December 2, 2011 admin

ਬਾਦਲ ਨੂੰ ਪੰਥ ਰਤਨ ਦਾ ਖਿਤਾਬ ਦੇਣ ਦੇ ਫੈਸਲੇ ਤੇ ਅਮਲ ਰੋਕ ਲਿਆ ਜਾਏ – ਸ੍ਰ ਮਨਜੀਤ ਸਿੰਘ ਕਲਕੱਤਾ

ਅੰਮ੍ਰਿਤਸਰ:2 ਦਸੰਬਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਿਖੇ ਇਕ ਪੱਤਰ ਵਿਚ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਗੁਰਮਤਿ ਸਿਧਾਂਤਾਂ ਅਤੇ ਸਿੱਖ ਪ੍ਰੰਪਰਾਵਾਂ ਦੀ ਪਹਿਰੇਦਾਰੀ ਕਰਦਿਆਂ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਦਾ ਖਿਤਾਬ ਦੇਣ ਦੇ ਫੈਸਲੇ ਤੇ ਅਮਲ ਰੋਕ ਲਿਆ ਜਾਏ।ਗਿਆਨੀ ਗੁਰਬਚਨ ਸਿੰਘ ਨੂੰ ਲਿਖੇ ਤਿੰਨ ਸਫਿਆਂ ਦੇ ਪੱਤਰ ਵਿਚ ਸ੍ਰ: ਕਲਕੱਤਾ ਨੇ ਲਿਖਿਆ ਹੈ ਕਿ ਖਾਲਸਾ ਵਿਰਾਸਤੀ ਕੇਂਦਰ ਦੀ ਉਸਾਰੀ ਦੇ ਕਾਰਜ ਲਈ ਸ੍ਰ: ਬਾਦਲ ਵਲੋਂ ਵਿਖਾਈ  ਦਿਲਚਸਪੀ ,ਲਗਨ ਅਤੇ ਦ੍ਰਿੜਤਾ ਸ਼ਲਾਘਾਯੋਗ ਹੈ।ਇਸ ਉਦਘਾਟਨੀ ਸਮਾਗਮ ਵਿਚ ਕਿਸੇ  ਖੁਸ਼ਾਮੰਦੀ ਨੇ ਆਪ ਪਾਸੋਂ ਪੰਥ ਰਤਨ ਫਖਰੇ ਕੌਮ ਵਰਗੇ ਖਿਤਾਬ ਦੇਣ ਦਾ ਐਲਾਨ ਕਰਵਾ ਦਿੱਤਾ ਹੈ ਜੋ ਕਿ ਸਿੱਖ ਸਿਧਾਂਤਾਂ ਅਤੇ ਪੰਥਕ ਰਵਾਇਤਾਂ ਦਾ ਘੋਰ ਉਲੰਘਣ ਹੈ ।ਸ੍ਰ ਕਲਕੱਤਾ ਨੇ ਲਿਖਿਆ ਹੈ ਕਿ ਐਸਾ ਫੈਸਲਾ ਅਜੇ ਤੀਕ ਪਹਿਲਾਂ ਕਦੇ ਵੀ ਨਹੀ ਲਿਆ ਗਿਆ ਸਿਵਾਏ ਇਕ ਘਟਨਾ ਦੇ ਜਦੋਂ ਅੰਗਰੇਜ ਸਰਕਾਰ ਵਲੋਂ ਨਿਯੁਕਤ ਸਰਬਰਾਹ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਜਲਿਆਂਵਾਲਾ ਬਾਗ ਦੇ ਕਤਲੇਆਮ ਬਾਅਦ ਸਨਮਾਨਿਤ ਕਰਨ ਦੀ ਇਤਿਹਾਸਕ ਭੁਲ ਅਤੇ ਪੰਥ ਨਾਲ ਗਦਾਰੀ ਦਾ ਨਾਮੋਸ਼ੀ ਭਰਿਆ ਫੈਸਲਾ ਕੀਤਾ।ਉਨ•ਾਂ ਲਿਖਿਆ ਹੈ ਕਿ ਸਿੱਖ ਧਰਮ ਸਿਧਾਂਤਾਂ ਅਤੇ ਗੁਰਧਾਮਾਂ ਦੀ ਮਾਣ ਮਰਿਆਦਾ ਦੀ ਬਹਾਲੀ ਖਾਤਿਰ ਸ਼ਹੀਦੀਆਂ ਦੇਣ ਵਾਲੇ ਹਜਾਰਾਂ ਸਿੰਘਾਂ ਸਿੰਘਣੀਆਂ ਨੂੰ ਅਸੀਂ ਅਰਦਾਸ ਵਿਚ ਰੋਜ ਸਿਜਦਾ ਕਰਦੇ ਹਾਂ ਲੇਕਿਨ ਕਿਸੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਸ ਤਰ•ਾਂ ਦਾ ਸਨਮਾਨ ਨਹੀ ਦਿੱਤਾ ਗਿਆ।