December 2, 2011 admin

ਸੈਨਾ ਝੰਡਾ ਦਿਵਸ 7 ਦਸੰਬਰ ਨੂੰ ਮਨਾਇਆ ਜਾਵੇਗਾ

ਚੰਡੀਗੜ•, 02 ਦਸੰਬਰ:  ਦੇਸ਼ ਦੇ ਸੂਰਬੀਰ ਸੈਨਿਕਾਂ ਵਲੋ’ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਹਰ ਸਾਲ ਵਾਂਗ ਇਸ ਸਾਲ ਵੀ ਸੈਨਾ ਝੰਡਾ ਦਿਵਸ 7 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਅੱਜ ਇਥੇ ਡਾਇਰੈਕਟਰ, ਸੈਨਿਕ ਭਲਾਈ ਲੈਫਟੀਨੈਟ ਕਰਨਲ ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਨਾਂ• ਮਹਾਨ ਯੋਧਿਆਂ ਨੇ ਸਾਡੇ ਕੱਲ ਨੂੰ ਸਵਾਰਨ ਲਈ ਆਪਣਾ ਅੱਜ ਦੇਸ਼ ਕੌਮ ਦੇ ਲੇਖੇ ਲਗਾ ਦਿੱਤਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਆਜਾਦੀ ਦਾ ਨਿੱਘ ਮਾਣ ਸਕਣ।
ਲੈਫ. ਕਰਨਲ ਨੇ ਦੱਸਿਆ ਕਿ ਸੁਰੱਖਿਆ ਸੈਨਾਵਾਂ ਝੰਡਾ ਦਿਵਸ ਇੱਕ ਅਜਿਹਾ ਦਿਵਸ ਹੈ ਜਦੋ’ ਅਸੀ’ ਸੁਰੱਖਿਆ ਸੈਨਾਵਾਂ ਨਾਲ ਆਪਣੀ ਸਾਂਝ ਪ੍ਰਗਟ ਕਰ ਸਕਦੇ ਹਾਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋ’ ਸਾਬਕਾ ਫੌਜੀਆਂ ਦੀ ਭਲਾਈ ਲਈ ਵੱਧ ਤੋ’ ਵੱਧ ਸਕੀਮਾਂ ਚਾਲੂ ਕੀਤੀਆਂ ਗਈਆਂ ਹਨ ਅਤੇ ਉਨਾਂ ਦਰਪੇਸ਼ ਮੁਸ਼ਕਲਾਂ ਦੇ ਹਲ ਲਈ ਕਾਰਗਰ ਤਰੀਕੇ ਅਪਣਾਏ ਗਏ ਹਨ ਤਾਂ ਜੋ ਉਹ ਫੌਜ ਵਿਚੋ’ ਸੇਵਾ ਮੁਕਤੀ ਤੋ’ ਬਾਅਦ ਆਨੰਦਮਈ ਜਿੰਦਗੀ ਬਤੀਤ ਕਰ ਸਕਣ।
ਉਨਾਂ ਸੈਨਿਕ ਭਲਾਈ ਵਿਭਾਗ ਦਾ ਮੁੱਖੀ ਹੋਣ ਦੇ ਨਾਤੇ ਸਮੂਹ ਸੇਵਾਰਤ ਅਤੇ ਸੇਵਾ ਮੁਕਤ ਸੈਨਿਕਾਂ, ਉਨਾਂ ਦੀ ਵਿਧਵਾਵਾਂ ਅਤੇ ਆਸਰਿਤਾਂ ਨੂੰ ਸੈਨਾਂ ਝੰਡਾਂ ਦਿਵਸ ਮੌਕੇ ਆਪਣੀਆਂ ਸੁਭ ਇਛਾਂਵਾਂ ਵੀ ਦਿੱਤੀਆਂ।

Translate »