December 2, 2011 admin

ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ ਗੁਰਦਾਸਪੁਰ ਦੇ ਗੰਨੇ ਦੀ ਪਿੜਾਈ ਸੀਜਨ 2011-12 ਦਾ ਸ਼ੁਭ ਉਦਘਾਟਨ

ਗੁਰਦਾਸਪੁਰ 2 ਦਸਬੰਰ  -ਮਾਨਯੋਗ ਖੇਤੀਬਾੜੀ ਮੰਤਰੀ ਪੰਜਾਬ ਸ੍ਰੀ ਸੁੱਚਾ ਸਿੰਘ ਲੰਗਾਹ ਨੇ ਅੱਜ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ ਗੁਰਦਾਸਪੁਰ ਦੇ ਗੰਨੇ ਦੀ ਪਿੜਾਈ ਸੀਜਨ 2011-12 ਦਾ ਸ਼ੁਭ ਉਦਘਾਟਨ ਕੀਤਾ।  ਇਸ ਮੌਕੇ ਤੇ ਉਨਾ ਦੇ ਨਾਲ ਸਰਵ ਸ੍ਰੀ ਸੀਤਾ ਰਾਮ ਕਸ਼ਅਪ ਵਿਧਾਇਕ ਹਲਕਾ ਦੀਨਾਨਗਰ , ਸੁਖਬੀਰ ਸਿੰਘ ਵਾਹਲਾ ਚੇਅਰਮੈਨ ਸ਼ੂਗਰਫੈਡ ਪੰਜਾਬ,ਮਹਿੰਦਰਪਾਲ ਸਿੰਘ ਕੋਟਾ ਚੇਅਰਮੈਨ ਸ਼ੂਗਰਮਿਲ ਪਨਿਆੜ ਗੁਰਦਾਸਪੁਰ ਅਤੇ ਬੀ.ਐਸ.ਜਾਫਲ ਜਨਰਲ ਮੈਨੇਜਰ ਸਹਿਕਾਰੀ ਖੰਡ ਮਿਲ ਵੀ ਹਾਜ਼ਰ ਸਨ। ਸਹਿਕਾਰੀ ਮਿਲ ਵਿੱਚ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਸਮਾਪਤੀ ਭੋਗ ਉਪਰੰਤ ਹਜ਼ਾਰਾ ਸੰਗਤਾਂ ਨੂੰ ਸੰਬੋਧਨ ਕਰਦਿਆ ਸ: ਲੰਗਾਹ ਨੇ ਕਿਹਾ ਕਿ ਅੱਜ ਦਾ ਕਿਸਾਨਾ ਅਤੇ ਮਿੱਲ ਦੇ ਕਰਮਚਾਰੀਆਂ ਲਈ ਲਾਹੇਵੰਦ ਵਾਲਾ ਦਿਨ ਹੈ। ਦੋਨਾਂ ਧਿਰਾਂ ਵਲੋ ਗੰਨੇ ਦੀ ਪਿੜਾਈ 2011-12 ਲਈ ਗੁਰੂ ਮਹਾਰਾਜ  ਦਾ Àਟ ਆਸਰਾ ਲਿਆ ਹੈ। ਇਸ ਲਈ ਇਹ ਸਾਰੇ ਵਧਾਈ ਦੇ ਪਾਤਰ ਹਨ। ਉਨ•ਾਂ ਅੱਗੇ ਸੰਬੋਧਨ ਕਰਦਿਆ ਕਿਹਾ ਕਿ ਅੱਜ ਦਾ ਜਿੰਮੀਦਾਰ ਖੇਤੀ ਦੇ ਖਰਚੇ ਜਿਆਦਾ ਵਧਣ ਕਾਰਨ ਆਰਥਿਕ ਮਜਬੂਰੀ ਦਾ ਸਾਹਮਣਾ ਕਰ ਰਿਹਾ ਹੈ ਪਰ ਫਿਰ ਵੀ ਪੰਜਾਬ ਦਾ ਕਿਸਾਨ ਆਪਣੀ ਪੂਰੀ ਮਿਹਨਤ ਅਤੇ ਲਗਨ ਨਾਲ ਦੇਸ਼ ਦੇ ਅੰਨ ਭੰਡਾਰ ਵਿੱਚ ਮੋਹਰੀ ਭੁਮਿਕਾ ਨਿਭਾ ਰਿਹਾ ।  ਸ: ਲੰਗਾਹ ਨੇ ਖੰਡ ਮਿੱਲ ਦੇ ਅਧਿਕਾਰੀਆਂ ਵਲੋ ਰੱਖੀਆਂ ਗਈਆਂ ਮੰਗਾਂ ਸਬੰਧੀ ਉਹ ਮੁੱਖ ਮੰਤਰੀ ਪੰਜਾਬ ਸ: ਪਰਕਾਸ ਸਿੰਘ ਬਾਦਲ ਨਾਲ ਗੱਲਬਾਤ ਕਰਕੇ  ਉਨ•ਾਂ ਦੀਆਂ ਮੰਗਾਂ ਪੂਰੀਆਂ ਕਰਵਾਉਣਗੇ। ਉਨ•ਾਂ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਉਨ•ਾਂ ਦੇ ਰਹਿੰਦੇ ਬਕਾਏ ਜਲਦੀ ਦੇ ਦਿੱਤੇ ਜਾਣਗੇ।