ਫਿਰੋਜ਼ਪੁਰ 2 ਦਸੰਬਰ 2011 : ਪੱਛਮੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਲੈਫੀਟੀਨੈਂਟ ਜਨਰਲ ਐਸ.ਆਰ.ਘੋਸ਼ ਵੱਲੋਂ ਫਿਰੋਜ਼ਪੁਰ ਛਾਉਣੀ ਵਿਖੇ ਗੋਲਡਨ ਐਰੋ ਡਵੀਜਨ ਦੇ ਹੈਡਕੁਆਰਟਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ•ਾਂ ਦੀ ਸੁਪੱਤਨੀ ਸ੍ਰੀਮਤੀ ਬੁਲਬੁਲ ਘੋਸ਼ ਵੀ ਉਨ•ਾਂ ਦੇ ਨਾਲ ਸਨ। ਗੋਲਡਨ ਐਰੋ ਡਵੀਜਨ ਦੇ ਜਨਰਲ ਆਫੀਸਰ ਕਮਾਂਡਿੰਗ ਵੱਲੋਂ ਜਨਰਲ ਘੋਸ਼ ਨੂੰ ਡਵੀਜਨ ਦੇ ਉਪਰੇਸ਼ਨ, ਟ੍ਰੇਨਿਗ ਅਤੇ ਪ੍ਰਸ਼ਾਸ਼ਕੀ ਮਾਮਲਿਆਂ ਦੀ ਜਾਣਕਾਰੀ ਦਿੱਤੀ। ਜੀ.ਓ.ਸੀ ਨੇ ਦੱਸਿਆ ਕਿ ਗੋਲਡਨ ਔਰੋ ਡਵੀਜਨ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਪੂਰੀ ਤਰਾਂ ਸਮਰੱਥ ਹੈ । ਇਸ ਮੌਕੇ ਲੈਫਟੀਨੈਟ ਜਨਰਲ ਘੋਸ਼ ਨੇ ਸੈਨਾ ਦੇ ਸੀਨੀਅਰ ਅਧਿਕਾਰੀਆਂ ਲੈਫਟੀਨੈਂਟ ਜਨਰਲ ਸੰਜੀਵ ਮਦਹੋਕ, ਜੇ.ਓ.ਸੀ ਵਜਰਾ ਕੋਰਪਸ ਆਦਿ ਨਾਲ ਵੀ ਮੁਲਾਕਾਤ ਕੀਤੀ ਅਤੇ ਫੋਜ ਦੇ ਉਪਰੇਸ਼ਨਲ ਤੇ ਪ੍ਰਸ਼ਾਸ਼ਕੀ ਕੰਮਾਂ ਬਾਰੇ ਵਿਚਾਰ ਵਟਾਦਰਾਂ ਕੀਤਾ। ਸ੍ਰੀਮਤੀ ਬੁਲਬੁਲ ਘੋਸ਼ ਵੱਲੋਂ ਇਸ ਮੌਕੇ ਗੋਲਡਨ ਐਰੋ ਆਸ਼ਾ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਬੱਚਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਸਕੂਲ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆ ਸੇਵਾਵਾਂ ਦੀ ਪ੍ਰਸ਼ੰਸ਼ਾ ਕੀਤੀ।