਪੱਧਰ ਤੇ ਚੋਣ ਰੈਲੀਆਂ ਦੀ ਵੀਡੀਓਗ੍ਰਾਫੀ ਕਰਨ ਲਈ ਵੀਡੀਓ ਟੀਮਾਂ ਅਤੇ ਰੈਲੀਆਂ ਉਤੇ ਖਰਚ ਕੀਤੇ ਗਏ ਖਰਚੇ ਨੂੰ ਵਾਚਣ ਲਈ ਵੀਜੂਅਲ ਚੈਕ ਕਮੇਟੀਆਂ ਬਣਾਈਆਂ ਜਾਣਗੀਆਂ ਜਿਹਨ•ਾਂ ਨੂੰ ਟੀ.ਵੀ.ਸੈਟ,ਡੀਵੀਡੀ ਪਲੇਅਰ ਤੇ ਵੀਸੀਆਰ ਮੁਹੱਈਆ ਕਰਵਾਏ ਜਾਣਗੇ।
ਉਨ•ਾਂ ਇਹ ਵੀ ਦੱਸਿਆ ਕਿ ਚੋਣ ਕਮਿਸਨ ਦੀਆਂ ਹਦਾਇਤਾਂ ਦੇ ਅਨੁਸਾਰ ਚੋਣਾਂ ਵਿਚ ਪੈਸੇ ਦੀ ਵੰਡ ਨੂੰ ਰੋਕਣ ਵਾਸਤੇ ਚੋਣਾਂ ਦੌਰਾਨ ਬੈਂਕਾਂ ਤੋਂ 1 ਲੱਖ ਰੁਪਏ ਦੀ ਰਾਸ਼ੀ ਕਢਵਾਉਣ ਵਾਲੇ ਹਰ ਵਿਅਕਤੀ ਤੇ ਨਜ਼ਰ ਰੱਖੀ ਜਾਵੇਗੀ ਕਿ ਸਬੰਧਿਤ ਵਿਅਕਤੀ ਵਲੋਂ ਇਹ ਰਾਸ਼ੀ ਕਿਸ ਮੰਤਵ ਲਈ ਕਢਵਾਈ ਗਈ ਹੈ। ਉਨ•ਾਂ ਕਿਹਾ ਕਿ ਇਸ ਸਬੰਧੀ ਬਰਾਂਚ ਮੇਨੈਜਰਾਂ ਵਲੋਂ 1 ਲੱਖ ਰੁਪਏ ਦੀ ਰਾਸ਼ੀ ਕਢਵਾਉਣ ਵਾਲੇ ਵਿਅਕਤੀਆਂ ਦੀ ਸੂਚੀ ਜ਼ਿਲ•ਾ ਚੋਣ ਅਫਸਰ ਅਤੇ ਰਿਟਰਨਿੰਗ ਅਫਸਰਾਂ ਨੂੰ ਭੇਜੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਚੱਲ ਰਹੇ ਪ੍ਰੋਗਰਾਮ ਅਧੀਨ ਜ਼ਿਲ•ੇ ਵਿਚ 53000 ਨਵੇਂ ਵੋਟਰ ਫਾਰਮ ਭਰੇ ਗਏ ਹਨ ਜਿੰਨਾਂ ਦੇ 6 ਤਾਰੀਕ ਤੋਂ ਬਾਅਦ ਐਪਿਕ ਕਾਰਡ ਬਣਾਉਣ ਦਾ ਕੰਮ ਸੁਰੂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ 100 ਪ੍ਰਤੀਸ਼ਤ ਫੋਟੋ ਵਾਲੀਆਂ ਵੋਟਰ ਸੂਚੀਆਂ ਅਤੇ ਐਪਿਕ ਕਾਰਡ ਤਿਆਰ ਕਰ ਲਏ ਜਾਣਗੇ ਅਤੇ ਵੋਟਾਂ ਵੀ ਸ਼ਨਾਖਤੀ ਕਾਰਡਾਂ ਦੇ ਅਧਾਰ ਤੇ ਹੀ ਪਾਈਆਂ ਜਾ ਸਕਣਗੀਆਂ। ਉਨ•ਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਜਿਸ ਵੀ ਕਿਸੇ ਵਿਅਕਤੀ ਦੀ ਵੋਟਰ ਸੂਚੀ ਵਿਚ ਫੋਟੋ ਨਹੀਂ ਛੱਪ ਸਕੀ ਜਾਂ ਐਪਿਕ ਕਾਰਡ ਨਹੀਂ ਬਣਿਆਂ ਤਾਂ ਉਹ ਅਪਣੇ ਬੀ.ਐਲ.ਓ. ਨੂੰ ਮਿਲ ਕੇ ਐਪਿਕ ਕਾਰਡ ਬਣਾਉਣ ਨੂੰ ਯਕੀਨੀ ਬਣਾ ਸਕਦੇ ਹਨ।
ਸ੍ਰੀ ਯੁਰਿੰਦਰ ਸਿੰਘ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਹਲਕਾ ਪੱਧਰ ਤੇ ਪੁਲਿਸ ਦੇ 4 ਮੈਂਬਰੀ ਫਲਾਇੰਗ ਸਕੁਐਡ ਤਿਆਰ ਕੀਤੇ ਗਏ ਹਨ ਜਿੰਨਾਂ ਵਿਚ ਇਕ ਪੁਲਿਸ ਅਧਿਕਾਰੀ ਅਤੇ ਉਨ•ਾਂ ਦੇ ਨਾਲ 3 ਹਥਿਆਰਬੰਦ ਕਰਮਚਾਰੀ ਸ਼ਾਮਿਲ ਕੀਤੇ ਗਏ ਹਨ। ਇਹ ਸਕੁਐਡ ਅਪਣੇ ਅਪਣੇ ਹਲਕੇ ਵਿਚ ਨਸ਼ਿਆਂ ਦੀ ਰੋਕਥਾਮ, ਚੋਣਾਂ ਵਿਚ ਪੈਸੇ ਦੀ ਵੰਡ ਨੂੰ ਰੋਕਣ ਅਤੇ ਚੋਣ ਜਾਬਤੇ ਸਬੰਧੀ ਚੋਣ ਕਮਿਸ਼ਨ ਵਲੋਂ ਆਈਆਂ ਹਦਾਇਤਾਂ ਨੂੰ ਲਾਗੂ ਕਰਨ ਲਈ ਕੰਮ ਕਰਨਗੇ। ਇਸ ਤੋਂ ਇਲਾਵਾ ਹਰ ਥਾਣਾ ਪੱਧਰ ਤੇ ਸਬੰਧਿਤ ਥਾਣੇ ਦੇ ਐਸ.ਐਚ.ਓ.ਦੀ ਅਗਵਾਈ ਹੇਠ ਵੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਹੜੀਆਂ ਕਿ ਆਪਣੇ ਆਪਣੇ ਥਾਣੇ ਵਿਚ ਕੰਮ ਕਰਨਗੀਆਂ। ਉਨ•ਾਂ ਕਿਹਾ ਕਿ ਚੋਣਾਂ ਵਿਚ ਸਿਵਲ ਤੇ ਪੁਲਿਸ ਅਧਿਕਾਰੀਆਂ ਵਲੋਂ ਇਕ ਟੀਮ ਦੇ ਤੌਰ ਤੇ ਕੰਮ ਕੀਤਾ ਜਾਵੇਗਾ ਜਿਸ ਨਾਲ ਸਿਵਲ ਪ੍ਰਸਾਸ਼ਨ ਅਤੇ ਪੁਲਿਸ ਦਾ ਆਪਸੀ ਤਾਲਮੇਲ ਬਣਿਆ ਰਹੇਗਾ।
ਇਸ ਮੌਕੇ ਸ੍ਰੀ ਨਵਜੋਤ ਸਿੰਘ ਏ.ਡੀ.ਸੀ.ਪੀ., ਸ੍ਰੀਮਤੀ ਕੰਵਲਪ੍ਰੀਤ ਬਰਾੜ ਡੀ.ਈ.ਟੀ.ਸੀ., ਸ੍ਰੀ ਜਸਕਿਰਨ ਸਿੰਘ ਬਰਾੜ ਸਕੱਤਰ ਆਰ.ਟੀ.ਏ., ਸ੍ਰੀ ਬੀ.ਐਸ.ਧਾਲੀਵਾਲ ਕਮਿਸ਼ਨਰ ਨਗਰ ਨਿਗਮ ਜਲੰਧਰ, ਕੈਪਟਨ ਕਰਨੈਲ ਸਿੰਘ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼, ਸ੍ਰੀ ਇਕਬਾਲ ਸਿੰਘ ਸੰਧੂ ਐਸ਼.ਡੀ.ਐਮ.ਜਲੰਧਰ 1, ਸ੍ਰੀ ਰਾਜੀਵ ਪਰਾਸ਼ਰ ਐਸ.ਡੀ.ਐਮ.ਜਲੰਧਰ 2, ਸ੍ਰੀ ਪ੍ਰੇਮ ਚੰਦ ਐਸ.ਡੀ.ਐਮ.ਫਿਲੌਰ, ਸ੍ਰੀ ਟੀ.ਐਨ.ਪਾਸ਼ੀ ਐਸ.ਡੀ.ਐਮ ਸ਼ਾਹਕੋਟ, ਸ੍ਰੀ ਅਸਵਨੀ ਕੁਮਾਰ ਏ.ਸੀ.ਪੀ.ਜਲੰਧਰ ਉੱਤਰੀ, ਸ੍ਰੀ ਰਵਿੰਦਰਪਾਲ ਸਿੰਘ ਏ.ਸੀ.ਪੀ.ਜਲੰਧਰ ਦੱਖਣੀ, ਸ੍ਰੀ ਬਲਕਾਰ ਸਿੰਘ ਏ.ਸੀ.ਪੀ.ਜਲੰਧਰ ਕੈਂਟ, ਸ੍ਰੀ ਨਰੇਸ਼ ਡੋਗਰਾ ਏ.ਸੀ.ਪੀ.ਜਲੰਧਰ ਸੈਂਟਰਲ, ਸ੍ਰੀ ਹਰਕੰਵਲਪ੍ਰੀਤ ਸਿੰਘ ਖੱਖ ਡੀ.ਐਸ.ਪੀ.ਆਦਮਪੁਰ, ਸ੍ਰੀ ਹਰਪ੍ਰੀਤ ਸਿੰਘ ਬੈਨੀਪਾਲ ਡੀ.ਐਸ.ਪੀ.ਕਰਤਾਰਪੁਰ, ਸ੍ਰੀ ਜਸਵੀਰ ਸਿੰਘ ਡੀ.ਐਸ਼.ਪੀ ਸ਼ਾਹਕੋਟ, ਸ੍ਰੀ ਰਾਜਿੰਦਰ ਸਿੰਘ ਡੀ.ਐਸ.ਪੀ.ਨਕੋਦਰ, ਸ੍ਰੀ ਰਾਜ ਬਲਵਿੰਦਰ ਸਿੰਘ ਡੀ.ਐਸ.ਡੀ.ਫਿਲੌਰ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।