ਲੁਧਿਆਣਾ : ਆਕਲੀ ਭਾਜਪਾ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਉਸ ਸਮੇ ਅੰਤ ਹੋ ਗਿਆ ਜਦੋ ਇੱਕ ਸਬ ਡਵੀਜਨਲ ਮਜਿਸਟ੍ਰੇਟ ਵੀ ਇ•ਨਾਂ ਦੀਆਂ ਧੱਕੇਸ਼ਾਹੀਆਂ ਕਾਰਨ ਖੁਦਕੁਸ਼ੀ ਕਰਨ ਲਈ ਮਜਬੂਰ ਹੋਇਆ ਇਹ ਦੋਸ਼ ਅੱਜ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ, ਗੁਰਮੀਤ ਸਿੰਘ ਗਿੱਲ ਪ੍ਰਧਾਨ ਇੰਡੀਅਨ ਉਵਰਸੀਜ਼ ਕਾਂਗਰਸ ਯੂ.ਐਸ.ਏ ਪੰਜਾਬ ਚੈਪਟਰ, ਕਰਨੈਲ ਸਿੰਘ ਗਿੱਲ, ਬਲਵੰਤ ਸਿੰਘ ਧਨੋਆ, ਦਲਵੀਰ ਸਿੰਘ ਨੀਟੂ, ਹਰਦੀਪ ਗਰਚਾ ਅਤੇ ਸੁੱਚਾ ਸਿੰਘ ਲਾਲਕਾ ਨੇ ਇੱਕ ਪ੍ਰੈਸ ਮਿਲਣੀ ਦੋਰਾਨ ਕਹੇ।
ਇਸ ਸਮੇ ਉਪਰੋਕਤ ਨੇਤਾਵਾ ਨੇ ਕਿਹਾ ਕਿ ਉਸ ਰਾਜ ਵਿਚ ਆਮ ਆਦਮੀ ਦਾ ਕੀ ਹਾਲ ਹੋਵੇਗਾ ਜਿਥੇ ਮਜਿਸਟ੍ਰੇਟ ਵੀ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ, ਵਿਉਪਾਰੀ, ਉਦਯੋਗਪਤੀ, ਮੁਲਾਜਮ, ਮਜਦੂਰ, ਦੁਕਾਨਦਾਰ ਅਤੇ ਯੂਥ ਸਭ ਅਕਾਲੀ-ਭਾਜਪਾ ਧੱਕੇਸ਼ਾਹੀਆਂ ਦੀ ਧੱਕੇਸ਼ਾਹੀਆਂ ਦੀ ਚੱਕੀ ਵਿਚ ਪਿਸ ਰਹੇ ਹਨ। ਉਹਨਾਂ ਕਿਹਾ ਕਿ ਐਨ.ਆਰ.ਆਈ ਤਾ ਹੁਣ ਪੰਜਾਬ ਵਿਚ ਦਿਨ ਦਿਹਾੜੇ ਲੁਟਾ-ਖੋਹਾ, ਮਾਰ ਧਾੜ ਅਤੇ ਕਬਜੇ ਦੀਆਂ ਘਟਨਾਵਾ ਦੇਖਦੇ ਹੋਏ ਭਾਰੀ ਚਿੰਤਤ ਹੋਏ ਹੋਏ ਹਨ, ਉਹਨਾਂ ਕਿਹਾ ਕਿ ਲੋੜ ਹੈ ਪੰਜਾਬ ਨੂੰ ਸਾਂਤੀ, ਵਿਕਾਸ ਅਤੇ ਖੁਸ਼ਹਾਲੀ ਦੇ ਰਸਤੇ ਤੇ ਲਿਆਉਣ ਲਈ ਕੈ: ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨੂੰ ਪੰਜਾਬ ਦੀ ਵਾਗਡੋਰ ਸੰਭਾਲੀਏ ਤਦ ਪੰਜਾਬ ਦਾ ਸੁਨਹਿਰੀ ਭਵਿੱਖ ਬਣ ਸਕਦਾ ਹੈ। ਉਹਨਾਂ ਕਿਹਾ ਕਿ ਕਿਸਾਨਾਂ, ਵਿਉਪਾਰੀਆਂ ਅਤੇ ਸਭ ਵਰਗਾਂ ਦੀ ਸੱਚੀ ਹਮਦਰਦ ਕਾਂਗਰਸ ਪਾਰਟੀ ਹੀ ਹੈ ਅਤੇ ਪੰਜਾਬੀਆਂ ਦਾ ਵਿਸ਼ਵਾਸ਼ ਵੀ ਕਾਂਗਰਸ ਪਾਰਟੀ ਵਿਚ ਹੈ।