ਟਰੋਂਟੋ (ਜੰਜੂਆ) – ਬੀਤੇ ਦਿਨੀਂ ਕੈਨੇਡੀਅਨ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ ‘ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ’ ਦਾ ਰੀਲੀਜ਼ ਸਮਾਰੋਹ ਗੁਰੂ ਨਾਨਕ ਕਾਲਜ ਮੋਗਾ ਵਿਖੇ ਹੋਇਆ। ਪ੍ਰੋਗਰਾਮ ਦੇ ਅਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਜਸਬੀਰ ਸਿੰਘ ਨੇ ਆਏ ਹੋਏ ਸਭ ਸਭ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਸਾਹਿਤਕਾਰਾਂ ਦੀ ਸਮਾਜ ਨੂੰ ਦਿੱਤੀ ਅਦੁੱਤੀ ਦੇਣ ਦੀ ਗੱਲ ਕਰਦਿਆਂ ਯਾਤਰਾ ਸਾਹਿਤ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ। ਉਨ੍ਹਾਂ ਕਿਹਾ ਕਿ ਅਜਿਹੇ ਲੇਖਕਾਂ ਨਾਲ ਵਿਦਿਆਰਥੀਆਂ ਦੀਆਂ ਮੁਲਾਕਾਤਾਂ ਵਿਦਿਆਰਥੀਆਂਦੇ ਚੰਗੇਰੇ ਭਵਿਖ ਲਈ ਲਾਹੇਵੰਦ ਸਿੱਧ ਹੁੰਦੀਆਂ ਹਨ। ਇਸ ਮੌਕੇ ਐੱਲ਼æ ਸੀæ ਡੀæ ਪ੍ਰੋਜੈਕਟਰ ਰਾਹੀਂ ਲੇਖਕ ਦੇ ਬੇਟੇ ਮਹਿੰਦਰਪਾਲ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਆਪਣੀ ਕਵਿਤਾ ਰਾਹੀਂ ਜੀ ਆਇਆਂ ਕਿਹਾ। ਇੰਝ ਪੰਜਾਬ ਦੀ ਧਰਤੀ ‘ਤੇ ਹੋ ਰਹੇ ਇਸ ਸਮਾਗਮ ਵਿਚ ਨਾ ਹੁੰਦਿਆਂ ਹੋਇਆਂ ਵੀ ਉਨ੍ਹਾਂ ਆਪਣੀ ਹਾਜ਼ਰੀ ਲੁਆਈ। ਕੈਨੇਡਾ ਤੋਂ ਲੇਖਕ ਦੇ ਪ੍ਰਵਾਰਿਕ ਦੋਸਤ ਅਤੇ ਪੰਜਾਬੀ ਪ੍ਰੈਸ ਕਲੱਬ ਦੇ ਸਿਰਕੱਢ ਮੈਂਬਰ ਕੁਲਜੀਤ ਸਿੰਘ ਜੰਜੂਆ ਦਾ ਵਧਾਈ ਸੰਦੇਸ਼ ਪੜ੍ਹਿਆ ਗਿਆ। ਪ੍ਰੋਜੈਕਟਰ ਰਾਹੀਂ ਸਰੋਤਿਆਂ ਨੂੰ ਵਿਭਿੰਨ ਯਾਤਰਾਵਾਂ ਦੀਆਂ ਫੋਟੋਆਂ ਵੀ ਦਿਖਾਉਣ ਉਪਰੰਤ ਪੁਸਤਕ ਰਿਲੀਜ਼ ਕੀਤੀ ਗਈ। ਸਮਾਗਮ ਦੇ ਇਸ ਹਿੱਸੇ ਵਿੱਚ ਪ੍ਰਿੰਸੀਪਲ ਜਸਬੀਰ ਸਿੰਘ, ਸਤਵੰਤ ਸਿੰਘ, ਕ੍ਰਿਪਾਲ ਸਿੰਘ ਪੰਨੂ ਕੈਨੇਡਾ, ਕੇæਐਲ਼ਗਰਗ, ਬਾਬੂ ਲਾਲ ਰਿਟਾਇਰਡ ਸੀæਈæਓæ, ਅੰਮ੍ਰਿਤਪਾਲ ਸਿੰਘ, ਪ੍ਰੇਮ ਸਾਗਰ ਗੁਪਤਾ, ਪਰਮਿੰਦਰ ਸਿੰਘ ਖਾਲਸਾ, ਪ੍ਰੋ: ਸਵਰਨਜੀਤ ਸਿੰਘ ਅਤੇ ਪ੍ਰੋ: ਤਰਸ਼ਿੰਦਰ ਕੌਰ ਸ਼ਾਮਿਲ ਹੋਏ। ਪ੍ਰਸਿੱਧ ਸਾਹਿਤਕਾਰ ਕੇæਐਲ਼ਗਰਗ ਨੇ ਆਪਣੇ ਵੱਖਰੇ ਅੰਦਾਜ਼ ਵਿਚ ਯਾਤਰਾ ਸਾਹਿਤ ਦੀ ਮਹੱਤਤਾ ਬਿਆਨ ਕਰਦਿਆਂ ਇਸ ਪੁਸਤਕ ਦੀ ਵਿਲੱਖਣਤਾ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਿਹੜਾ ਵੀ ਇਨਸਾਨ ਬਾਹਰਲੇ ਦੇਸ਼ਾਂ ਦੀ ਜਾਣਕਾਰੀ ਚਾਹੁੰਦਾ ਹੈ ਉਸਨੂੰ ਅਜਿਹੀਆਂ ਪੁਸਤਕਾਂ ਲਾਜ਼ਮੀ ਤੌਰ ਤੇ ਪੜ੍ਹਨੀਆਂ ਚਾਹੀਦੀਆਂ ਹਨ। ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਪ੍ਰੋ: ਤਰਸ਼ਿੰਦਰ ਕੌਰ ਗੁਰੂ ਨਾਨਕ ਕਾਲਜ ਮੋਗਾ ਨੇ ਪਰਚਾ ਪੜ੍ਹਿਆ ਅਤੇ ਪੁਸਤਕ ਦੀ ਵਿਸਤ੍ਰਿਤ ਜਾਣਕਾਰੀ ਅਲੋਚਨਾਤਮਕ ਨਜ਼ਰੀਏ ਤੋਂ ਪੇਸ਼ ਕੀਤੀ। ਪ੍ਰੋ: ਪਲਵਿੰਦਰ ਕੌਰ ਐਸ਼ਡੀæ ਕਾਲਜ ਮੋਗਾ ਵਲੋਂ ਵੀ ਪਰਚਾ ਪੇਸ਼ ਕੀਤਾ ਗਿਆ। ਉਨ੍ਹਾਂ ਲੇਖਕ ਦੁਆਰਾ ਵਿਭਿੰਨ ਦੇਸ਼ਾਂ ਦੇ ਇਤਿਹਾਸ, ਮਿਥਿਆਸ, ਭੂਗੋਲ ਆਦਿ ਦੀ ਦਿੱਤੀ ਜਾਣਕਾਰੀ ਦੀ ਗੱਲ ਕਰਦਿਆਂ ਪੁਸਤਕ ਦੀ ਖੂਬਸੂਰਤ ਦਿੱਖ ਦੀ ਗੱਲ ਕੀਤੀ। ਸਮਾਗਮ ਦੇ ਅਗਲੇ ਪੜਾਅ ‘ਚ ਲੇਖਕ ਸ: ਸਤਵੰਤ ਸਿੰਘ ਦਾ ਰੂਬਰੂ ਸਮਾਰੋਹ ਹੋਇਆ। ਉਨ੍ਹਾਂ ਆਪਣੇ ਜੀਵਨ, ਆਪਣੀਆਂ ਯਾਤਰਾਵਾਂ ਅਤੇ ਪੁਸਤਕ ਬਾਰੇ ਵਿਦਿਆਰਥੀਆਂ ਅਤੇ ਹੋਰ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਗੁਰਦੇਵ ਕੌਰ, ਕ੍ਰਿਪਾਲ ਸਿੰਘ ਪੰਨੂ, ਸੁਰਜੀਤ ਸਿੰਘ ਕਾਉਂਕੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬਾਬੂ ਲਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋ: ਸਵਰਨਜੀਤ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬ ਨਿਭਾਈ। ਇਸ ਸਮਾਰੋਹ ਵਿੱਚ ਪ੍ਰੋ; ਮੋਹਨ ਸਿੰਘ, ਪ੍ਰੋ: ਗੁਰਮੇਲ ਸਿੰਘ, ਪ੍ਰੋ: ਮਨਜੀਤ ਕੌਰ, ਪ੍ਰੋ: ਰਾਜਵੰਤ ਕੌਰ ਭੁੱਲਰ, ਡਾ: ਗੋਬਿੰਦ ਸਿੰਘ, ਪ੍ਰੋ: ਜਗੀਰ ਸਿੰਘ, ਪ੍ਰੋ: ਰਾਗਿਨੀ ਸ਼ਰਮਾ, ਪ੍ਰੋ: ਗੁਰਿੰਦਰਜੀਤ ਸਿੰਘ ਭੁੱਲਰ, ਡਾ: ਗੁਰਮੀਤ ਕੌਰ, ਪ੍ਰੋ: ਸਤਵੀਰ ਸਿੰਘ, ਪ੍ਰੋ: ਸੰਦੀਪ ਸਿੰਘ, ਪ੍ਰੋ: ਕੁਲਦੀਪ ਸਿੰਘ, ਪ੍ਰੋ: ਜਸਦੀਪ ਕੌਰ, ਪ੍ਰੋ: ਪੁਨੀਤਾ ਵੋਹਰਾ, ਪ੍ਰੋ: ਜਸਜੀਤ ਕੌਰ, ਪ੍ਰੋ: ਮਨਦੀਪ ਕੌਰ, ਲੇਖਕ ਦੀ ਭੈਣ ਹਰਪਾਲ ਕੌਰ, ਲਾਜਵੰਤੀ, ਐੱਸ਼ ਕੇæ ਮਿੱਤਲ, ਰਮੇਸ਼ ਬਾਂਸਲ, ਗੁਰਸੇਵਕ ਸਿੰਘ ਸੰਨਿਆਸੀ, ਅਸ਼ੋਕ ਵਤਸ, ਮੱਘਰ ਸਿੰਘ, ਅੰਮ੍ਰਿਤ ਲਾਲ, ਨਵਤੇਜ ਸਿੰਘ ਸੰਘਾ, ਨਰਿੰਦਰ ਕੌਰ, ਕੁਲਜੀਤ ਕੌਰ, ਜਸਵਿੰਦਰ, ਹਰਵੀਨ ਕੌਰ, ਰੁਬਿੰਦਰ ਤੋਂ ਇਲਾਵਾ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਕਾਲਜ ਵਲੋਂ ਪੁਸਤਕ ਦੇ ਲੇਖਕ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸ੍ਰੋਤੇ ਕਹਿ ਰਹੇ ਸਨ ਕਿ ਅੱਜ ਦਾ ਪੁਸਤਕ ਰੀਲੀਜ਼ ਸਮਾਰੋਹ ਮੋਗੇ ਦੇ ਸਾਹਿਤਕ ਇਤਹਾਸ ਵਿੱਚ ਇੱਕ ਮੀਲ ਪੱਥਰ ਹੈ। ਪ੍ਰੋਗਰਾਮ ਦਾ ਸਾਰਾ ਪ੍ਰਬੰਧ ਪ੍ਰੋ: ਤਰਸ਼ਿੰਦਰ ਕੌਰ ਗੁਰੂ ਨਾਨਕ ਕਾਲਜ ਮੋਗਾ ਦੁਆਰਾ ਕੀਤਾ ਗਿਆ।