ਫਿਰੋਜ਼ਪੁਰ 1 ਦਸੰਬਰ 2011:ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦਾ ਸਰਵ-ਪੱਖੀ ਵਿਕਾਸ ਕੀਤਾ ਗਿਆ ਹੈ ਅਤੇ ਰਾਜ ਦੇ ਸਾਰੇ ਵਰਗ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਰਾਜ ਅੰਦਰ ਕੀਤੇ ਗਏ ਵਿਕਾਸ ਕਾਰਜਾਂ ਅਤੇ ਆਪਸੀ ਸਦਭਾਵਨਾਂ ਵਾਲੇ ਮਾਹੋਲ ਕਾਰਨ ਉਸਦੇ ਨਾਲ ਹਨ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਸ੍ਰ ਸੁਖਪਾਲ ਸਿੰਘ ਨੰਨੂ ਨੇ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਵਾਰਡ ਨੰ:4 ਵਿਚ 25 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਸ਼ਹਿਰ ਵਾਸੀਆਂ ਨਾਲ ਗੱਲਬਾਤ ਦੌਰਾਨ ਕੀਤਾ।
ਮੁੱਖ ਸੰਸਦੀ ਸਕੱਤਰ ਸ੍ਰ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਵਿਕਾਸ ਕਾਰਜ ਪੂਰੇ ਜ਼ੋਰਾਂ ਨਾਲ ਚੱਲ ਰਹੇ ਹਨ ਤੇ ਪੰਜਾਬ ਸਰਕਾਰ ਵੱਲੋਂ ਇਨ•ਾਂ ਵਿਕਾਸ ਕਾਰਜਾਂ ਲਈ ਦਿਲ-ਖੋਲ ਕੇ ਗ੍ਰਾਂਟ ਦਿੱਤੀ ਗਈ ਹੈ। ਉਨ•ਾਂ ਦੋਸ਼ ਲਗਾਇਆ ਕਿ ਕਾਂਗਰਸੀ ਆਗੂ ਪੰਜਾਬ ਅੰਦਰ ਸਰਕਾਰ ਵਿਰੁੱਧ ਝੂਠਾ ਪ੍ਰਚਾਰ ਕਰ ਰਹੇ ਹਨ ਤੇ ਰਾਜ ਦੇ ਲੋਕ ਕਾਂਗਰਸ ਦੀਆਂ ਦੇਸ਼ ਤੇ ਸੂਬੇ ਵਿਰੋਧੀ ਕਾਰਵਾਈਆਂ ਤੋਂ ਭਲੀ-ਭਾਂਤ ਜਾਣਦੇ ਹਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੌਣਾ ਵਿਚ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਸ੍ਰੀ ਦਵਿੰਦਰ ਬਜਾਜ, ਸ੍ਰੀ ਅਸ਼ਵਨੀ ਗਰੋਵਰ, ਸ੍ਰੀ ਪ੍ਰਿਥਵੀ ਪੂੱਗਲ, ਸ੍ਰ ਸੁਰਿੰਦਰ ਸਿੰਘ ਜੋਸ਼ਨ, ਸ੍ਰ ਕਸ਼ਮੀਰ ਸਿੰਘ, ਸ੍ਰ ਗੁਰਦੀਪ ਸਿੰਘ, ਬਾਬਾ ਦਰਸ਼ਨ ਸਿੰਘ, ਸ੍ਰ ਬਲਿਹਾਰ ਸਿੰਘ, ਸ੍ਰੀ ਪਰਸ਼ੋਤਮ ਲਾਲ ਖੰਨਾ, ਸ੍ਰ ਹਰੰਬਸ ਸਿੰਘ ਬਰਾੜ, ਸ੍ਰੀ ਵਿਕਰਮਜੀਤ ਹਾਂਡਾ, ਸ੍ਰ ਕਿੱਕਰ ਸਿੰਘ, ਸ੍ਰੀ ਰਾਜੇਸ਼ ਖੁਰਾਣਾ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜਰ ਸਨ।