ਉਨ•ਾਂ ਨੇ ਅੱਗੇ ਕਿਹਾ ਕਿ ਖੰਡ ਮਿਲ ਪਨਿਆੜ ਦੀ ਪਿਛਲੇ 3 ਸਾਲਾਂ ਦੀ ਕਾਰਗੁਜਾਰੀ ਪੰਜਾਬ ਦੀਆਂ ਦੂਸਰੀਆਂ ਮਿੱਲਾ ਦੇ ਮੁਕਾਬਲੇ ਬਹੁਤ ਵਧੀਆਂ ਰਹੀ ਹੈ। ਉਨ•ਾਂ ਅੱਗੇ ਕਿਹਾ ਕਿ ਪਾ੍ਰਈਵੇਟ ਮਿੱਲਾਂ ਦੇ ਮਾਲਕ ਸਹਿਕਾਰੀ ਮਿੱਲਾਂ ਤੇ  ਆਪਣਾ ਕੰਟਰੋਲ ਕਰਨਾ ਚਾਹੁੰਦੇ ਹਨ। ਜਿਸ ਨਾਲ ਕਿਸਾਨਾ ਦੀ ਦਸ਼ਾ ਹੋਰ ਵੀ ਪਤਲੀ ਹੋ ਜਾਵੇਗੀ। ਪਾਈਵੇਟ ਮਿੱਲਾਂ ਵਾਲੇ ਝੂਠੇ ਸਾਜਬਾਜ਼ ਵਿਖਾ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਇਸ ਲਈ ਕਿਸਾਨਾਂ ਨੂੰ ਪ੍ਰਾਈਵੇਟ ਮਿੱਲਾਂ ਦੇ ਝਾਸੇ ਵਿੱਚ ਨਹੀ ਆਉਣਾ ਚਾਹੀਦਾ । ਉਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਗੰਨਾ ਸਹਿਕਾਰੀ ਮਿੱਲਾਂ ਵਿੱਚ ਹੀ ਲਿਆਉਣ ਕਿਉਕਿ ਸਹਿਕਾਰੀ ਮਿੱਲਾਂ ਦੀ ਹੋਂਦ ਕਾਰਨ ਹੀ ਕਿਸਾਨੀ ਜਿੰਦਾ ਅਤੇ ਵੱਧ ਲਾਭ ਪ੍ਰਾਪਤ ਕਰ ਸਕਦੀ ਹੈ।  ਉਨ•ਾਂ ਅੱਗੇ ਸੋਂਬੋਧਨ ਕਰਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਪਰਕਾਸ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਵਿੱਚ ਸੂਬਾ ਸਰਕਾਰ ਨੇ ਬਹੁਪੱਖੀ ਵਿਕਾਸ ਕਾਰਜ ਕੀਤੇ ਹਨ। ਉਨ•ਾਂ ਨੇ ਕਿਹਾ ਕਿ ਸਰਕਾਰ ਨੇ ਬਿਜਲੀ, ਸਿੱਖਿਆ, ਖੇਤੀਬਾੜੀ ਆਦਿ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ ਅਤੇ ਰਾਜ ਸਰਕਾਰ ਵੱਲੋ ਕੀਤੇ ਗਏ ਪ੍ਰਸਾਸਨਿਕ ਸੁਧਾਰਾ ਨਾਲ ਪੰਜਾਬ ਦੇ ਲੋਕਾਂ ਨੂੰ ਭਾਰੀ ਰਾਹਤ ਪਹੁੰਚਾਈ ਹੈ ਅਤੇ ਸੂਬੇ ਦੇ ਲੋਕ ਸਰਕਾਰ ਵੱਲੋ ਕਰਵਾਏ ਗਏ ਵਿਕਾਸ ਕਾਰਜਾ ਤੋ ਬਹੁਤ ਖੁਸ਼ ਹਨ। ਇਸ ਮੌਕੇ ਤੇ ਸ: ਲੰਗਾਹ ਵਲੋ ਪਹਿਲੀਆਂ ਪੰਜ ਟਰਾਲੀਆਂ ਲਿਆਉਣ ਵਾਲੇ ਕਿਸਾਨਾਂ ਨੂੰ ਕੰਬਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਅਖੀਰ ਵਿੱਚ ਚੇਅਰਮੈਨ ਸ੍ਰੀ ਕੌਟਾ ਨੇ ਸ੍ਰੀ ਲੰਗਾਹ ਅਤੇ ਆਏ ਸਮੂਹ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਿੱਲ ਦਾ ਰਾਖਵਾਂ ਖੇਤਰ 575 ਪਿੰਡਾਂ ਤਕ ਫੈਲਿਆ ਹੋਇਆ ਹੈ। ਉਨਾ ਸ. ਲੰਗਾਹ ਨੂੰ ਮਿੱਲ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਤੋ ਜਾਣੂ ਵੀ ਕਰਵਾਇਆ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਰਵ ਸ੍ਰੀ ਸੀਤਾ ਰਾਮ ਕਸ਼ਅਪ ਵਿਧਾਇਕ ਦੀਨਾਨਗਰ ਸ੍ਰੀ ਮਹਿੰਦਰਪਾਲ ਸਿੰਘ ਕੌਟਾ ਚੇਅਰਮੈਨ ਸੂਗਰ ਮਿੱਲ ਪਨਿਆੜ ,ਸ੍ਰੀ ਸੁਰਜੀਤ ਸਿੰਘ ਤੁਗਲਵਾਲਾ ਵਾਇਸ ਚੇਅਰਮੈਨ ਸ੍ਰੀ ਸੁਖਬੀਰ ਸਿੰਘ ਵਾਹਲਾ ਚੇਅਰਮੈਨ ਸੂਗਰਫੈਡ ਪੰਜਾਬ, ਸ੍ਰੀ ਵਜ਼ੀਰ ਸਿੰਘ ਲਾਲੀ ਚੇਅਰਮੈਨ,  ਸ੍ਰੀ ਯੋਗੇਸ਼ ਭੰਡਾਰੀ ਚੇਅਰਮੈਨ ਮਾਰਕੀਟ ਕਮੇਟੀ ਗੁਰਦਾਸਪੁਰ , ਰਵਿੰਦਰ ਵਰਮਾ ਚੇਅਰਮੈਨ, ਸ੍ਰੀ ਆਰ.ਐਸ.ਪਠਾਣੀਆ ਚੀਫ ਅਕਾਊਟ ਅਫ਼ਸਰ,  ਸ੍ਰੀ ਐਸ.ਕੇ.ਭੱਲਾ ਕਮਸਰੀਅਲ ਅਫਸਰ, ਸ੍ਰੀ ਪਿਆਰਾ ਸਿੰਘ ਚੀਫ ਕੈਨ, ਸ੍ਰੀ ਸੁਰਿੰਦਰਪਾਲ ਚੀਫ ਕੈਮਿਸਟ ,ਸ੍ਰੀ ਏ.ਕੇ.ਅਰੋੜਾ ਚੀਫ ਇੰਜੀਨੀਅਰ , ਸ੍ਰੀ ਸੁਦਰਸ਼ਨ ਵਰਮਾ ਪਰੈਜੀਡੈਟ, ਮਨਜਿੰਦਰ ਸਿੰਘ ਕਾਹਲੋ, ਸ੍ਰੀਮਤੀ ਪੁਸਪਿੰਦਰ ਕੌਰ ਮਜਬੂਰ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ ਪੰਜਾਬ, ਪਰਮਵੀਰ ਸਿੰਘ ਲਾਡੀ ਪ੍ਰਧਾਨ ਜਿਲਾ ਯੂਥ ਅਕਾਲੀ ਦਲ ਗੁਰਦਾਸਪੁਰ,  ਸ੍ਰੀ ਨਰਿੰਦਰ ਸਿੰਘ,ਸ੍ਰੀ ਬਲਰਾਮ ਸਿੰਘ, ਸ੍ਰੀ ਰਜਿੰਦਰ ਸਿੰਘ , ਸ੍ਰੀ ਅਜੀਤ ਸਿੰਘ, ਸ੍ਰੀ ਦਲਜੀਤ ਸਿੰਘ (ਸਾਰੇ ਡਾਇਰੈਕਟਰ ), ਬਲਬੀਰ ਸਿੰਘ ਚੇਅਰਮੈਨ, ਪਰਮਜੀਤ ਸਿੰਘ ਆੜ•ਤੀ, ਨਰਿੰਦਰ ਸਿੰਘ ਕੌਟਾ ਸਰਪੰਚ ਵੀ ਹਾਜ਼ਰ ਸਨ।

Translate »