ਅੰਮ੍ਰਿਤਸਰ, 2 ਦਸੰਬਰ: ਸ੍ਰੀ ਰਜਤ ਅਗਰਵਾਲ, ਆਈ. ਏ. ਐੱਸ, ਜਿਲ੍ਹਾ ਮੈਜਿਸਟਰੇਟ, ਅੰਮ੍ਰਿਤਸਰ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਇਕ ਹੁਕਮ ਜਾਰੀ ਕਰਕੇ ਬਿਆਸ ਐਰੋਡਰੱਮ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਇਮਾਰਤੀ ਉਸਾਰੀ, ਟਾਵਰ, ਚਿਮਨੀਆਂ ਅਤੇ ਉੱਚੇ ਰੁੱਖ ਲਗਾਉਣ ‘ਤੇ ਮੁਕੰਮਲ ਪਾਬੰਦੀ ਲਗਾਈ ਹੈ।
ਉਨ੍ਹਾਂ ਨੇ ਇਸ ਖੇਤਰ ਵਿੱਚ ਆਉਂਦੇ ਜਹਾਜ਼ਾ ਦੀ ਸੁਰੱਖਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹੁਕਮ ਏਅਰ ਕਰਾਫ਼ਟ ਐਕਟ 1934 ਅਧੀਨ ਜਾਰੀ ਕੀਤਾ ਹੈ, ਜੋ ਕਿ 29 ਜਨਵਰੀ, 2012 ਤੱਕ ਲਾਗੂ ਰਹੇਗਾ।