December 2, 2011 admin

ਖੇਤੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ

ਖੇਤੀਬਾੜੀ ਸਿੱਖਿਆ ਦਾ ਭਵਿੱਖ ਸੁਨਿਹਰੀ-ਖੇਤੀ ਖੋਜ ਕਾਰਜਾਂ ਦਾ
ਦਾਇਰਾ ਦਿਨੋ ਦਿਨ ਵਿਸ਼ਾਲ ਹੋ ਰਿਹਾ ਹੈ-ਡਾ: ਗੁਰਬਚਨ ਸਿੰਘ
ਲੁਧਿਆਣਾ: 2 ਦਸੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਖੇਤੀਬਾੜੀ ਵਿਗਿਆਨੀਆਂ ਦੀ ਭਰਤੀ ਕਰਨ ਵਾਲੇ ਕਮਿਸ਼ਨ ਦੇ ਚੇਅਰਮੈਨ ਡਾ: ਗੁਰਬਚਨ ਸਿੰਘ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਖੇਤੀਬਾੜੀ ਦੇ ਕਿੱਤੇ ਵਿੱਚ ਆ ਰਹੀਆਂ ਇਨਕਲਾਬੀਆ ਤਬਦੀਲੀਆਂ ਅਤੇ ਵਪਾਰਕ ਪਹੁੰਚ ਦੇ ਕਾਰਨ ਖੇਤੀਬਾੜੀ ਸਿੱਖਿਆ ਦਾ ਭਵਿੱਖ ਸੁਨਿਹਰੀ ਹੋ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਖੇਤੀ ਖੋਜ ਕਾਰਜ ਦਾ ਦਾਇਰਾ ਦਿਨੋ ਦਿਨ ਵਿਸ਼ਾਲ ਹੋ ਰਿਹਾ ਹੈ। ਡਾ:ਗੁਰਬਚਨ ਸਿੰਘ ਨੇ ਕਿਹਾ ਕਿ ਦਿਨੋ ਦਿਨ ਵਿਗੜ ਰਹੀ ਵਾਤਾਵਰਨ ਦੀ ਸਥਿਤੀ ਵੀ ਖੇਤੀ ਵਿਗਿਆਨੀਆਂ ਲਈ ਵੱਡੀ ਵੰਗਾਰ ਬਣ ਰਹੀ ਹੈ। ਉਨ•ਾਂ ਕਿਹਾ ਕਿ ਖੇਤੀ ਖੋਜ ਕਾਰਨਾਂ ਦੀ ਵਿਸ਼ਵ ਪੱਧਰ ਤੇ ਅਹਿਮੀਅਤ ਬਣ ਰਹੀ ਹੈ ਕਿ ਅੰਨ ਸੁਰੱਖਿਆ ਦਾ ਮਾਮਲਾ ਸਿਰਫ ਸਾਡੇ ਦੇਸ਼ ਦਾ ਨਹੀਂ ਬਲਕਿ ਸਮੁੱਚੀ ਦੁਨੀਆਂ ਦਾ ਹੈ। ਉਨ•ਾਂ ਖੇਤੀ ਕਾਲਜ ਵਿੱਚ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਉਸੇ ਮੁਕਾਮ ਤੇ ਪਹੁੰਚਣ ਪਰ ਉਹ ਹਮੇਸ਼ਾਂ ਇਸ ਕਾਲਜ ਦੀ ਦੇਣ ਨੂੰ ਸਿਰ ਮੱਥੇ ਰੱਖਦੇ ਹਨ।
ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਦੇ ਸਰਪ੍ਰਸਤ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਖੇਤੀ ਕਾਲਜ ਵਿੰਚ ਸਮੇਂ ਦੀ ਮੰਗ ਅਨੁਸਾਰ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਖਾਸ ਕਰਕੇ ਪਿੰਡਾਂ ਦੇ ਰਹਿਣ ਵਾਲੇ ਵਿਦਿਆਰਥੀਆਂ ਲਈ ਦਸਵੀਂ ਤੋਂ ਬਾਅਦ ਬੀ ਐਸ ਸੀ ਖੇਤੀਬਾੜੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਡਾ: ਢਿੱਲੋਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਸ ਕਾਲਜ ਦਾ ਵਡਮੁੱਲਾ ਯੋਗਦਾਨ ਹੈ। ਉਨ•ਾਂ ਦੇਸ਼ ਵਿਦੇਸ਼ ਤੋਂ ਆਏ ਖੇਤੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਇਸ ਕਾਲਜ ਤੇ ਯੂਨੀਵਰਸਿਟੀ ਨਾਲ ਜੁੜ ਕੇ ਰਹਿਣ ਦੀ ਅਪੀਲ ਕੀਤੀ।
