December 1, 2011 admin

ਪਟਿਆਲਾ, ਸੰਗਰੂਰ ਅਤੇ ਬਰਨਾਲਾ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਸੀ-ਪਾਈਟ ਵਿਖੇ ਮੁਫਤ ਸਿਖਲਾਈ ਕੈਂਪ ਲੱਗੇਗਾ

ਪਟਿਆਲਾ, 1 ਦਸੰਬਰ : ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਵੱਲੋਂ ਭਾਰਤੀ ਫੌਜ, ਹਵਾਈ ਸੈਨਾ ਤੇ ਜਲ ਸੈਨਾ ਦੀਆਂ ਭਰਤੀ ਰੈਲੀਆਂ ਵਿੱਚ ਅਣਫਿੱਟ ਰਹਿਣ ਵਾਲੇ ਜਾਂ ਕਿਸੇ ਹੋਰ ਕਾਰਨ ਭਰਤੀ ਨਾ ਹੋ ਸਕਣ ਵਾਲੇ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੁਰੱਖਿਆ ਗਾਰਡ ਦਾ ਕੋਰਸ ਕਰਵਾਉਣ ਲਈ  ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਕੈਂਪ ਕਮਾਂਡੈਂਟ ਮੇਜਰ ਦਵਿੰਦਰਪਾਲ ਪੁਰੀ ਨੇ ਦੱਸਿਆ ਹੈ ਕਿ ਸੀ.ਆਈ.ਐਸ.ਐਫ., ਬੀ.ਐਸ.ਐਫ., ਸੀ.ਆਰ.ਪੀ.ਐਫ., ਐਸ.ਐਸ.ਬੀ., ਆਈ.ਟੀ.ਬੀ.ਪੀ.ਐਫ. ਅਤੇ ਅਸਾਮ ਰਾਈਫਲਜ਼ ਵਿੱਚ ਕਾਂਸਟੇਬਲ (ਜੀ.ਡੀ.) ਤੇ ਰਾਈਫਲ ਮੈਨ ਦੀ ਭਰਤੀ ਲਈ ਬਿਨੈ-ਪੱਤਰ ਦੇਣ ਵਾਲੇ ਉਮੀਦਵਾਰਾਂ ਲਈ ਵੀ ਅਗਾਊਂ ਸਿਖਲਾਈ ਕੈਂਪ ਸੀ-ਪਾਈਟ ਵਿਖੇ ਲਗਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੀ-ਪਾਈਟ, ਭਵਾਨੀਗੜ੍ਹ ਰੋਡ, ਮਾਰਫਤ ਜੀ.ਟੀ.ਸੀ. ਨਾਭਾ ਵਿਖੇ ਕਰਵਾਏ ਜਾ ਰਹੇ ਸੁਰੱਖਿਆ ਗਾਰਡ ਕੋਰਸ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਉਮੀਦਵਾਰ ਦੀ ਉਮਰ 18 ਤੋਂ 40 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਉਮੀਦਵਾਰ ਦੀ ਰਿਹਾਇਸ਼ ਤੇ ਭੋਜਨ ਦਾ ਪ੍ਰਬੰਧ ਮੁਫਤ ਕੀਤਾ ਜਾਵੇਗਾ ਅਤੇ ਕੋਰਸ ਮੁਕੰਮਲ ਹੋਣ ਮਗਰੋਂ ਨੌਜਵਾਨਾਂ ਨੂੰ ਪ੍ਰਮਾਣ-ਪੱਤਰ ਪ੍ਰਦਾਨ ਕੀਤੇ ਜਾਣਗੇ ।

Translate »