ਅਲਾਇਵ ਆਰਟਿਸਟ ਗਰੁੱਪ ਲੁਧਿਆਣਾ ਦੇ ਕੋਆਰਡੀਨੇਟਰ ਬਲਵਿੰਦਰ ਗਿੱਲ ਤੇ ਜਨਮੇਜਾ ਜੌਹਲ ਨੇ ਦਸਿਆ ਕੇ 9 ਦਸੰਬਰ 2011 ਨੂੰ 7 ਵਜੇ ਸ਼ਾਮ, ਪੰਜਾਬੀ ਭਵਨ, ਲੁਧਿਆਣਾ ਵਿਖੇ ਹੋ ਰਹੇ ਨਾਟਕ ‘ਮਾਂ ਮੈਨੂੰ ਮਾਰੀਂ ਨਾ’ ਜੋ ਨਾਟਕ ਲੇਖਕ ਤੇ ਨਿਰਦੇਸ਼ਕ ਨਿਰਮਲ ਰਿਸ਼ੀ ਵਲੋਂ ਕੀਤਾ ਜਾ ਰਿਹਾ ਹੈ, ਸ਼ਹਿਰ ਵਾਸੀਆਂ ਲਈ ਇਕ ਅਦੁੱਤੀ ਪੇਸ਼ਕਸ਼ ਸਾਬਤ ਹੋਵੇਗਾ। ਲੰਬੇ ਅਰਸੇ ਅਤੇ ਮਿਹਨਤ ਤੋਂ ਬਾਅਦ ਸ਼ਹਿਰ ਵਿਚ ਨਾਟਕ ਕਲਾ ਰਾਹੀਂ ਧੀਆਂ ਦਾ ਸੁਨੇਹਾ ਘਰ ਘਰ ਪਹੁੰਚੇਗਾ। ਰੋਸ਼ਨੀ ਅਤੇ ਵਿਰਾਗ ਰਾਗ ਦਾ ਸੰਗੀਤ ਤੇ ਬੋਲ ਆਪਣੇ ਆਪ ਵਿਚ ਇਕ ਕੀਰਤੀਮਾਨ ਹੋਣਗੇ, ਇਸ ਵਿਚ 22 ਕਲਾਕਾਰ: ਧਰਮਿੰਦਰਾ, ਰੋਹਿਤ, ਕਰਨ, ਆਲਮ, ਹਰਪ੍ਰੀਤ, ਸੋਨੂੰ, ਹੈਰੀ, ਗੁਰਪ੍ਰੀਤ, ਸਨੀ, ਪਰਮਿੰਦਰ, ਰੋਜ਼ੀ, ਜਸਮੀਤ, ਅਨੂ, ਮਨੂ, ਗੋਲਡੀ, ਮੁਸਕਾਨ, ਸੁੱਖੀ, ਸਿਮਰਨ, ਰਾਜਨੀ, ਨਵਕਿਰਨ, ਤੇਜਿੰਦਰ, ਨਿਰਮਲ ਰਿਸ਼ੀ ਕੰਮ ਕਰ ਰਹੇ ਹਨ