ਹੁਸ਼ਿਆਰਪੁਰ 2 ਦਸੰਬਰ: ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਗੰਭੀਰ ਬੀਮਾਰੀਆਂ ਤੋਂ ਪੀੜਤ ਵਿਅਕਤੀ ਲਈ ਸਟੇਟ ਇਲਨੈਸ ਫੰਡ ਕਾਇਮ ਕੀਤਾ ਗਿਆ ਹੈ ਜਿਸ ਵਿੱਚ ਕੈਂਸਰ, ਥੈਲੇਸੀਮੀਆ, ਦਿਮਾਗੀ ਰਸੋਲੀ, ਏਡਜ਼, ਦਿਲ ਦੇ ਰੋਗਾਂ, ਗੁਰਦੇ, ਹੱਡੀਆਂ ਅਤੇ ਟਰਾਂਸਪਲਾਂਟ ਦੇ ਇਲਾਜ ਲਈ ਪੀਲੇ ਕਾਰਡ ਧਾਰਕਾਂ ਨੂੰ 1. 50 ਲੱਖ ਰੁਪਏ ਸਹਾਇਤਾ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਮੈਡੀਕਲ ਸਿੱਖਿਆ ਤੇ ਖੋਜ, ਜੰਗਲਾਤ, ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਸ੍ਰੀ ਅਰੁਨੇਸ਼ ਸ਼ਾਕਰ ਨੇ ਅੱਜ ਪਿੰਡ ਗੇਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਈ ਭਾਗੋ ਸਕੀਮ ਤਹਿਤ 37 ਵਿਦਿਆਰਥਣਾਂ ਨੁੰ ਸਾਈਕਲ ਵੰਡਣ ਉਪਰੰਤ ਕੀਤਾ। ਇਸ ਮੌਕੇ ਤੇ ਉਨ•ਾਂ ਪਿੰਡ ਗੇਰਾ ਵਿਖੇ 23. 88 ਲੱਖ ਰੁਪਏ ਲਾਗਤ ਨਾਲ ਬਣੀ ਫਿਰਨੀ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਉਨ•ਾਂ ਨੇ ਪਿੰਡ ਗੇਰਾ ਵਿਖੇ ਪੱਛੜਾ ਖੇਤਰ ਗਰਾਂਟ ਫੰਡ ਤਹਿਤ 5 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ । ਉਨ•ਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਲਈ 8. 70 ਲੱਖ ਰੁਪਏ ਦਾ ਚੈਕ ਭੇਂਟ ਕੀਤਾ ਅਤੇ ਸ਼ਗਨ ਸਕੀਮ ਤਹਿਤ ਪਿੰਡ ਦੇ ਇੱਕ ਲਾਭਪਾਤਰੀ ਨੂੰ 15000 ਰੁਪਏ ਦਾ ਚੈਕ ਦਿੱਤਾ।
ਸ੍ਰੀ ਸ਼ਾਕਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਕਸ ਹੈਲਥ ਕੇਅਰ ਲਿਮਟਿਡ ਦੇ ਸਹਿਯੋਗ ਨਾਲ 300 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ ਅਤੇ ਮੁਹਾਲੀ ਵਿਖੇ 2 ਸੁਪਰ ਸਪੈਸ਼ਲਟੀ ਹਸਪਤਾਲ ਬਣਾਏ ਗਏ ਹਨ। ਉਨ•ਾਂ ਕਿਹਾ ਕਿ ਸੂਬੇ ਅੰਦਰ ਮਾਈ ਭਾਗੋ ਸਕੀਮ ਤਹਿਤ 101 ਕਰੋੜ ਰੁਪਏ ਖਰਚ ਕਰਕੇ 1. 46 ਲੱਖ ਲੜਕੀਆਂ ਨੂੰ ਸਾਈਕਲ ਦਿੱਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਪੌਣੇ ਪੰਜ ਸਾਲਾਂ ਵਿੱਚ ਰਾਜ ਅੰਦਰ 56137 ਅਧਿਆਪਕ ਨਿਰੋਲ ਮੈਰਿਟ ਦੇ ਆਧਾਰ ਤੇ ਭਰਤੀ ਕੀਤੇ ਹਨ ਅਤੇ 17000 ਅਧਿਆਪਕ ਪੱਕੇ ਕੀਤੇ ਹਨ। ਇਸ ਤੋਂ ਇਲਾਵਾ 1088 ਅਧਿਆਪਕ ਹੋਰ ਭਰਤੀ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਧੁਨਿਕ ਸਿੱਖਿਆ ਦੀ ਮੱਦਦ ਨਾਲ ਪੰਜਾਬ ਨੂੰ ਸਿਖਿਅਤ ਸੂਬਾ ਬਣਾਇਆ ਹੈ ਅਤੇ ਸਿਖਿਆ, ਸਿਹਤ ਅਤੇ ਬਿਜਲੀ ਦੇ ਖੇਤਰ ਵਿੱਚ ਪੰਜਾਬ ਬਾਕੀ ਸੂਬਿਆਂ ਨਾਲੋਂ ਮੋਹਰੀ ਬਣਨ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਪੇਂਡੂ ਬੁਨਿਆਦੀ ਢਾਂਚੇ ਦੇ ਸੁਧਾਰ ਲਈ 800 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਇਸ ਮੌਕੇ ਤੇ ਪ੍ਰਿੰਸੀਪਲ ਰਾਕੇਸ਼ ਸ਼ਰਮਾ, ਸਤਪਾਲ ਸਿੰਘ ਐਸ ਡੀ ਓ ਲੋਕ ਨਿਰਮਾਣ, ਦਵਿੰਦਰ ਕੁਮਾਰ ਐਸ ਡੀ ਓ, ਅਨਿਲ ਕੁਮਾਰ, ਜਸਬੀਰ ਸਿੰਘ, ਮਨਜਿੰਦਰ ਸਿੰਘ, ਮੈਡਮ ਮੇਨਕਾ ਸ਼ਰਮਾ, ਅਸ਼ਵਨੀ ਕੁਮਾਰ, ਅਨਿਲ ਵਸ਼ਿਸ਼ਟ, ਯੋਗਰਾਜ, ਸੰਜੀਵ ਕੁਮਾਰ ਜੇ ਈ ਪੰਚਾਇਤੀ ਰਾਜ, ਕੇਵਲ ਸਿੰਘ ਐਡਵੋਕੇਟ, ਪ੍ਰਵੀਨ ਸ਼ਰਮਾ, ਪਵਨ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।