੦੨ ਦਸੰਬਰ, ਅਮ੍ਰਿਤਸਰ : ਐਚ.ਈ ਸ਼੍ਰੀਮਤੀ ਲਿਸੀਗੋ ਈਥਲ ਮੋਤਸੁਮੀ, ਹਾਈ ਕਮਿਸ਼ਨਰ, ਬੋਤਸਵਾਨਾ ਨੇ “ਅਫਰੀਕਾ ਵਿੱਚ ਵਪਾਰਕ ਮੌਕੇ” ਤੇ ਸੈਮੀਨਾਰ ਵਿੱਚ ਉਦਯੋਗਿਕ ਮੈਂਬਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਐਫਵਾਈ 2011 ਦੇ ਦੂਜੇ ਚੌਥਾਈ ਵਿਚ 9.6% ਦੀ ਪ੍ਰਭਾਵਸ਼ਾਲੀ ਵਿਕਾਸ ਦਰ ਬੋਸਤਵਾਨਾ ਵਿਚ ਸਹਾਇਕ ਵਪਾਰ ਅਤੇ ਨਿਵੇਸ਼ ਹਲਾਤਾਂ ਦੀ ਸੰਕੇਤਕ ਹੈ।” ਇਹ ਸੈਮੀਨਾਰ ਅੱਜ, ਅਫਰੀਕਾ ਅਤੇ ਭਾਰਤ ਵਿਚਕਾਰ ਦੋਹਰੇ ਵਪਾਰ ਅਤੇ ਨਿਵੇਸ਼ ਨੂੰ ਵਧਾਉਂਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਦੇ ਤੌਰ ਤੇ, ਪੀਐਚਡੀ ਚੈਂਬਰ ਵੱਲੋਂ ਐਕਸਪੋਰਟ ਇੰਪੋਰਟ ਬੈਂਕ ਆੱਫ ਇੰਡੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਰਡਾਇਨ ਓਮਾਰ, ਦੱਖਣੀ ਅਫਰੀਕਾ ਦੇ ਆਰਥਿਕ ਸਲਾਹਕਾਰ, ਅਤੇ ਅਕੋਸੂਆ ਬਾਦੂ, ਗਾਨਾ ਦੇ ਆਰਥਿਕ ਅਤੇ ਰਾਜਨੀਤਿਕ ਮੰਤਰਾਲੇ ਦੇ ਸਲਾਹਕਾਰ, ਵੀ ਅਫਰੀਕਾ ਦੀ ਡੈਲੀਗੇਸ਼ਨ ਦੇ ਸਾਂਝੀਦਾਰ ਸਨ।
ਬੋਤਸਵਾਨਾ ਵੱਲੋਂ ਭਾਰਤ ਦਾ ਤਕਨੀਕੀ ਹਿੱਸੇਦਾਰ ਬਣਨ ਦੀਆਂ ਕੋਸ਼ਿਸ਼ਾਂ ਬਾਰੇ ਬੋਲਦਿਆਂ ਐਚ.ਈ ਸ਼੍ਰੀਮਤੀ ਲਿਸੀਗੋ ਈਥਲ ਮੋਤਸੁਮੀ, ਹਾਈ ਕਮਿਸ਼ਨਰ, ਬੋਤਸਵਾਨਾ ਨੇ ਕਿਹਾ ਕਿ 2000-01 ਅਤੇ 2009-10 ਵਿਚ ਭਾਰਤ ਦੇ ਨਿਰਯਾਤ ਵਿੱਚ ਅਫਰੀਕਾ ਦੀ ਹਿੱਸੇਦਾਰੀ 4.1% ਤੋਂ 5.8% ਰਹੀ ਹੈ। Àਹਨਾ ਨੇ ਇਹ ਵੀ ਦੱਸਿਆ ਕਿ ਕੱਚਾ ਤੇਲ ਤੇ ਹੋਰ ਉਤਪਾਦ ਭਾਰਤ ਵਿੱਚ ਪ੍ਰਮੁੱਖ ਨਿਰਯਾਤ ਹਨ। ਉਹਨਾ ਨੇ ਕਿਹਾ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 2011-12 (ਅਪ੍ਰੈਲ-ਜੁਲਾਈ) ਦੌਰਾਨ ਅਫਰੀਕਾ ਵਿਚ ਭਾਰਤ ਦੇ ਨਿਰਯਾਤ 54.7% ਅਤੇ ਆਯਾਤ 31.1% ਵੱਧੇ।