ਖੇਤੀ ਕਾਲਜ ਦੇ ਸਭ ਤੋਂ ਪੁਰਾਣੇ ਵਿਦਿਆਰਥੀਆਂ ਅਤੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਡੀ ਆਰ ਭੂੰਬਲਾ ਨੇ ਕਿਹਾ ਕਿ ਨੌਜਵਾਨ ਪੀੜ•ੀ ਨੂੰ ਮਿਹਨਤ, ਕਿਰਤ ਅਤੇ ਰਾਸ਼ਟਰਵਾਦ ਨਾਲ  ਜੁੜਨ ਲਈ ਪ੍ਰੇਰਨਾ ਦੇਣੀ ਬਹੁਤ ਜ਼ਰੂਰੀ ਹੈ। ਡਾ: ਭੂੰਬਲਾ ਨੇ ਖੇਤੀ ਕਾਲਜ ਦੀ ਰਵਾਇਤ ਦੀ ਸ਼ਲਾਘਾ ਕੀਤੀ।
ਸੰਸਥਾ ਦੇ ਪ੍ਰਧਾਨ ਅਤੇ ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਖੇਤੀ ਕਾਲਜ ਦੇ ਵਿਦਿਆਰਥੀਆਂ ਨੇ ਵਿਦਿਅਕ, ਖੋਜ, ਪਸਾਰ ਦੇ ਨਾਲ ਨਾਲ ਪ੍ਰਸਾਸ਼ਨਿਕ, ਸਾਹਿਤ, ਸਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਮੱਲ•ਾਂ ਮਾਰੀਆਂ ਹਨ। ਡਾ: ਚੀਮਾ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਕਾਲਜ ਦੇ ਵਿਦਿਆਰਥੀ ਅੱਜ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ। ਸੰਸਥਾ ਦੇ ਸਕੱਤਰ ਡਾ: ਪੁਸ਼ਪਿੰਦਰ ਸਿੰਘ ਔਲਖ ਨੇ ਸਮਾਪਤੀ ਸ਼ਬਦ ਕਹੇ ਜਦੋਂ ਕਿ ਡਾ: ਅੱਲ•ਾ ਰੰਗ ਨੇ ਸਭਨਾਂ ਦਾ ਧੰਨਵਾਦ ਕੀਤਾ। ਡਾ: ਸਰਜੀਤ ਸਿੰਘ ਗਿੱਲ, ਡਾ: ਬਲਵਿੰਦਰ ਸਿੰਘ ਸੂਚ ਅਤੇ ਡਾ: ਗੁਰਦੇਵ ਸਿੰਘ ਸੰਧੂ ਨੇ ਕਵਿਤਾਵਾ ਰਾਹੀਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਦੁਪਹਿਰ ਬਾਅਦ ਹੋਏ ਤਕਨੀਕੀ ਸੈਸ਼ਨ ਵਿੱਚ ਡਾ: ਗੁਰਬਚਨ ਸਿੰਘ ਭਾਰਤੀ ਖੇਤੀਬਾੜੀ ਸਰੋਕਾਰਾਂ ਸੰਬੰਧੀ ਆਪਣਾ ਭਾਸ਼ਣ ਦਿੱਤਾ ਜਿਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਸ਼ਾਮ ਨੂੰ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਨੇ ਕਵਿਤਾ, ਗਾਇਨ ਅਤੇ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਫੈਸਲਾਬਾਦ ਖੇਤੀਬਾੜੀ ਯੂਨੀਵਰਸਿਟੀ ਪਾਕਿਸਤਾਨ ਤੋਂ ਆਏ ਖੇਤੀਬਾੜੀ ਕਾਲਜ ਦੇ ਪੁਰਾਣੇ  ਿਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਾਬਕਾ ਵਾਈਸ ਚਾਂਸਲਰ ਡਾ: ਖੇਮ ਸਿੰਘ ਗਿੱਲ, ਡਾ: ਐਸ ਐਸ ਜੌਹਲ, ਡਾ: ਅਮਰਜੀਤ ਸਿੰਘ ਖਹਿਰਾ, ਡਾ: ਗੁਰਚਰਨ ਸਿੰਘ ਕਾਲਕਟ, ਡਾ: ਕਿਰਪਾਲ ਸਿੰਘ ਔਲਖ, ਡਾ: ਮਨਜੀਤ ਸਿੰਘ ਕੰਗ, ਡਾ: ਮਿਲਖਾ ਸਿੰਘ ਔਲਖ, ਡਾ: ਰਮੇਸ਼ ਕੁਮਾਰ ਸਦਾਵਰਤੀ ਸਮੇਤ ਹੋਰ ਪੁਰਾਣੇ ਵਿਦਿਆਰਥੀ ਹਾਜ਼ਰ ਸਨ।

Translate »