ਲੁਧਿਆਣਾ, 3 ਦਸੰਬਰ : ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ (ਐਨ.ਸੀ.ਐਲ.ਪੀ.) ਅਧੀਨ ਜ਼ਿਲ•ਾ ਪ੍ਰੋਜੈਕਟ ਸੁਸਾਇਟੀ ਵੱਲੋਂ ਐਨ.ਜੀ.ਓਜ਼ (ਗੈਰ ਸਰਕਾਰੀ ਸੰਸਥਾਵਾਂ) ਦੀ ਸਹਾਇਤਾ ਨਾਲ ਚਲਾਏ ਜਾ ਰਹੇ 20 ਸਕੂਲਾਂ ਦੇ ਬੱਚਿਆਂ ਦੇ ਜ਼ਿਲ•ਾ ਪੱਧਰੀ ਖੇਡ ਮੁਕਾਬਲਿਆਂ ‘ਚ ਚੈਂਪੀਅਨ ਟਰਾਫੀ 19 ਨੰਬਰ ਸਕੂਲ ਦੇ ਨਾਂ ਰਹੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ•ਾ ਪ੍ਰਸਾਸ਼ਨ ਨੇ ਦੱਸਿਆ ਕਿ ਸਰਕਾਰੀ ਕਾਲਜ (ਲੜਕੇ) ਦੇ ਖੇਡ ਮੈਦਾਨ ‘ਚ ਕਰਵਾਏ ਗਏ ਇਨ•ਾਂ ਮੁਕਾਬਲਿਆਂ ‘ਚ ਤਕਰੀਬਨ 1000 ਬੱਚਿਆਂ ਨੇ ਹਿੱਸਾ ਲਿਆ। ਦੌੜਾਂ, ਰੱਸਾ ਕਸੀ, ਡਿਸਕਿਸ ਥਰੋ, ਖੋ-ਖੋ, ਕਬੱਡੀ, ਸਪੂਨ ਰੇਸ ਅਤੇ ਹੋਰ ਮਨੋਰੰਜਕ ਮੁਕਾਬਲੇ ਇਸ ਖੇਡ ਸਮਾਗਮ ‘ਚ ਸ਼ਾਮਿਲ ਰਹੇ।
ਜੇਤੂ ਬੱਚਿਆਂ ਨੂੰ ਇਨਾਮ ਵੰਡਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਕਿਹਾ ਕਿ ਸਰਬਪੱਖੀ ਵਿਕਾਸ ਲਈ ਬੱਚਿਆਂ ਨੂੰ ਪੜ•ਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ‘ਚ ਵੀ ਹਿੱਸਾ ਲੈਣਾ ਚਾਹੀਦਾ ਹੈ ਅਤੇ ਜ਼ਿਲ•ਾ ਪ੍ਰਸਾਸ਼ਨ ਉਨ•ਾਂ ਦੀ ਮਦਦ ਲਈ ਹਰ ਵੇਲੇ ਤਿਆਰ ਹੈ। ਉਨ•ਾਂ ਕਿਹਾ ਕਿ ਅਜਿਹੇ ਖੇਡ ਮੁਕਾਬਲਿਆਂ ਰਾਹੀਂ ਬੱਚਿਆਂ ‘ਚ ਜੁਝਾਰੂਪਣ ਦੀ ਯੋਗਤਾ ਦਾ ਵਿਕਾਸ ਹੁੰਦਾ ਹੈ ਅਤੇ ਉਹ ਜ਼ਿੰਦਗੀ ਦੀਆਂ ਮੁਸ਼ਕਿਲ ਰਾਹਵਾਂ ਨੂੰ ਵੀ ਫਤਿਹ ਕਰਨ ਦੇ ਕਾਬਲ ਬਣਦੇ ਹਨ। ਇਨ•ਾਂ ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਅਤੇ ਖੇਡਾਂ ‘ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਨ•ਾਂ ਵਧਾਈ ਦਿੱਤੀ ਅਤੇ ਅੱਗੋਂ ਹੋਰ ਮਿਹਨਤ ਕਰਨ ਦੀ ਹੌਂਸਲਾ ਅਫਜਾਈਂ ਵੀ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਬਾਲ ਮਜ਼ਦੂਰੀ ਤੋਂ ਬਚਾਏ ਇਨ•ਾਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜ਼ਿਲ•ਾ ਪ੍ਰੋਜੈਕਟ ਸੁਸਾਇਟੀ ਵੱਲੋਂ ਅਨੇਕਾਂ ਯਤਨ ਕੀਤੇ ਜਾ ਰਹੇ ਹਨ, ਜਿਨ•ਾਂ ‘ਚ ਇਨ•ਾਂ ਬੱਚਿਆਂ ਦੀ ਸਿਹਤ ਸੰਭਾਲ, ਵਿੱਦਿਆ ਅਤੇ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਅੱਗੇ ਪੜ•ਾਈ ਜਾਰੀ ਰੱਖਣ ਲਈ ਕੀਤੀ ਜਾਣ ਵਾਲੀ ਮਦਦ ਵੀ ਸ਼ਾਮਿਲ ਹੈ। ਉਨ•ਾਂ ਕਿਹਾ ਕਿ ਜੂਨ ਮਹੀਨੇ ‘ਚ ਪਹਿਲਾਂ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ਸੀ ਅਤੇ ਜ਼ਿਲ•ਾ ਪੱਧਰੀ ਇਨ•ਾਂ ਮੁਕਾਬਲਿਆਂ ਤੋਂ ਬਾਅਦ ਰਾਜ ਪੱਧਰੀ ਖੇਡਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਸਮਾਗਮ ਦੌਰਾਨ ਲੀਡ ਬੈਂਕ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਜਰਸੀਆਂ ਦੀ ਵੰਡ ਵੀ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅਪੀਲ ਕੀਤੀ ਕਿ ਇਸ ਨੇਕ ਕੰਮ ਲਈ ਪਹਿਲਾਂ ਹੀ ਕਈ ਐਨ.ਜੀ.ਓਜ਼ ਚੰਗਾ ਕੰਮ ਕਰ ਰਹੇ ਹਨ ਅਤੇ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਪ੍ਰੋਜੈਕਟ ਅਫਸਰ ਹਰਕੰਵਲਜੀਤ ਸਿੰਘ, ਸਟੇਜ ਸੰਚਾਲਕ ਅਨੁਪਮ ਨੰਦਾ ਜੀ.ਐਮ ਪੇਡਾ, ਜ਼ਿਲ•ਾ ਮੈਨੇਜਰ ਜੀਤ ਸਿੰਘ, ਜ਼ਿਲ•ਾ ਮੈਨੇਜਰ ਮਿਡ ਡੇ ਮੀਲ ਤਰਸੇਮ ਬੰਗਾ, ਸੀਡੀਪੀਓ ਗੁਰਚਰਨ ਸਿੰਘ, ਸੁਪਰਡੈਂਟ ਅਵਤਾਰ ਸਿੰਘ, 20 ਸਕੂਲਾਂ ਦੇ ਐਨ.ਜੀ.ਓਜ਼ ਅਤੇ ਸਿੱਖਿਆ ਵਿਭਾਗ ਦੇ ਮੁਲਾਜ਼ਮ ਹਾਜ਼ਰ ਸਨ।