December 2, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਚਰਜ਼’ ਐਸੋਸੀਏਸ਼ਨ ਦੀ ਸਾਲਾਨਾ ਚੋਣ 7 ਦਸੰਬਰ ਨੂੰ

ਅੰਮ੍ਰਿਤਸਰ, 2 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਚਰਜ਼ ਐਸੋਸੀਏਸ਼ਨ ਦੀ ਸਾਲਾਨਾ ਚੋਣ 7 ਦਸੰਬਰ ਨੂੰ ਹੋਵੇਗੀ। ਪੰਜਾਬ ਸਕੂਲ ਆਫ ਇਕਨਾਮਿਕਸ ਦੀ ਪ੍ਰੋਫੈਸਰ ਪਰਮਜੀਤ ਕੌਰ ਢੀਂਡਸਾ ਨੂੰ ਐਸੋਸੀਏਸ਼ਨ ਦੀ ਚੋਣ ਕਰਵਾਉਣ ਲਈ ਰੀਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਨ, ਅਕਾਦਮਿਕ ਮਾਮਲੇ, ਡਾ. ਰਜਿੰਦਰਜੀਤ ਕੌਰ ਪੁਆਰ ਨੇ ਦੱਸਿਆ ਕਿ ਇਤਿਹਾਸ ਵਿਭਾਗ ਦੇ ਡਾ. ਸੁਖਵੰਤ ਸਿੰਘ ਨੂੰ ਜਲੰਧਰ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਡਾ. ਕੇ.ਐਸ. ਕਾਹਲੋਂ ਨੂੰ ਗੁਰਦਾਸਪੁਰ ਅਤੇ ਲਾਅ ਵਿਭਾਗ ਦੇ ਮੁਖੀ, ਡਾ. ਜਸਪਾਲ ਸਿੰਘ ਨੂੰ ਏ.ਐਸ.ਐਸ.ਐਮ ਕਾਲਜ, ਮੁਕੰਦਪੁਰ ਵਿਚ ਚੋਣ ਕਰਵਾਉਣ ਲਈ ਨਿਯੁਕਤ ਕੀਤਾ ਗਿਆ ਹੈ।
ਡਾ. ਪੁਆਰ ਨੇ ਦੱਸਿਆ ਕਿ ਪ੍ਰਧਾਨ ਦੇ ਅਹੁਦੇ ਲਈ ਕਾਮਰਸ ਐਂਡ ਬਿਜ਼ਨੈਸ ਮੈਨੇਜਮੈਂਟ ਵਿਭਾਗ ਦੇ ਡਾ. ਬਲਵਿੰਦਰ ਸਿੰਘ ਅਤੇ ਕੈਮਿਸਟਰੀ ਵਿਭਾਗ ਦੇ ਡਾ. ਤਰਲੋਕ ਸਿੰਘ ਬੈਨੀਪਾਲ ਚੋਣ ਲੜ ਰਹੇ ਹਨ। ਇਸੇ ਤਰ•ਾਂ ਉਪ-ਪ੍ਰਧਾਨ ਦੇ ਅਹੁਦੇ ਲਈ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਦੇ ਡਾ. ਅਮਰਜੀਤ ਸਿੰਘ ਸੂਦਨ ਅਤੇ ਸਕੂਲ ਆਫ ਪੰਜਾਬੀ ਸਟੱਡੀਜ਼ ਦੇ ਡਾ. ਦਰਿਆ ਚੋਣ ਲੜ ਰਹੇ ਹਨ।