ਐਕਸਿਮ ਬੈਂਕ ਦੇ ਟੀਚੇ ਨੂੰ ਦੱਸਦੇ ਹੋਏ, ਸ਼ੇਲੇਂਡਰ ਗੁਪਤਾ, ਐਕਸਿਮ ਬੈਂਕ ਦੇ ਮੈਨੇਜਰ ਨੇ ਕਿਹਾ ਕਿ ਐਕਸਿਮ ਬੈਂਕ ਦਾ ਟੀਚਾ ਨਿਰਯਾਤ ਅਤੇ ਆਯਾਤ ਕਰਮੀਆਂ ਨੂੰ ਵਿੱਤੀ ਸਹਾਇਤਾ ਦੇਣਾ ਹੈ।
ਉਹਨਾ ਨੇ ਕਿਹਾ ਕਿ ਐਕਸਿਮ ਬੈਂਕ ਖੇਤਰੀ ਵਿਕਾਸ ਬੈਂਕਾ ਅਤੇ ਵਪਾਰਕ ਖੇਤਰ ਵਿੱਚ ਆਰਥਿਕ ਤੌਰ ਤੇ ਮਜਬੂਤ ਦੇਸ਼ਾਂ ਲਈ ਬਜ਼ਾਰ ਵਿੱਚ ਇਕ ਪ੍ਰਭਾਵਸ਼ਾਲੀ ਦਾਖਲੇ ਦੇ ਢਾਂਚੇ ਦੇ ਤੌਰ ਤੇ; ਅਤੇ ਬਹੁਤ ਲੰਬੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਭਾਰਤ ਸਰਕਾਰ ਦੀ ਬੇਨਤੀ ਤੇ ਅਫਰੀਕਾ/ਏਸ਼ੀਆ/ਲੈਟਿਨ ਅਮਰੀਕਾ ਦੇ ਦੇਸ਼ਾਂ ਨੂੰ ਛੋਟ ਦੇਣ ਲਈ ਕਰੈਡਿਟ ਦੀਆਂ ਹੱਦਾਂ (ਐਲਓਸੀ) ਵਧਾਉੇਂਣ ਵੱਲ ਖਾਸ ਧਿਆਨ ਦੇ ਰਹੀ ਹੈ।
ਆਰਐਸ ਸੱਚਦੇਵਾ, ਸਹਾਇਕ ਚੇਅਰਮੈਨ, ਪੰਜਾਬ ਕਮੇਟੀ, ਪੀਐਚਡੀ ਚੈਂਬਰ ਨੇ ਕਿਹਾ, “ਅਫਰੀਕਾ ਦੇ ਦੇਸ਼ਾਂ ਵੱਲੋਂ ਮੰਗ ਵਿੱਚ ਇਕ ਅੱਦਭੁਤ ਵਾਧਾ ਹੋਇਆ ਹੈ। ਕੀਨੀਆ, ਉਗਾਂਡਾ, ਤਾਨਜ਼ੈਨੀਆ, ਏਰੀਟਰੀਆ, ਏਥੀਓਪੀਆ, ਸਿਨੀਗਲ, ਨਾਈਜੀਰੀਆ, ਦੱਖਣੀ ਅਫਰੀਕਾ, ਜ਼ਿਮਬਾਵੇ, ਜ਼ੈਮਬੀਆ, ਮੋਜ਼ਾਮਬਿਕ, ਬੁਰਕਿਨਾ ਫਾਸੋ ਅਤੇ ਕੌਂਗੋ ਇਕ ਨਵੇਂ ਬਜ਼ਾਰ ਦੇ ਤੌਰ ਤੇ ਉਭਰੇ ਹਨ। ਅਸਲ ਵਿੱਚ ਅਫਰੀਕਾ ਅਚਾਨਕ ਹੀ ਇਕ ਨਵੇਂ ਬਜ਼ਾਰ ਦੇ ਤੌਰ ਤੇ ਉਭਰ ਕੇ ਸਾਹਮਣੇ ਆਇਆ ਹੈ।”
ਦੋ-ਪੱਖੀ ਵਪਾਰ ਦੇ ਮਜਬੂਤ ਟਰੈਂਡ ਬਾਰੇ ਜਾਣਕਾਰੀ ਦਿੰਦਿਆਂ ਦਲੀਪ ਸ਼ਰਮਾ, ਖੇਤਰੀ ਡਾਇਰੈਕਟਰ, ਪੀਐਚਡੀ ਚੈਂਬਰ ਨੇ ਕਿਹਾ ਕਿ ਜੇ 2004-05 ਅਤੇ 2009-2010 ਦੇ ਵਿਚਕਾਰ ਅਫਰੀਕਾ ਨਾਲ ਨਿਰਯਾਤ ਵਿਚ ਦੋ ਗੁਣਾ ਵਾਧਾ ਹੋਇਆ ਹੈ ਤਾਂ ਅਯਾਤ ਵਿਚ ਛੇ ਗੁਣਾ ਵਾਧਾ ਹੋਇਆ ਹੈ, ਕੁਲ ਵਪਾਰ ਵਿਚ 4 ਗੁਣਾ ਵਾਧਾ ਹੋਇਆ, 2010-11 (ਅਪ੍ਰੈਲ-ਸਤੰਬਰ) ਦੌਰਾਨ ਕੁਲ ਵਪਾਰ 23.7 ਯੂਐਸ ਡਾਲਰ ਦਾ ਹੋਇਆ ਹੈ (8.9 ਯੂਐਸ ਡਾਲਰ ਦਾ ਨਿਰਯਾਤ ਅਤੇ 14.8 ਯੂਐਸ ਡਾਲਰ ਦਾ ਅਯਾਤ ਹੋਇਆ)।