December 1, 2011 admin

ਉੱਚੀ ਤਾਕਤੀ ਕਮੇਟੀ 4457.77 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ 19 ਮੈਗਾ ਪ੍ਰਾਜੈਕਟਾਂ ਨੂੰ ਪ੍ਰਵਾਨਗੀ

ਚੰਡੀਗੜ•, 01 ਦਸੰਬਰ: ਉੱਚ ਤਾਕਤੀ ਕਮੇਟੀ ਨੇ ਰਾਜ ਵਿੱਚ 4457.77 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ 19 ਮੈਗਾ ਪ੍ਰਾਜੈਕਟਾਂ ਨੂੰ  ਪ੍ਰਵਾਨਗੀ ਦਿੱਤੀ।
ਇਸ ਸਬੰਧੀ ਫੈਸਲਾ ਬੀਤੀ ਸ਼ਾਮ ਨੂੰ ਪੰਜਾਬ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਉਚੱ ਤਾਕਤੀ ਕਮੇਟੀ ਵਿੱਚ ਲਿਆ ਗਿਆ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉੱਚ ਤਾਕਤੀ ਕਮੇਟੀ ਨੇ ਰਾਜ ਵਿੱਚ 2492.04 ਕਰੋੜ ਰੁਪਏ ਦੀ ਲਾਗਤ ਨਾਲ ਸੱਤ ਨਵੇ’ ਮੈਨੂਫੈਕਚਰਿੰਗ ਸੱਅਨਤੀ ਮੈਗਾ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਜਿਸ ਨਾਲ ਲਗਪਗ 62691 ਵਿਅਕਤੀਆਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੁਜਗਾਰ ਮਿਲੇਗਾ। ਇਸ ਤੋ’ ਇਲਾਵਾ 12 ਖੇਤੀ ਅਧਾਰਤ ਸਨਅਤੀ ਯੂਨਿਟਾਂ ਲਈ 1965.73 ਕਰੋੜ ਰੁਪਏ ਰੱਖੇ ਗਏ ਹਨ।
ਮੈਨੂਫੈਕਚਰਿੰਗ ਸ੍ਰੇਣੀ ਅਧੀਨ ਜਿੰਨਾਂ ਮੈਗਾ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਉਨਾਂ• ਵਿੱਚ 200 ਕਰੋੜ ਦੀ ਲਾਗਤ ਨਾਲ ਪਿੰਡ ਨਾਭਾ (ਐਸ.ਏ.ਐਸ ਨਗਰ) ਵਿਖੇ ਮੈਸਰਜ ਨੈਕਟਰ ਲਾਈਫਸਾਇੰਸ ਲਿਮਿਟਡ, 144.82 ਕਰੋੜ ਦੀ ਲਾਗਤ ਨਾਲ ਪਿੰਡ ਲੱਖੋਵਾਲ (ਲੁਧਿਆਣਾ) ਵਿਖੇ ਮੈਸਰਜ ਸਸਮਾਨਜੀ, 134.97 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਜਮਾਲਪੁਰ ਅਵਾਨਾ (ਲੁਧਿਆਣਾ) ਵਿਖ ਮੈਸਰਜ ਵਰਧਮਾਨ ਸਪੈਸਲ ਸਟੀਲਜ਼ ਲਿਮਿਟਡ, ਪਿੰਡ ਪੰਜਵਾਲੰਮੀ ਜਿਲਾ ਮੁਕਤਸਰ ਵਿਖੇ ਮੈਸਰਜ ਸੇਲ ਟੈਕਸਟਾਈਲ ਲਿਮਿਟਡ ਵਲੋ’ 1485 ਕਰੋੜ ਕਰੋੜ, ਪਿੰਡ ਜੀਦਾ (ਬਠਿੰਡਾ) ਵਿਖੇ 303 ਕਰੋੜ ਰੁਪਏ ਦੀ ਲਾਗਤ ਨਾਲ  ਮੈਸਰਜ ਸਪੋਟਕਿੰਗ ਲਿਮਿਟਡ, ਕੰਗਣਵਾਲ (ਲੁਧਿਆਣਾ) ਵਿਖੇ ਮੈਸਰਜ ਸੁਪਰੀਮ ਟੈਕਸਮਾਡ ਲਿਮਿਟਡ ਵਲੋ’ 103.25 ਕਰੋੜ ਰੁਪਏ ਦੀ ਲਾਗਤ ਨਾਲ, ਪਿੰਡ ਗਹਿਲੇ (ਮਾਨਸਾ) ਵਿਖੇ ਮੈਸਰਜ਼ ਸੈਟਲੂਟ ਸਪਿਨਟੈਕਸ ਲਿਮ. ਵਲੋ’ 121 ਕਰੋੜ ਰੁਪਏ ਦਾ ਪ੍ਰਾਜੈਕਟ ਸ਼ਾਮਲ ਹਨ।
ਖੇਤੀ ਅਧਾਰਤ ਉਦਯੋਗ ਹੇਠ ਪ੍ਰਵਾਨ ਮੈਗਾ ਪ੍ਰਾਜੈਕਟਾਂ ਵਿਚ ਜ਼ਹੂਰਾ(ਹੁਸ਼ਿਆਰਪੁਰ) ਵਿਖੇ 205.84 ਕਰੋੜ ਰੁਪਏ ਦੀ ਲਾਗਤ ਦਾ ਮੈਸਰਜ਼ ਪੈਪਸੀ ਕੋ ਇੰਡੀਆ ਹੋਲਡਿੰਗਜ਼ ਪ੍ਰਾਈਵੇਟ ਲਿਮ., 579.30 ਕਰੋੜ ਦੇ ਨਿਵੇਸ਼  ਨਾਲ ਰਾਜ ਦੇ ਵੱਖ ਵੱਖ ਹਿੱਸਿਆ ਵਿਚ 12 ਗੋਦਾਮ ਸਥਾਪਤ ਕਰਨ ਲਈ ਮੈਸਰਜ ਸੋਮਾ ਪੰਜਾਬ ਵੇਅਰ ਹਾਉਸਿੰਗ ਪ੍ਰਾਈਵੇਟ ਲਿਮਿਟਡ, ਫਾਜਿਲਕਾ ਵਿਖੇ 353.15 ਕਰੋੜ ਰੁਪਏ ਦੀ ਲਾਗਤ ਨਾਲ ਐਗਰੋ ਇੰਡਸਟਰੀ ਪਾਰਕ ਸਥਾਪਿਤ ਕਰਨ ਲਈ ਮੈਸਰਜ਼ ਨਾਸਾ ਐਗਰੋ ਇੰਡਸਟਰੀਜ਼ ਲਿਮ., 162.90 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਵਿਚ ਵੱਖ ਵੱਖ ਥਾਵਾਂ ਤੇ ਬਿਜਲੀ ਕੋ-ਜਨਰੇਸ਼ਨ ਦੀ ਸਹੂਲਤ ਵਾਲੀਆਂ ਪੰਜ ਚਾਵਲ ਮਿਲਾਂ ਸਥਾਪਿਤ ਕਰਨ ਲਈ ਮੈਸਰਜ ਸੋਮ ਪੰਜਾਬ ਐਗਰੋ ਪਾਵਰ ਇਨਫਰਾ ਪ੍ਰਾਈਵੇਟ ਲਿਮਿਟਡ, 129.33 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਟਾਂਗਰਾ (ਅੰਮ੍ਰਿਤਸਰ ਵਿਖੇ ਮੈਸਰਜ ਸੰਨ ਸਟਾਰ ਓਵਰਸੀਜ਼ ਲਿਮਿਟਡ ਦਾ ਐਕਸਟੈਨਸਨ ਯੂਨਿਟ, 125.79 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਛੰਨੋ (ਸੰਗਰੂਰ) ਵਿਖੇ ਆਲੂਆਂ ਦੇ ਚੀਪਸ ਬਣਾਉਣ ਲਈ ਮੈਸਰਜ ਪੈਪਸੀ ਕੋ-ਇੰਡੀਆ ਹੋਲਡਿੰਗਜ ਪ੍ਰਾਈਵੇਟ ਲਿਮਿਟਡ, ਮੈਸਰਜ ਡੂਨਰ ਫੂਡਜ ਲਿਮਿਟਡ ਪਿੰਡ ਭੰਡੋਰੀ ਰਨ ਸਿੰਘ (ਤਰਨ ਤਾਰਨ), 110.44 ਕਰੋੜ ਰੁਪਏ ਦੀ ਲਾਗਤ ਨਾਲ ਮੈਸਰਜ ਸਾਸਥਾ ਵੇਅਰਹਾਊਸਿੰਗ ਲਿਮਿਟਡ ਪਿੰਡ ਰੇਲ ਮਾਜਰਾ (ਨਵਾਂ ਸ਼ਹਿਰ), 101 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਚੱਕ ਅੱਲਾ ਬਖਸ਼ ਮੁਕੇਰੀਆ (ਹੁਸਿਆਰਪੁਰ), ਮੈਸਰਜ ਇੰਡੀਅਨ ਸਕਰੋਸ ਲਿਮਿਟਡ, 33.56 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਪੈਚਾਂਵਾਲੀ (ਫਾਜਿਲਕਾ) ਵਿਖੇ ਮੈਸਰਜ ਸੰਪੂਰਨ ਐਗਰੀਵੈਚਰ ਪ੍ਰਾਈਵੇਟ ਲਿਮਿਟਡ ਅਤੇ 30.56 ਕਰੋੜ ਰੁਪਏ ਦੀ ਨਿਵੇਸ਼ ਨਾਲ ਜਲਾਲਾਬਾਦ (ਫਿਰੋਜਪੁਰ) ਵਿਖੇ ਮੈਸਰਜ ਬਜਾਜ ਬਾਸਮਤੀ ਪ੍ਰਾਈਵੇਟ ਲਿਮਿਟਡ ਸ਼ਾਮਲ ਹਨ।
ਮੀਟਿੰਗ ਵਿੱਚ ਸਥਾਨਕ ਸਰਕਾਰ ਮੰਤਰੀ ਸ੍ਰੀ ਤਿਕਸ਼ਣ ਸੂਦ, ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋ’, ਸੈਰ ਸਪਾਟਾ ਮੰਤਰੀ ਹੀਰਾ ਸਿੰਘ ਗਾਬੜੀਆ, ਜੰਗਲਾਤ ਮੰਤਰੀ ਸ੍ਰੀ ਅਰੁਣੇਸ ਸਾਕਿਰ, ਮੁੱਖ ਸਕੱਤਰ ਸ੍ਰੀ ਐਸ.ਸੀ.ਅਗਰਵਾਲ, ਵਿੱਤ ਕਮਿਸ਼ਨਰ (ਕਰ) ਸ੍ਰੀ ਐਸ.ਐਸ.ਬਰਾੜ, ਵਿੱਤ ਕਮਿਸ਼ਨਰ ਵਿਕਾਸ ਸ੍ਰੀ ਐਨ.ਐਸ.ਕੰਗ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਡੀ.ਐਸ.ਗੁਰੂ, ਪ੍ਰਮੁੱਖ ਸਕੱਤਰ ਉਦਯੋਗ ਸ੍ਰੀ ਐਸ.ਐਸ.ਚੰਨੀ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਸ੍ਰੀ ਐਸ.ਕੇ.ਸੰਧੂ, ਸਕੱਤਰ ਸਾਇੰਸ ਤੇ ਤਕਨਾਲੋਜੀ ਸ੍ਰੀ ਵਿਸ਼ਵਜੀਤ  ਖੰਨਾ, ਸਕੱਤਰ ਖੁਰਾਕ ਤੇ ਸਪਲਾਈ ਸ੍ਰੀ ਡੀ.ਐਸ.ਗਰੇਵਾਲ, ਸਕੱਤਰ ਪ੍ਰਸੋਨਲ ਸ੍ਰੀ ਬੀ.ਐਸ.ਸੂਦਨ, ਚੇਅਰਮੈਨ ਪੀ.ਪੀ.ਸੀ.ਬੀ. ਸ੍ਰੀ ਕੇ.ਐਸ.ਪੰਨੂ, ਸੀ.ਏ.ਗਮਾਡਾ ਸ੍ਰੀ ਸਰਬਜੀਤ ਸਿੰਘ ਅਤੇ ਸਕੱਤਰ ਉਦਯੋਗ ਸ੍ਰੀ ਐਸ.ਐਸ.ਬੈ’ਸ ਸ਼ਾਮਲ ਸਨ।

Translate »