ਸਰਦਾਰ ਸ੍ਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਉਲ ਕੌਮ, ਸ੍ਰ. ਕਪੂਰ ਸਿੰਘ ਨੂੰ ਨਵਾਬ ਅਤੇ ਸ਼੍ਰੌਮਣੀ ਕਮੇਟੀ ਦੇ ਮੋਢੀ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਬੇਤਾਜ ਬਾਦਸ਼ਾਹ ਦਾ ਖਿਤਾਬ ਸਿੱਖ ਪੰਥ ਨੇ ਬਖਸ਼ਿਆ ਸੀ।40 ਸਾਲ ਦੇ ਕਰੀਬ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਵਾਲੇ ਮਾਸਟਰ ਤਾਰਾ ਸਿੰਘ ਨੂੰ ਬੀਰ ਖਾਲਸਾ ਦਲ ਨੇ ਸਰਦਾਰ ਏ ਆਜ਼ਮ, ਅਤੇ ਸਿੱਖਾਂ ,ਵਿਸ਼ੇਸ਼ ਕਰਕੇ  ਸ਼੍ਰੋਮਣੀ ਅਕਾਲੀ ਦਲ ਪੰਥ ਰਤਨ ਕਹਿੰਦਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਨਹੀ ।ਉਨ•ਾਂ ਲਿਖਿਆ ਹੈ ਜੇਕਰ ਜਿਉਂਦੇ ਜੀਅ ਮਾਸਟਰ ਤਾਰਾ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੋਈ ਸਨਮਾਨ ਦਿੱਤਾ ਗਿਆ ਹੁੰਦਾ ਤਾਂ ਮਾਸਟਰ ਤਾਰਾ ਸਿੰਘ ਵਲੋਂ ਅਰਦਾਸ ਕਰਕੇ ਮਰਨ ਵਰਤ ਛੱਡ ਜਾਣ ਦੀ ਸਥਿਤੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਤਨਖਾਹ ਨਾਲ ਕੈਸੀ ਹਾਸੋਹੀਣੀ ਅਤੇ ਸ਼ਰਮਿੰਦਗੀ ਦੀ ਸਥਿਤੀ ਪੈਦਾ ਹੋ ਜਾਂਦੀ ।ਉਨ•ਾਂ ਇਹ ਵੀ ਲਿਖਿਆ ਹੈ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿਚ ਲਿਆਉਣ ਲਈ ਮੋਹਰੀ ਗਿਆਨੀ ਦਿੱਤ ਸਿੰਘ, ਪ੍ਰੌ:ਗੁਰਮੁਖ ਸਿੰਘ ,ਡਾ:ਗੰਡਾ ਸਿੰਘ ,ਭਾਈ ਸਾਹਿਬ ਗਿਆਨੀ ਸਾਹਿਬ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ,ਪ੍ਰਿ:ਜੋਧ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਭਾਈ  ਕਾਹਨ ਸਿੰਘ ਨਾਭਾ, ਡਾਕਟਰ ਬਲਬੀਰ ਸਿੰਘ ਆਦਿ ਨੂੰ ਕੀਤੀਆਂ ਸੇਵਾਵਾਂ ਲਈ ਕੋਈ ਸਨਮਾਨ ਨਹੀ ਦਿੱਤਾ ਗਿਆ। ਅਖੰਡ ਕੀਰਤਨੀ ਜਥਾ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ,ਅਕਾਲੀ ਕੌਰ ਸਿੰਘ ,ਤੇਜਾ ਸਿੰਘ ਸਮੁੰਦਰੀ ਦੀਆਂ ਸੇਵਾਵਾਂ ਸਦੀਵੀ ਹਨ ਲੇਕਿਨ ਅਜੇ ਤੀਕ ਕੋਈ ਖਿਤਾਬ ਨਹੀ ਬਖਸ਼ਿਆ ਗਿਆ । ਸ੍ਰੀ ਅਕਾਲ ਤਖਤ ਸਾਹਿਬ ਦੇ ਆਪਣੇ ਇਤਿਹਾਸ ਵਿਚ ਕਿਸੇ ਵਿਅਕਤੀ ਨੂੰ ਜਿਉਂਦੇ ਜੀਅ ਪੰਥ ਰਤਨ ਦਾ ਖਿਤਾਬ ਨਹੀ ਦਿੱਤਾ ਗਿਆ ।ਗੁਰਮਤਿ ਦੇ ਮਹਾਨ ਕਥਾ ਵਾਚਕ ਗਿਆਨੀ ਸੰਤ ਸਿੰਘ ਮਸਕੀਨ ਅਤੇ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਨੂੰ ਗੁਰਪੁਰੀ ਪਿਆਨਾ ਕਰ ਜਾਣ ਉਪਰੰਤ, ਕਰਮਵਾਰ ਗੁਰਮਤਿ ਮਾਰਤੰਡ ਅਤੇ ਭਾਈ ਗੁਰਦਾਸ ਅਵਾਰਡ ਦਿੱਤੇ ਗਏ ।ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਗੁਰਪੁਰੀ ਪਿਆਨਾ ਕਰ ਜਾਣ ਉਪਰੰਤ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਕਰਵਾਏ ਗਏ ਗੁਰਮਿਤ ਸਮਾਗਮ ਸਮੇਂ ਸ਼ਾਮਿਲ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਧਾਰਮਿਕ ਸਖਸ਼ੀਅਤਾਂ ਦੀ ਮੰਗ ਤੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਿਫਾਰਸ ਕੀਤੀ ਅਤੇ ਤਕਰੀਬਨ ਇਕ ਸਾਲ ਦੇ ਸਮੇਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਥੇਦਾਰ ਟੋਹੜਾ ਨੂੰ ਪੰਥ ਰਤਨ ਦੀ ਪਦਵੀ ਨਾਲ ਨਿਵਾਜਿਆ ਗਿਆ। ਸ੍ਰ ਕਲਕੱਤਾ ਨੇ ਜਥੇਦਾਰ ਜੀ ਨੂੰ ਦੱਸਿਆ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੋਨੇ ਦੀ ਸੇਵਾ ਕਰਵਾਈ ਗਈ।ਸ਼ੇਰੇ ਪੰਜਾਬ ਵਲੋਂ ਕਰਵਾਈ ਗਈ ਸੋਨੇ ਦੀ ਸੇਵਾ ਅਤੇ ਅਕਾਲ ਪੁਰਖ ਵਾਹਿਗੂਰੂ ਦੇ ਸ਼ੁਕਰਾਨੇ ਵਜੋਂ ਕਹੇ ਸ਼ਬਦ ਸ੍ਰੀ ਦਰਬਾਰ ਸਾਹਿਬ ਦੇ ਮੁਖ ਦੁਆਰ ਤੇ ਉਕਰੇ ਹਨ।ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਸ ਸੋਨੇ ਦੀ ਸੇਵਾ ਬਦਲੇ ਕੋਈ ਖਿਤਾਬ ਨਹੀ ਸੀ ਦਿੱਤਾ ਗਿਆ ਲੇਕਿਨ ਸਮੁਚੀ ਕੌਮ ਦਾ ਸਦੀਵੀ ਸਤਿਕਾਰ ਮਹਾਰਾਜੇ ਨੂੰ ਜਰੂਰ ਪ੍ਰਾਪਤ ਹੋਇਆ ਹੈ।ਉਨ•ਾਂ ਲਿਖਿਆ ਹੈ ਕਿ ਬੀਤੇ ਸਮੇਂ ਵਿਚ ਵੀ ਸ਼੍ਰੋਮਣੀ ਕਮੇਟੀ ਵੱਖ ਵੱਖ ਖੇਤਰਾਂ (ਵਿਦਿਆ, ਸਿੱਖ ਧਰਮ,ਇਤਿਹਾਸ,ਖੇਡਾਂ ,ਖੋਜ,ਪੱਤਰਕਾਰਤਾ) ਵਿਚ ਨਾਮਣਾ ਖੱਟਣ ਵਾਲੇ ਸਿੱਖਾਂ ਨੂੰ ਸਨਮਾਨਿਤ ਕਰਦੀ ਰਹੀ ਹੈ ।ਸ਼੍ਰੋਮਣੀ ਕਮੇਟੀ ਮਸ਼ਹੂਰ ਚਿੱਤਰਕਾਰ ਸ੍ਰ. ਸੋਭਾ ਸਿੰਘ, ਸ੍ਰ. ਬਰਜਿੰਦਰ ਸਿੰਘ ਹਮਦਰਦ, ਸਿੱਖ ਰਿਵੀਊ ਮੈਗਜੀਨ ਦੇ ਕੈਪਟਨ ਭਾਗ ਸਿੰਘ, ਸ਼੍ਰੋਮਣੀ ਕਮੇਟੀ ਸਕੱਤਰ ਸ੍ਰ. ਭਾਨ ਸਿੰਘ, ਪ੍ਰਿੰ. ਜਗਦੀਸ਼ ਸਿੰਘ, ਡਾ. ਖੜਕ ਸਿੰਘ ਅਤੇ ਹੋਰ ਅਣਗਿਣਤ ਸਿੱਖਾਂ ਨੂੰ ਸਨਮਾਨਿਤ ਕਰ ਚੁੱਕੀ ਹੈ। ਕਮੇਟੀ ਵਲੋਂ 1995 ਵਿਚ ਅੰਮ੍ਰਿਤਸਰ ਵਿਖੇ ਕਰਵਾਏ ਵਿਸ਼ਵ ਸਿੱਖ ਸੰਮੇਲਨ ਵਿਚ ਐਸੇ 101 ਸਿੱਖਾਂ ਨੂੰ ਉਨ•ਾਂ ਦੀਆਂ ਸਿੱਖ ਧਰਮ ਅਤੇ ਪੰਥ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।ਖਾਲਸਾ ਪੰਥ ਦੀ ਤੀਸਰੀ ਸ਼ਤਾਬਦੀ ਸਮੇਂ ਹੋਏ ਪੰਥਕ ਸਮਾਰੋਹ ਵਿਚ ਸ਼੍ਰੋਮਣੀ ਕਮੇਟੀ ਵਲੋਂ ਡਾਕਟਰ ਇੰਦਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।1978 ਵਿਚ ਜਦੋਂ ਨਕਲੀ ਨਿਰੰਕਾਰੀਆਂ ਵਲੋਂ 13 ਸਿੰਘ ਸ਼ਹੀਦ ਕਰ ਦਿੱਤੇ ਗਏ ਅਤੇ ਮੀਡੀਆ ਰਾਹੀਂ ਪ੍ਰਚਾਰ ਵੀ ਸਿੱਖ ਪੰਥ ਦੇ ਉਲਟ ਰਿਹਾ ਤਾਂ ਕੌਮ ਵਲੋਂ ਜਵਾਬ ਦੇਣ ਲਈ ਪ੍ਰਸਿੱਧ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ,ਸਾਬਕਾ ਆਈ.ਸੀ.ਐਸ.ਵਲੋਂ ਇਕ ਅੰਗਰੇਜੀ ਭਾਸ਼ਾ ਦਾ ਕਿਤਾਬਚਾ,’ਦੇਅ ਮੈਸੇਕਰ ਸਿਖਸ’ ਲਿਖ ਕੇ ਵੰਡਿਆ ਗਿਆ।