December 2, 2011 admin

ਨਹਿਰੂ ਯੁਵਾ ਕੇਂਦਰ ਦਾ ‘ਹਮ ਭਾਰਤ ਕੇ ਲੋਗ ਹੈਂ’ ਪ੍ਰੋਗਰਾਮ ਸਮਾਪਤ

ਫ਼ਿਰੋਜ਼ਪੁਰ, 2 ਦਸੰਬਰ -ਨਹਿਰੂ ਯੁਵਾ ਕੇਂਦਰ ਸੰਗਠਨ ਭਾਰਤ ਸਰਕਾਰ ਦੇ ਆਦੇਸ਼ਾਂ ਤੇ ਜ਼ਿਲਾ ਯੂਥ ਕੋਆਰਡੀਨੇਟਰ ਫਿਰੋਜ਼ਪੁਰ ਸਰਬਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਚੱਲੇ ਪ੍ਰੋਗਰਾਮ ‘ਹਮ ਭਾਰਤ ਕੇ ਲੋਗ ਹੈਂ’ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵੱਲੋਂ 14 ਨਵੰਬਰ ਤੋਂ ਜ਼ਿਲੇ ਭਰ ‘ਚ ਚਲਾਇਆ ਜਾ ਰਿਹਾ ਪ੍ਰੋਗਰਾਮ ‘ਹਮ ਭਾਰਤ ਕੇ ਲੋਗ ਹੈਂ’ ਅੱਜ ਪਿੰਡ ਕੋਹਾਲਾ ਵਿਖੇ ਸਮਾਪਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਜ਼ਿਲਾ ਯੂਥ ਕੋਆਰਡੀਨੇਟਰ ਫਿਰੋਜ਼ਪੁਰ ਸਰਬਜੀਤ ਸਿੰਘ ਬੇਦੀ ਨੇ ਦਸਿਆ ਕਿ ਇਸ ਪ੍ਰੋਗਰਾਮ ‘ਹਮ ਭਾਰਤ ਕੇ ਲੋਗ ਹੈਂ’ ਦਾ ਮੰਤਵ ਲੋਕਾਂ ਨੂੰ ਆਪਣੇ ਮੁੱਢਲੇ ਆਧਿਕਾਰਾਂ ਤੋਂ ਜਾਣੂ ਕਰਵਾਉਣਾ ਤੇ ਆਪਣੇ ਕਰਤੱਵਾਂ ਬਾਰੇ ਜਾਗਰੂਕ ਕਰਨਾ ਹੈ ਅਤੇ ਇਸ ਸਿਲਸਲੇ ਵਿੱਚ ਗਰਾਮਰ ਹਾਈ ਸਕੂਲ ਫਿਰੋਜ਼ਪੁਰ ਛਾਉਣੀ, ਖੂਈਖੇੜਾ, ਡੰਗਰਖੇੜਾ,ਲੋਹਕੇ ਖੁਰਦ, ਕੱਚਰਭੰਨ, ਜ਼ੀਰਾ, ਸ਼ੀਹਾਂ-ਪਾੜੀ  ਅਹਿਮਦ ਢੰਡੀ, ਕਾਠਗੜ• ਅਤੇ ਫਿਰੋਜ਼ਸ਼ਾਹ ਆਦਿ ਸਮੇਤ ਕਈ ਪਿੰਡਾਂ ਵਿੱਚ ਪ੍ਰੋਗਰਾਮ ਕਰਵਾਏ ਗਏ ਅਤੇ ਸੰਤ ਬਾਬਾ ਗੁਰਬਖਸ਼ ਸਿੰਘ ਯੂਥ ਐਂਡ ਸਪੋਰਟਸ ਕਲੱਬ ਕੋਹਾਲਾ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਮਾਪਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਰੰਗਾ-ਰੰਗ ਪ੍ਰੋਗਰਾਮ ਵਿੱਚ ਸਰਕਾਰੀ ਸਕੂਲ ਕੋਹਾਲਾ ਦੀਆਂ ਲੜਕੀਆਂ ਵੱਲੋਂ ‘ਜਾਗੋ’ ਦੀ ਪੇਸ਼ਕਾਰੀ ਕੀਤੀ ਗਈ,  ਦੂਨ ਵਿਦਿਆ ਮੰਦਰ ਜ਼ੀਰਾ ਦੇ ਵਿਦਿਆਰਥੀਆਂ ਵੱਲੋਂ ਭੰਗੜਾ ਪਾਇਆ ਗਿਆ, ਦੇਵ ਸਮਾਜ ਕਾਲਜ ਫਿਰੋਜ਼ਪੁਰ ਦੀਆਂ ਲੜਕੀਆਂ ਵੱਲੋਂ ‘ਸ਼ੇਰ ਪੰਜਾਬੀਓ’ ਗੀਤ ਤੇ ਡਾਂਸ ਕੀਤਾ ਗਿਆ, ਮੈਡਮ ਕਰਮਜੀਤ ਕੌਰ ਵੀ.ਟੀ. ਵੱਲੋਂ ਸਿਲਾਈ ਸੈਂਟਰ ਮੱਲਾਂਵਾਲਾ ਦੀਆਂ ਲੜਕੀਆਂ ਨੇ ਗਿੱਧਾ ਪੇਸ਼ ਕੀਤਾ। ਇਸ ਮੌਕੇ ਗੁਰਦੇਵ ਸਿੰਘ ਜੋਸਨ ਲੇਖਾਕਾਰ ਨੇ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਜਾਂਦੇ ਕੰਮਾਂ ਬਾਰੇ ਚਾਨਣਾ ਪਾਇਆ, ਉਨ•ਾਂ ਦਸਿਆ ਕਿ ‘ਹਮ ਭਾਰਤ ਕੇ ਲੋਗ ਹੈਂ’ ਪ੍ਰੋਗਰਾਮ ਦੋਰਾਨਏ.ਡੀ.ਏ. ਸ੍ਰੀ ਸੁਰਿੰਦਰ ਸਚਦੇਵਾ, ਸ੍ਰ. ਅਮਰੀਕ ਸਿੰਘ ਜ਼ਿਲਾ ਲੋਕ ਸੰਪਰਕ ਅਫਸਰ ਫਿਰੋਜ਼ਪੁਰ, ਸਟੇਟ ਐਵਾਰਡੀ ਲੈਕਚਰਾਰ ਡਾ.ਸਤਿੰਦਰ ਸਿੰਘ, ਨੀਲਮ ਪਾਠਕ ਜ਼ਿਲਾ ਫੀਲਡ ਪਬਲੀਸਿਟੀ ਅਫਸਰ, ਹਰਚਰਨ ਸਿੰਘ ਪ੍ਰਬੰਧਕ ਗਰਾਮਰ ਹਾਈ ਸਕੂਲ ਅਤੇ ਕਮਲਜੀਤ ਸਿੰਘ ਸਿੱਧੂ ਆਦਿ ਨੇ ਵੱਖ-ਵੱਲ਼ ਪ੍ਰੋਗਰਾਮਾਂ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਦਲਬੀਰ ਸਿੰਘ ਕਲੱਬ ਪ੍ਰਧਾਨ ਤੇ ਮਨਪ੍ਰੀਤ ਸਿੰਘ ਖਜ਼ਾਨਚੀ ਨੇ ਆਏ ਪਤਵੰਤਿਆਂ ਅਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਮਲਜੀਤ ਸਿੰਘ ਸਿੱਧੂ, ਕਰਮਜੀਤ ਕੌਰ ਵੀ.ਟੀ., ਸੀਮਾ ਰਾਣੀ ਐਨ.ਵਾਈ.ਸੀ. ਜ਼ੀਰਾ, ਕੁਲਜੀਤ ਕੌਰ ਵੀ.ਟੀ., ਬੇਅੰਤ ਕੌਰ ਐਨ.ਵਾਈ.ਸੀ. ਆਦਿ ਵੀ ਹਾਜਰ ਸਨ।

Translate »