੨ ਦਸੰਬਰ : ਮਾਲਵਾ ਰੰਗਮੰਚ ਪੰਜਾਬ ਵੱਲੋਂ ਪੰਜਾਬੀ ਨਾਟ ਅਕਾਡਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਦੀ ਪੰਜਾਬੀ ਰੰਗਮੰਚ ਯੁਵਾ ਪੁਰਸਕਾਰ ਲਈ ਕੀਤੀ ਗਈ ਚੋਣ ਤੇ ਪੰਜਾਬੀ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਅਤੇ ਵੱਖ ਵੱਖ ਸਖਸ਼ੀਅਤਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ । ਵਿਸ਼ਵ ਪੰਜਾਬੀ ਸਭਿਆਚਾਰਕ ਮੰੰਚ ਦੇ ਪ੍ਰਧਾਨ ਸ. ਜਗਦੇਵ ਸਿੰਘ ਜੱਸੋਵਾਲ ਨੇ ਸ. ਸੁਖਾਣਾ ਨੂੰ ਮੁਬਾਰਕ ਦਿਦਿੰਆਂ ਕਿਹਾ ਕਿ ਛੋਟੀ ਉਮਰ ਵਿੱਚ ਪੰਜਾਬੀ ਰੰਗਮੰਚ ਅਤੇ ਨਾਟਕ ਦੇ ਵਿਕਾਸ ਲਈ ਸ. ਸੁਖਾਣਾ ਵੱਲੋਂ ਕੀਤੇ ਕਾਰਜ ਸੱਚ ਮੁੱਚ ਸ਼ਲਾਘਾ ਯੋਗ ਹਨ ।
ਸਾਈਂ ਮੀਰ ਫਾਂਊਡੇਸ਼ਨ ਦੇ ਚੇਅਰਮੈਨ ਹਰਦਿਆਲ ਸਿੰਘ ਅਮਨ,ਸਭਿਆਚਾਰ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਪ੍ਰੋ.ਮੋਹਨਸਿੰਘ ਫਾਊਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ , ਬਾਬਾ ਬੁਲ•ੇ ਸ਼ਾਹ ਫਾਊਡੇਸ਼ਨ ਦੇ ਚੇਅਰਮੈਨ ਗੁਰਚਰਨ ਸਿੰਘ ਸ਼ਿੰਗਾਰ, ਜਸਵੰਤ ਸਿੰਘ ਛਾਪਾ , ਡ. ਚੰਦਰ ਭਨੋਟ, ਪ੍ਰਿਥੀਪਾਲ ਸਿੰਘ ਡੀ ਐਸੱ ਪੀ , ਕਮਲਜੀਤ ਸਿੰਘ ਸ਼ੰਕਰ , ਸ. ਚਰਨਜੀਤ ਸਿੰਘ ਯੂ ਐੱਸ ਏ ,ਸੰਤ ਰਾਮ ਉਦਾਸੀ ਸਭਾ ਦੇ ਪ੍ਰਧਾਨ ਰਵਿੰਦਰ ਰਵੀ , ਸਾਧੂ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ ,ਇਕਬਾਲ ਸਿਮਘ ਰੁੜਕਾ , ਪ੍ਰੋ ਸੋਮ ਪਾਲ ਹੀਰਾ , ਪ੍ਰਿ.ਇਕਬਾਲ ਸਿੰਘ , ਨੇ ਸ.ਸੁਖਾਣਾ ਨੂੰ ਵਧਾਈਆਂ ਭੇਜੀਆਂ ਹਨ ।ਵਰਨਣਯੋਗ ਹੈ ਕਿ ਮਾਲਵਾ ਰੰਗ ਮੰਚ ਪੰਜਾਬ ਵੱਲੋਂ ਅਗਲੇ ਮਹੀਨੇ ਅਯੋਜਤ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਇਹ ਪੁਰਸਕਾਰ ਸ਼੍ਰੀ ਸੁਖਾਣਾ ਨੂੰ ਭੇਂਟ ਕੀਤਾ ਜਾਵੇਗਾ ।