ਉਨ•ਾਂ ਦੱਸਿਆ ਕਿ ਸਕੱਤਰ ਦੇ ਅਹੁਦੇ ਲਈ ਰਾਜਨੀਤੀ ਵਿਗਿਆਨ ਵਿਭਾਗ ਦੇ ਡਾ. ਜਗਰੂਪ ਸਿੰਘ ਸੇਖੋਂ ਅਤੇ ਕਾਮਰਸ ਐਂਡ ਬਿਜ਼ਨੈਸ ਮੈਨੇਜਮੈਂਟ ਵਿਭਾਗ ਦੇ ਡਾ.ਲਖਵਿੰਦਰ ਸਿੰਘ ਚੋਣ ਲੜ ਰਹੇ ਹਨ। ਉਨ•ਾਂ ਕਿਹਾ ਕਿ ਉਰਦੂ ਐਂਡ ਪਰਸ਼ੀਅਨ ਵਿਭਾਗ ਦੇ ਡਾ. ਅਜੀਜ਼ ਅਬੱਾਸ ਅਤੇ ਫਿਜ਼ਿਕਸ ਵਿਭਾਗ ਦੇ ਡਾ. ਨਰੇਸ਼ਪਾਲ ਸਿੰਘ ਸੈਣੀ ਸੰਯੁਕਤ ਸਕੱਤਰ ਦੇ ਅਹੁਦੇ ਲਈ ਅਤੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਡਾ. ਆਰ.ਐਸ.ਐਸ. ਕਲੇਰ ਤੇ ਸਪੋਰਟਸ ਮੈਡੀਸਨ ਐਂਡ ਫਿਜ਼ੀਓਥੀਰੈਪੀ ਵਿਭਾਗ ਦੇ ਡਾ. ਸ਼ਿਆਮਲ ਕ•ੋਲੇ ਖਜਾਨਚੀ ਦੇ ਅਹੁਦੇ ਲਈ ਚੋਣ ਲੜ ਰਹੇ ਹਨ।
ਡਾ. ਪੁਆਰ ਨੇ ਦੱਸਿਆ ਕਿ ਕਾਰਜਕਾਰੀ ਮੈਂਬਰਾਂ ਦੇ ਅਹੁਦੇ ਲਈ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਦੇ ਡਾ. ਆਦਰਸ਼ ਪਾਲ ਵਿਗ, ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਡਾ. ਬਲਮੀਤ ਸਿੰਘ ਗਿੱਲ, ਕਾਮਰਸ ਐਂਡ ਬਿਜ਼ਨੈਸ ਮੈਨੇਜਮੈਂਟ ਵਿਭਾਗ ਦੇ ਡਾ.ਬੀ.ਐਸ. ਹੁੰਦਲ, ਸੰਸਕ੍ਰਿਤ ਵਿਭਾਗ ਦੇ ਡਾ. ਦਲਬੀਰ ਸਿੰਘ, ਸਾਇਕਾਲੋਜੀ ਵਿਭਾਗ ਦੇ ਡਾ. ਦਵਿੰਦਰ ਸਿੰਘ, ਇਲੈਕਟ੍ਰੌਨਿਕਸ ਟੈਕਨਾਲੋਜੀ ਵਿਭਾਗ ਦੇ ਡਾ. ਡੈਰਿਕ ਐਂਜਲ, ਰਾਜਨੀਤੀ ਵਿਗਿਆਨ ਵਿਭਾਗ  ਦੇ ਡਾ. ਹਰਮੀਤ ਸਿੰਘ, ਰਿਜ਼ਨਲ ਕੈਂਪਸ ਜਲੰਧਰ  ਦੇ ਇਲੈਕਟ੍ਰੌਨਿਕਸ ਟੈਕਨਾਲੋਜੀ ਵਿਭਾਗ ਦੇ ਸ੍ਰੀ ਮਨਜੀਤ ਸਿੰਘ, ਸੋਸ਼ਿਆਲੋਜੀ ਵਿਭਾਗ ਦੇ ਡਾ. ਐਮ.ਐਸ. ਗਿੱਲ, ਰਾਜਨੀਤੀ ਵਿਗਿਆਨ ਵਿਭਾਗ ਦੇ ਡਾ. ਰਜਿੰਦਰ ਸਿੰਘ ਸੰਧੂ, ਕਾਮਰਸ ਐਂਡ ਬਿਜ਼ਨੈਸ ਮੈਨੇਜਮੈਂਟ ਵਿਭਾਗ ਦੇ ਸ੍ਰੀ ਵਿਕਰਮ ਅਤੇ ਕਾਨੂੰਨ ਵਿਭਾਗ ਦੀ ਡਾ. ਵਿਨੈ ਕਪੂਰ ਚੋਣ ਲੜ ਰਹੇ ਹਨ।

Translate »