ਸ਼੍ਰੋਮਣੀ ਕਮੇਟੀ ਨੇ ਫੈਸਲਾ ਕਰਕੇ ਉਨ•ਾਂ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿਖਇਜ਼ਮ ਦੀ ਉਪਾਧੀ ਸ੍ਰੀ ਅਕਾਲ ਤਖਤ ਸਾਹਿਬ ਤੇ ਦੀਵਾਨ ਸਜਾ ਕੇ ਪ੍ਰਦਾਨ ਕੀਤੀ।ਸ੍ਰ ਕਲਕੱਤਾ ਨੇ ਪੁਛਿਆ ਹੈ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਦਾ ਖਿਤਾਬ ਦਿੱਤੇ ਜਾਣ ਦੇ ਕੀਤੇ ਐਲਾਨ ਦਾ ਕਾਰਨ ਜੇਕਰ ਵਿਰਾਸਤ-ਏ-ਖਾਲਸਾ ਦੀ ਉਸਾਰੀ ਹੀ ਤਾਂ ਅਜੇ ਤੱਕ ਸੈਂਕੜੇ ਇਤਿਹਾਸਕ ਸਿੱਖ ਗੁਰਧਾਮਾਂ ਦੀ ਉਸਾਰੀ ਕਰਵਾ ਚੁੱਕੇ ਅਨਗਿਣਤ ਕਾਰ ਸੇਵਾ ਵਾਲੇ ਸੰਤ ਮਹਾਂ ਪੁਰਸ਼ਾਂ ਨੂੰ ਵੀ ਅਜਿਹਾ ਖਿਤਾਬ ਦਿੱਤਾ ਜਾਣਾ ਚਾਹੀਦਾ ਸੀ।ਇਸ ਵੇਲੇ ਪੰਜਾਬ ਦੀ ਸੱਤਾ ਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਕਾਬਜ਼ ਹੈ। ਇਸੇ ਅਕਾਲੀ ਪਾਰਟੀ ਦਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਪੂਰਾ ਦਬ ਦਬਾ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਯੁਕਤੀ, ਸੇਵਾ ਨਿਯਮ ਅਤੇ ਸੇਵਾ ਮੁਕਤੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੈਅ ਕੀਤੀ ਜਾਂਦੀ। ਅਜਿਹੇ ਵਿੱਚ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਦਾ ਖਿਤਾਬ ਦਿੱਤੇ ਜਾਣਾ ਇਹ ਸੰਕੇਤ ਦੇਵੇਗਾ ਕਿ ਉਹਨਾਂ ਦੇ ਪ੍ਰਬੰਧ ਹੇਠਲੀ ਸੰਸਥਾ ਹੀ ਉਹਨਾਂ ਨੂੰ ਸਨਮਾਨਿਤ ਕਰ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿਚ ਸਿੱਖ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰਨਾ ਤੁਹਾਡੀ ਜਿੰਮੇਵਾਰੀ ਹੈ ,ਇਸ ਲਈ ਕਿਸੇ ਵੀ ਵਿਅਕਤੀ ਨੂੰ ਉਸਦੇ ਜੀਵਨ ਵਿਚ ਪੰਥ ਰਤਨ ਫਖਰੇ ਕੌਮ ਦੇ ਖਿਤਾਬ ਦੇ ਐਲਾਨ ਨੂੰ ਵਾਪਿਸ ਲੈਣਾ ਹੀ ਉਚਿਤ ਹੋਵੇਗਾ ।

Translate »