December 2, 2011 admin

ਪਹਿਲੀ ਦੋ ਰੋਜਾ ਚੰਡੀਗੜ੍ਹ ਉਪਨ ਗੱਤਕਾ ਚੈਪੀਂਅਨਸ਼ਿਪ 14 ਤੇ 15 ਨੂੰ

ਚੰਡੀਗੜ੍ਹ, 2 ਦਸੰਬਰ-ਚੰਡੀਗੜ੍ਹ ਰਾਜ ਵਿੱਚ ਆਯੋਜਿਤ ਹੋਣ ਵਾਲੀ ਪਹਿਲੀ ਦੋ ਰੋਜਾ ਚੰਡੀਗੜ੍ਹ ਰਾਜ ਗੱਤਕਾ ਉਪਨ ਚੈਪੀਂਅਨਸ਼ਿਪ-2011 ਗੁਰੂ ਨਾਨਕ ਖਾਲਸਾ ਸੈਕੰਡਰੀ ਸਕੂਲ 30-ਬੀ, ਚੰਡੀਗੜ੍ਹ ਵਿੱਖੇ 14 ਤੇ 15 ਦਸੰਬਰ ਨੂੰ ਕਰਵਾਈ ਜਾ ਰਹੀ ਹੈ ਜਿਸ ਵਿੱਚ ਉਮਰ ਵਰਗ-14, 17 ਤੇ 19 ਸਾਲ ਦੇ ਲੜਕੇ ਤੇ ਲੜਕੀਆਂ ਦੇ ਸਿੰਗਲ ਸੋਟੀ ਅਤੇ ਸੋਟੀ-ਫੱਰੀ ਫਾਈਟ (ਵਿਅਕਤੀਗਤ ਤੇ ਟੀਮ ਇਵੈਂਟ) ਮੁਕਾਬਲਿਆਂ ਸਮੇਤ ਗੱਤਕਾ ਪ੍ਰਦਰਸ਼ਨੀ ਦੇ ਵੀ ਵਿਅਕਤੀਗਤ ਅਤੇ ਟੀਮ ਇਵੈਂਟ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜ਼ਿ:) ਦੇ ਜਨਰਲ ਸਕੱਤਰ ਸ੍ਰੀ ਹਰਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਚੈਪੀਂਅਨਸ਼ਿਪ ਨੂੰ ਸਫਲਤਾ ਪੂਰਵਕ ਢੰਗ ਨਾਲ ਨੇਪਰੇ ਚਾੜਨ ਲਈ ਅੱਜ ਇੱਥੇ ਗੱਤਕਾ ਐਸੋਸੀਏਸ਼ਨ ਦੀ ਮੀਟਿੰਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਖੇ ਹੋਈ ਜਿਸ ਦੀ ਪ੍ਰਧਾਨਗੀ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦੀਪ ਸਿੰਘ ਨੇ ਕੀਤੀ। ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜ਼ਿ:) ਦੀ ਅਗਵਾਈ ਹੇਠ ਕਰਵਾਈ ਹੇਠ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਵਿੱਚ ਚੰਡੀਗੜ੍ਹ ਦੇ ਵੱਖ-ਵੱਖ ਬਲਾਕਾਂ ਦੀਆਂ ਗੱਤਕਾ ਟੀਮਾਂ ਹਿੱਸਾ ਲੈਣਗੀਆਂ। ਅੰਤਿਮ ਦਿਨ ਇਨਾਮ ਵੰਡ ਸਮਾਗਮ ਮੌਕੇ ਜੇਤੂ ਟੀਮਾਂ ਨੂੰ ਗੱਤਕਾ ਐਸੋਸੀਏਸ਼ਨ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਇਸ ਮੀਟਿੰਗ ਵਿੱਚ ਡਾ. ਦੀਪ ਸਿੰਘ ਵੱਲੋਂ ਗੱਤਕਾ ਚੈਪੀਂਅਨਸ਼ਿਪ ਦੇ ਪ੍ਰਬੰਧਾਂ ਦਾ ਜ਼ਇਜਾ ਲੈਂਦਿਆਂ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਿਸ਼ੇਸ ਡਿਉਟੀਆਂ ਤੇ ਕੰਮਾਂ ਦੀ ਜਿੰਮੇਵਾਰੀ ਸੌਂਪੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਮੌਜੂਦ ਸ੍ਰੀ ਪਰਮਜੀਤ ਸਿੰਘ ਬਰਾੜ ਸਟੇਟ ਸਪੋਰਟਸ ਆਰਗੇਨਾਈਜਰ, ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਆਰਗੇਨਾਈਜਿੰਗ ਕਮੇਟੀ ਦਾ ਉੇਵਰਆਲ ਇੰਚਾਰਜ ਨਿਯੁਕਤ ਕੀਤਾ ਗਿਆ। ਸ੍ਰੀ ਕੁਲਦੀਪ ਸਿੰਘ ਡੀ.ਐਫ.ਐਸ.ਓ ਮੋਹਾਲੀ ਨੂੰ ਇੰਚਾਰਜ ਮੈਨੇਜਮੈਂਟ ਕਮੇਟੀ, ਸ੍ਰੀ ਕੁਲਵੰਤ ਸਿੰਘ ਐਸ.ਡੀ.ਓ ਪੰਜਾਬ ਯੂਨੀਵਰਸਿਟੀ ਨੂੰ ਸਟੇਜ ਦੇ ਸਾਰੇ ਪ੍ਰਬੰਧਾਂ ਦਾ ਇੰਚਾਰਜ ਤੇ ਪਿੰਸੀਪਲ ਸ੍ਰੀ ਹਰਵੀਰ ਸਿੰਘ ਅਨੰਦ ਨੂੰ ਸਵਾਗਤੀ ਕਮੇਟੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਐਸੋਸੀਏਸ਼ਨ ਦੇ ਸਯੁੰਕਤ ਸਕੱਤਰ ਸ੍ਰੀ ਗੁਰਚਰਨ ਸਿੰਘ ਖਾਲਸਾ ਸਕੂਲ ਸੈਕਟਰ-30 ਨੂੰ ਰਿਕਾਰਡ, ਆਫੀਸ਼ਿਅਲਜ ਕਮੇਟੀ, ਗਰਾਂਉਡ ਕਮੇਟੀ ਤੇ ਰਿਫਰੈਸਮੈਂਟ ਕਮੇਟੀ ਦਾ ਚਾਰਜ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਮਨਦੀਪ ਸਿੰਘ ਸਲਾਹਕਾਰ, ਕੋਚ ਸ੍ਰੀ ਇੰਦਰਜੋਧ ਸਿੰਘ ਤੇ ਗੁਰਿੰਦਰ ਸਿੰਘ, ਕਾਰਜਕਾਰੀ ਮੈਂਬਰਾਂ ਵਿੱਚ ਸ੍ਰੀ ਗੋਬਿੰਦਰ ਸਿੰਘ, ਸ੍ਰੀ ਹਰਿੰਦਰ ਸਿੰਘ, ਸ੍ਰੀ ਗੁਰਜੀਤ ਸਿੰਘ ਬਾਜਵਾ, ਰਣਜੀਵ ਕੁਮਾਰ, ਨਵੀਨ ਕੁਮਾਰ, ਮਨਿੰਦਰ ਸਿੰਘ ਅਤੇ ਸਤਿਨਾਮ ਸਿੰਘ ਵੀ ਹਾਜ਼ਰ ਸਨ।

Translate »