ਚੰਡੀਗੜ•, 2 ਦਸੰਬਰ: ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਕਈ ਵਰਗਾਂ ਦੇ ਮੁਲਾਜ਼ਮਾਂ ਦੇ ਤਨਖ਼ਾਹ ਸਕੇਲ ਵਧਾ ਦਿੱਤੇ ਗਏ ਹਨ। ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਸੀਨੀਅਰ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਦਾ ਤਨਖ਼ਾਹ ਸਕੇਲ 10300-34800+4200 ਜੀ.ਪੀ. ਮੁੱਢਲੀ ਤਨਖ਼ਾਹ 16290 ਤੋਂ ਵਧਾ ਕੇ 10300-34800+4800 ਜੀ.ਪੀ. ਮੁੱਢਲੀ ਤਨਖ਼ਾਹ 18250 ਕਰ ਦਿੱਤੀ ਗਈ ਹੈ।
ਇਸੇ ਤਰ•ਾਂ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗਰੇਡ-1 ਦਾ ਤਨਖ਼ਾਹ ਸਕੇਲ 10300-34800+3800 ਜੀ.ਪੀ. ਮੁੱਢਲੀ ਤਨਖ਼ਾਹ 14590 ਤੋਂ ਵਧਾ ਕੇ 10300-34800+4200 ਜੀ.ਪੀ. ਮੁੱਢਲੀ ਤਨਖ਼ਾਹ 16290 ਕਰ ਦਿੱਤੀ ਗਈ ਹੈ। ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗਰੇਡ-2 ਦਾ ਤਨਖ਼ਾਹ ਸਕੇਲ 5910-20200+3000 ਜੀ.ਪੀ. ਮੁੱਢਲੀ ਤਨਖ਼ਾਹ 11470 ਤੋਂ ਵਧਾ ਕੇ 10300-34800+3600 ਜੀ.ਪੀ. ਮੁੱਢਲੀ ਤਨਖ਼ਾਹ 14430 ਕਰ ਦਿੱਤੀ ਗਈ ਹੈ। ਡਿਸਟ੍ਰਿਕਟ ਮਾਸ ਮੀਡੀਆ ਐਜੂਕੇਸ਼ਨ ਐਂਡ ਇਨਫ਼ਾਰਮੇਸ਼ਨ ਆਫ਼ੀਸਰ ਦਾ ਤਨਖ਼ਾਹ ਸਕੇਲ 10300-34800+4200 ਜੀ.ਪੀ. ਮੁੱਢਲੀ ਤਨਖ਼ਾਹ 16290 ਤੋਂ ਵਧਾ ਕੇ 10300-34800+4800 ਜੀ.ਪੀ. ਮੁੱਢਲੀ ਤਨਖ਼ਾਹ 18250 ਕਰ ਦਿੱਤੀ ਗਈ ਹੈ।
ਡਿਪਟੀ ਮਾਸ ਮੀਡੀਆ ਐਜੂਕੇਸ਼ਨ ਐਂਡ ਇਨਫ਼ਾਰਮੇਸ਼ਨ ਆਫ਼ੀਸਰ ਦਾ ਤਨਖ਼ਾਹ ਸਕੇਲ 10300-34800+3800 ਜੀ.ਪੀ. ਮੁੱਢਲੀ ਤਨਖ਼ਾਹ 14590 ਤੋਂ ਵਧਾ ਕੇ 10300-34800+4200 ਜੀ.ਪੀ. ਮੁੱਢਲੀ ਤਨਖ਼ਾਹ 16290 ਕਰ ਦਿੱਤੀ ਗਈ ਹੈ। ਬਲਾਕ ਐਂਕਸਟੈਂਸ਼ਨ ਐਜੂਕੇਟਰ ਦਾ ਤਨਖ਼ਾਹ ਸਕੇਲ 5910-20200+3000 ਜੀ.ਪੀ. ਮੁੱਢਲੀ ਤਨਖ਼ਾਹ 11470 ਤੋਂ ਵਧਾ ਕੇ 10300-34800+3600 ਜੀ.ਪੀ. ਮੁੱਢਲੀ ਤਨਖ਼ਾਹ 14430 ਕਰ ਦਿੱਤੀ ਗਈ ਹੈ।
ਇਸੇ ਤਰ•ਾਂ ਆਯੁਰਵੈਦਿਕ ਮੈਡੀਕਲ ਆਫ਼ੀਸਰ/ਯੂਨਾਨੀ ਮੈਡੀਕਲ ਆਫ਼ੀਸਰ ਦਾ ਤਨਖ਼ਾਹ ਸਕੇਲ 10300-34800+5000 ਜੀ.ਪੀ. ਮੁੱਢਲੀ ਤਨਖ਼ਾਹ 18450 ਤੋਂ ਵਧਾ ਕੇ 10300-34800+5400 ਜੀ.ਪੀ. ਮੁੱਢਲੀ ਤਨਖ਼ਾਹ 20300 ਕਰ ਦਿੱਤੀ ਗਈ ਹੈ। ਇਸੇ ਤਰ•ਾਂ ਉਪ ਵੈਦ ਦਾ ਤਨਖ਼ਾਹ ਸਕੇਲ 5910-20200+2400 ਜੀ.ਪੀ. ਮੁੱਢਲੀ ਤਨਖ਼ਾਹ 9880 ਤੋਂ ਵਧਾ ਕੇ 10300-34800+3000 ਜੀ.ਪੀ. ਮੁੱਢਲੀ ਤਨਖ਼ਾਹ 11470 ਕਰ ਦਿੱਤੀ ਗਈ ਹੈ। ਵਧੇ ਤਨਖ਼ਾਹ ਸਕੇਲ 1 ਦਸੰਬਰ, 2011 ਤੋਂ ਲਾਗੂ ਹੋਣਗੇ।