ਅੰਮ੍ਰਿਤਸਰ, ਦਸੰਬਰ 2, 2011: ਸਥਾਨਕ ਖਾਲਸਾ ਕਾਲਜ ਆਫ ਵੋਮੈਨ ਦੀ ਵਿਦਿਆਰਥਣ ਨੇਹਾ ਗਾਇਕਵਾਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਇੰਟਰ ਕਾਲਜ ਰੋਪ ਮਾਲਖੰਭ ਮੁਕਾਬਲੇ ‘ਚ ਸਰਵੋਤਮ ਖਿਡਾਰੀ ਰਹੀ ਹੈ। ਉਸ ਨੇ ਇਹ ਅਸਥਾਨ 14.60 ਅੰਕ ਲੈ ਕੇ ਹਾਸਿਲ ਕੀਤਾ। ਕਾਲਜ ਪ੍ਰਿਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਨੇਹਾ ਅਤੇ ਉਸ ਦੇ ਅਧਿਆਪਕਾਂ ਡਾ ਤੇਜਿੰਦਰ ਕੌਰ ਅਤੇ ਸੁਖਦੀਪ ਕੌਰ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਉਹਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਇਸ ਪੂਰੇ ਮੁਕਾਬਲੇ ਵਿਚ ਦੂਜੇ ਸਥਾਨ ਤੇ ਰਿਹਾ। ਡਾ. ਮਾਹਲ ਨੇ ਕਿਹਾ ਕਿ ਕਾਲਜ ਹੁਣੇ ਜਿਹੇ ਸਮਾਪਤ ਹੋਈ ਇੰਟਰ ਕਾਲਜ ਐਥੇਲੈਟਿਕਸ ਵਿੱਚ ਵੀ ਦੂਸਰੇ ਸਥਾਨ ਤੇ ਰਿਹਾ ਜੋ ਕਿ ਉਹਨਾਂ ਲਈ ਮਾਣ ਵਾਲੀ ਗੱਲ ਹੈ।