December 2, 2011 admin

ਹਰਸਿਮਰਤ ਕੌਰ ਬਾਦਲ ਨੇ ਇਟਲੀ ‘ਚ ਦਸਤਾਰ ਦੀ ਬੇਦਅਬੀ ਵਿਰੁੱਧ ਕਾਰਵਾਈ ‘ਚ ਸੋਨੀਆ ਗਾਂਧੀ ਦੇ ਨਾਕਾਮ ਰਹਿਣ ‘ਤੇ ਸ਼ੰਕਾ ਜਤਾਈ

ਚੰਡੀਗੜ•, 2 ਦਸੰਬਰ: ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਵਿਚਲੀ ਯੂ.ਪੀ.ਏ. ਸਰਕਾਰ ਦੀ ਅਗਵਾਈ ਕਰ ਰਹੀ ਸ੍ਰੀਮਤੀ ਸੋਨੀਆ ਗਾਂਧੀ ਦੇ, ਉਨ•ਾਂ ਦੀ ਮਾਂ-ਭੂਮੀ ਇਟਲੀ ਵਿਚ ਸਿੱਖਾਂ ਦੀ ਦਸਤਾਰ ਦੀ ਨਿਰੰਤਰ ਹੋ ਰਹੀ ਬੇਅਦਬੀ ਰੋਕਣ ‘ਚ ਨਾਕਾਮ ਰਹਿਣ ‘ਤੇ ਸ਼ੰਕਾ ਜ਼ਾਹਰ ਕੀਤੀ ਹੈ।
ਇੱਥੇ ਜਾਰੀ ਬਿਆਨ ਵਿੱਚ ਬੀਬੀ ਬਾਦਲ ਨੇ ਕਿਹਾ ਕਿ 1984 ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਕਾਂਗਰਸ ਪਾਰਟੀ ਜਾਂ ਤਾਂ ਸਿੱਖ ਮੁੱਦਿਆਂ ‘ਤੇ ਸਚਮੁੱਚ ਫ਼ੇਲ ਸਾਬਤ ਹੋਈ ਹੈ ਜਾਂ ਫਿਰ ਸਿੱਖਾਂ ਨੂੰ ਨੀਚਾ ਵਿਖਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਦਾਅਵਾ ਕਰਦੀ ਹੈ ਕਿ ਉਹ ਸਿੱਖਾਂ ਦੀ ਹਮਦਰਦ ਹੈ ਪਰ ਦੂਜੇ ਪਾਸੇ ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਵੱਲੋਂ ਭਰੋਸਾ ਦਿਵਾਏ ਜਾਣ ਤੋਂ ਬਾਅਦ ਵੀ ਇਟਲੀ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ•ਾਂ ਹੈਰਾਨੀ ਪ੍ਰਗਟਾਈ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਜਾਂ ਉਥੇ ਆਉਣ-ਜਾਣ ਵਾਲੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਅਪਣੇ ਫ਼ਰਜ਼ਾਂ ਤੋਂ ਅਵੇਸਲੀ ਕਿਉਂ ਹੋਈ ਪਈ ਹੈ? ਉਨ•ਾਂ ਕਿਹਾ ਕਿ ਜਦੋਂ ਗੋਲਫ਼ਰ ਜੀਵ ਮਿਲਖ਼ਾ ਸਿੰਘ ਦੇ ਕੋਚ ਸ. ਅੰਮ੍ਰਿਤਇੰਦਰ ਸਿੰਘ ਅਤੇ ਜੈਟ ਏਅਰਵੇਜ਼ ਦੇ ਕਮਾਂਡਰ ਰਵੀਜੋਧ ਸਿੰਘ ਧੂਪੀਆ ਜਿਹੀਆਂ ਅਹਿਮ ਸਿੱਖ ਸ਼ਖ਼ਸੀਅਤਾਂ ਨੂੰ ਹਜ਼ਾਰਾਂ ਰਾਹਗੀਰਾਂ ਦੀ ਮੌਜੂਦਗੀ ‘ਚ ਤੰਗ ਪਰੇਸ਼ਾਨ ਕੀਤਾ ਜਾ ਸਕਦਾ ਹੈ ਤਾਂ ਇਹ ਸੁਖਾਲਾ ਸਮਝਿਆ ਜਾ ਸਕਦਾ ਹੈ ਕਿ ਇਟਲੀ ਵਿੱਚ ਆਮ ਸਿੱਖਾਂ ਨੂੰ ਕਿੰਨੀ ਮੁਸ਼ਕਿਲ ਪੇਸ਼ ਆਉਂਦੀ ਹੋਵੇਗੀ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੀ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਨੂੰ ਪੱਤਰ ਭੇਜ ਕੇ ਲੋਕ ਸਭਾ ਦੇ ਦੌਰੇ ‘ਤੇ ਆਏ ਇਤਾਲਵੀ ਸੰਸਦੀ ਵਫ਼ਦ ਅੱਗੇ ਸਿੱਖ ਮਸਲਿਆਂ ਨੂੰ ਉਠਾਉਣ ਲਈ ਕਿਹਾ ਹੈ ਤਾਂ ਜੋ ਉਹ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਠੱਲ•ਣ ਅਤੇ ਸਿੱਖਾਂ ਵਿਰੁਧ ਪੱਖਪਾਤ ਵਾਲੀ ਨੀਤੀ ਰੋਕਣ ਲਈ ਇਹ ਮਸਲਾ ਅਪਣੀ ਸਰਕਾਰ ਦੇ ਧਿਆਨ ਵਿੱਚ ਲਿਆ ਸਕਣ।
ਇਤਾਲਵੀ ਸਫ਼ੀਰ ਨੂੰ ਭੇਜੇ ਇੱਕ ਵੱਖਰੇ ਪੱਤਰ ਵਿਚ ਬੀਬੀ ਬਾਦਲ ਨੇ ਯਾਦ ਕਰਵਾਇਆ ਕਿ ਸ. ਅੰਮ੍ਰਿਤਇੰਦਰ ਸਿੰਘ ਦੀ ਦਸਤਾਰ ਦੀ ਤਲਾਸ਼ੀ ਲਏ ਜਾਣ ਵਿਰੁੱਧ ਸ਼੍ਰ੍ਰੋਮਣੀ ਅਕਾਲੀ ਦਲ ਵੱਲੋਂ ਮੰਗ ਪੱਤਰ ਸੌਂਪਿਆ ਗਿਆ ਸੀ ਅਤੇ ਉਨ•ਾਂ ਵੱਲੋਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਦਾ ਭਰੋਸਾ ਦਿਵਾਇਆ ਗਿਆ ਸੀ ਪਰ ਸਿੱਖਾਂ ਵਿਰੁਧ ਪੱਖਪਾਤ ਵਾਲੀਆਂ ਘਟਨਾਵਾਂ ਜਾਰੀ ਰਹਿਣ ਕਾਰਨ ਉਨ•ਾਂ ਨੂੰ ਮੁੜ ਪੱਤਰ ਲਿਖਣਾ ਪੈ ਰਿਹਾ ਹੈ। ਸੰਸਦ ਮੈਂਬਰ ਨੇ ਇਸ ਮਾਮਲੇ ਵਿਚ ਇਤਾਲਵੀ ਸਫ਼ੀਰ ਦੇ ਫ਼ੌਰੀ ਦਖ਼ਲ ਦੀ ਮੰਗ ਕੀਤੀ ਅਤੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਟਲੀ ਵਿੱਚ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਅਤੇ ਉਥੋਂ ਦੇ ਹਵਾਈ ਅੱਡਿਆਂ ਦੇ ਅਧਿਕਾਰੀਆਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਸਮਝਾਇਆ ਜਾਵੇ।

Translate »