December 3, 2011 admin

ਜਸਵਿੰਦਰ ਸਿੰਘ ਬਲੀਏਵਾਲ ਵਲੋਂ ਅਕਾਲ ਤਖਤ ਦੇ ਜਥੇਦਾਰ ਨੂੰ ਸ. ਬਾਦਲ ਨੂੰ ਫਖਰੇ ਕੌਮ ਦਾ ਖਿਤਾਬ ਦੇਣ ਦੇ ਫੈਸਲੇ ‘ਤੇ ਮੁੜ ਵਿਚਾਰ ਲਈ ਪੱਤਰ

ਸਤਿਕਾਰਯੋਗ ਜੱਥੇਦਾਰ ਸਾਹਿਬ ਜੀਓ,
    ਸ. ਪ੍ਰਕਾਸ਼ ਸਿੰਘ ਬਾਦਲ ਨੂੰ ਫਖ਼ਰੇ ਕੌਮ ਦਾ ਖਿਤਾਬ ਦੇਣ ਦਾ ਤੁਹਾਡਾ ਫੈਸਲਾ ਪੰਥਕ ਰਵਾਇਤਾਂ ਦੇ ਬਿਲਕੁਲ ਉਲਟ ਹੈ । ਸ੍ਰੀ ਅਕਾਲ ਤਖਤ ਸਾਹਿਬ ਕੌਮ ਦੀ ਸਰਵਉਚੱਤਾ ਸ਼ਕਤੀ ਹੈ। ਉਥੋਂ ਅਜਿਹਾ ਮਾਣ ਸਨਮਾਨ ਕੇਵਲ ਉਹਨਾਂ ਕੌਮ ਦੇ ਸੇਵਕਾਂ ਨੂੰ ਦਿੱਤਾ ਜਾ ਸਕਦਾ ਹੈ, ਜਿਨ•ਾਂ ਨੇ ਕੌਮ ਦੀ ਚੜ•ਦੀ ਕਲਾ ਅਤੇ ਸੇਵਾ ਲਈ ਤਨ ਤੇ ਮਨ ਨਾਲ ਸਾਰੀ ਉਮਰ ਨਿਰਸਵਾਰਥ ਯਤਨ ਕੀਤੇ ਹੋਣ । ਅਜਿਹੇ ਮਾਣ ਦੀ ਤਾਂ ਉਨ•ਾਂ ਮਹਾਪੁਰਖਾਂ ਨੂੰ ਵੀ ਬਖਸਿਸ ਨਹੀਂ ਜਿਨ•ਾਂ ਨੇ ਕੌਮ ਦੀ ਖਾਤਿਰ ਬੰਦ-ਬੰਦ ਕਟਾਏ ਸਨ। ਸ੍ਰੀ ਬਾਦਲ ਵੱਲੋਂ ਅਗਾਮੀ ਚੋਣਾਂ ਜਿੱਤਣ ਅਤੇ ਆਪਣੇ ਸਪੁੱਤਰ ਨੂੰ ਰਾਜ ਗੱਦੀ ਉਤੇ ਬਿਠਾਉਣ ਲਈ ਸਰਕਾਰੀ ਖਰਚੇ ਤੇ ਕੁਝ ਯਾਦਗਾਰੀ ਇਮਾਰਤਾ ਨੂੰ ਤਿਆਰ ਕਰਵਾਉਣਾ ਕਿਸੇ ਵੀ ਪੱਖੋਂ ਕੌਮ ਦੀ ਸੇਵਾ ਨਹੀਂ ਹੈ। ਇਸ ਵਿੱਚ ਕੋਈ ਫਖਰ ਵਾਲੀ ਵੀ ਘਾਲਣਾ ਨਹੀਂ ਹੈ। ਬਾਦਲ ਸਾਹਿਬ ਨੇ ਸਗੋਂ ਸਾਰੀ ਉਮਰ ਆਪਣੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਕੌਮ ਦੀ ਅਹੂਤੀ ਦਿੱਤੀ ਹੈ। ਆਪਣੀ ਗੱਦੀ ਦੀ ਸਲਾਮਤੀ ਲਈ ਹੀ ਉਹਨਾਂ ਨੇ ਨਿਰੰਕਾਰੀਆਂ ਹੱਥੋਂ ਸੱਚੇ ਅਤੇ ਸੁੱਚੇ ਜੁਝਾਰੂ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ ਤੇ ਮੁੜ ਸੁਰਖਿਅਤ ਉਹਨਾਂ ਦੇ ਗੁਰੂ ਨੂੰ ਦਿੱਲੀ ਪਹੁੰਚਾਇਆ ਸੀ। ਬਾਦਲ ਸਾਹਿਬ ਉਸ ਤੋਂ ਬਾਅਦ ਕਦੀ ਹਵਨ ਕਰਦੇ ਅਤੇ ਕਦੇ ਮੁਕਟ ਪਾ ਕੇ ਸਿੱਖ ਪ੍ਰੰਪਰਾਵਾਂ ਦੀ ਘੋਰ ਅਵਗਿਆ ਕਰਦੇ ਵੀ ਆਮ ਅਖਬਾਰਾਂ ਦੀਆਂ ਚਰਚਾ ਦਾ ਵਿਸ਼ਾ ਬਣੇ ਰਹੇ। ਆਪਣੇ ਨਿੱਜੀ ਹਿੱਤਾਂ ਦੀ ਰਾਖੀ ਲਈ ਭਾਰਤੀ ਜਨਤਾ ਪਾਰਟੀ ਨਾਲ ਵੀ ਭਾਈਵਾਲੀ ਪਾਈ ਹੈ। ਇਹ ਉਹ ਪਾਰਟੀ ਹੈ ਜਿਹੜੀ ਇਸ ਗੱਲ ਦਾ ਮਾਣ ਮਹਿਸੂਸ ਕਰ ਰਹੀ ਹੈ ਕਿ ਸਾਡੇ ਪ੍ਰਭਾਵ ਅਧੀਨ ਹੀ ਸਾਕਾ ਨੀਲਾ ਤਾਰਾ ਕਾਂਡ ਸਰਕਾਰ ਨੂੰ ਕਰਵਾਉਣਾ ਪਿਆ ਸੀ। ਆਪ ਦੀ ਭਾਈਵਾਲੀ ਵਾਲੀ ਸਰਕਾਰ ਨੇ ਕੇਂਦਰ ਵਿੱਚ ਛੇ ਸਾਲ ਰਾਜ ਕੀਤਾ ਪਰ 84 ਵੇਲੇ ਹੋਈ ਸਿੱਖਾਂ ਦੀ ਨਕਲਕੁਸ਼ੀ ਕਰਨ ਵਾਲੇ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਦਿਵਾਈ ਜਾ ਸਕੀ। ਪੰਜਾਬ ਦੇ ਪਾਣੀਆ ਅਤੇ ਪੰਜਾਬ ਦੀ ਰਾਜਧਾਨੀ ਨੂੰ ਪੰਜਾਬ ਲਈ ਪ੍ਰਾਪਤ ਕਰਨ ਦਾ ਕੋਈ ਵੀ ਯਤਨ ਨਹੀਂ ਕੀਤਾ ਗਿਆ, ਕੇਂਦਰ ਸਰਕਾਰ ਦੇ ਕਰਜ਼ੇ ਨੂੰ ਵੀ ਮਾਫ ਨਹੀਂ ਕਰਵਾ ਸਕੇ । ਅਨੰਦ ਕਾਰਜ ਐਕਟ ਵੀ ਨਹੀਂ ਬਣਵਾ ਸਕੇ। ਪੰਥ ਦੋਖੀ ਸੌਦਾ ਸਾਧ ਵਿਰੁੱਧ ਕੋਈ ਵੀ ਕਾਰਵਾਈ ਕਰਨ ਦੀ ਥਾਂ ਸਗੋਂ ਉਸ ਦੇ ਚਰਨਾ ਵਿੱਚ ਬੈਠ ਆਸ਼ੀਰਵਾਦ ਪ੍ਰਾਪਤ ਕੀਤਾ ਜੋ ਕਿ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਘੋਰ ਉਲੰਘਣਾ ਸੀ । ਉਸ ਤੋਂ ਬਾਅਦ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਸਮਾਗਮ ਲੁਧਿਆਣੇ ਵਿੱਚ ਕਰਵਾਉਣ ਲਈ ਨਿਹੱਥੇ ਸਿੱਖਾਂ ਉਤੇ ਗੋਲੀਆਂ ਚਲਾਈਆਂ ਅਤੇ ਸਿੰਘ ਸ਼ਹੀਦ ਅਤੇ ਜਖਮੀ ਕੀਤੇ ਅਤੇ ਆਪ ਬਾਦਲ ਸਾਹਿਬ ਨੂੰ ਉਸੇ ਹੀ ਤਰੀਕ ਤੇ ਸਨਮਾਨ ਕਰ ਰਹੇ ਹਨ। ਇਸ ਤੋਂ ਬਾਅਦ 1 ਨਵੰਬਰ ਜਿਸ ਨੂੰ ਕਾਲੇ ਦਿਨ ਵਜੋਂ ਸਿੱਖਾਂ ਵਿੱਚ ਜਾਣਿਆ ਜਾਂਦਾ ਹੈ,  ਨੂੰ ਕਬੱਡੀ ਦੇ ਮੈਚਾਂ ਦੀ ਆੜ ਵਿੱਚ ਨਾਚ ਤੇ ਜਸ਼ਨ ਮਨਾਏ ਗਏ ਅਤੇ 84 ਦਾ ਦੰਗਿਆਂ ਦਾ ਸੰਤਾਪ ਭੋਗ ਚੁੱਕੇ ਲੋਕਾਂ ਦੇ ਜਖਮਾ ਤੇ ਲੂਣ ਛਿੜਕਿਆ। ਉਸ ਤੋਂ ਬਾਅਦ ਜਦੋਂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਪੰਜਾਬ ਦੀ ਯਾਤਰਾ ਤੇ ਆਇਆ ਤਾਂ ਆਪ ਅਤੇ ਆਪਣੇ ਪਰਿਵਾਰ ਸਮੇਤ ਅਡਵਾਨੀ ਦਾ ਪੂਰੇ ਪੰਜਾਬ ਵਿੱਚ ਸਵਾਗਤ ਅਤੇ ਸਨਮਾਨ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਉਸ ਨੂੰ ਸਰੋਪਾ ਦਿਵਾਇਆ, ਜਿਸ ਨੇ ਕਿ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿੱਚ ਮੰਨਿਆ ਹੈ ਕਿ ਇੰਦਰਾ ਗਾਂਧੀ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਲਈ ਟਾਲ-ਮਟੋਲ ਦੇ ਰਵੀਏ ਵਿੱਚ ਸੀ, ਪਰ ਅਸੀਂ ਉਸ ਤੇ ਦਬਾਅ ਬਣਾ ਕੇ ਸ੍ਰੀ ਅਕਾਲ ਤਖਤ ਅਤੇ ਸ਼੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਵਾਇਆ । ਇਸ ਤੋਂ ਬਾਅਦ ਵਿਰਾਸਤ-ਏ-ਖਾਲਸਾ ਦੇ ਉਦਘਾਟਨ ਸਮੇਂ ਵੀ ਪੰਥਕ ਰਾਗੀਆਂ ਅਤੇ ਢਾਡੀਆਂ ਨੂੰ ਦਰ ਕਿਨਾਰਾ ਕਰਕੇ ਬੰਬੇ ਤੋਂ ਮੰਗਵਾਏ ਗਾਇਕਾਂ ਤੋਂ ਸ਼ਬਦ ਗਾਇਣ ਕਰਵਾ ਕੇ ਵੀ ਪੰਥਕ ਮਰਿਆਦਾ ਦੀ ਉਲੰਘਣਾ ਕੀਤੀ। ਹੁਣ ਫਿਰ 5 ਦਸੰਬਰ 2011 ਨੂੰ ਜਿਸ ਦਿਨ ਤੁਸੀਂ ਸ਼੍ਰੀ ਬਾਦਲ ਨੂੰ ਫਖਰੇ ਕੌਮ ਨਾਲ ਨਵਾਜ਼ਨ ਜਾ ਰਹੇ ਹੋ, ਉਸੇ ਹੀ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰਾਂ ਦਾ ਇਜ਼ਲਾਸ ਤੇ ਸੋਂਹ ਚੁੱਕ ਸਮਾਗਮ ਹੈ, ਜਿਸ ਦੀ ਅਗਵਾਈ ਅੰਮ੍ਰਿਤਸਰ ਦੇ ਮੌਜੂਦਾ ਡਿਪਟੀ ਕਮਿਸ਼ਨਰ ਜੋ ਕਿ ਇਕ ਗੈਰ ਸਿੱਖ ਅਧਿਕਾਰੀ ਹਨ। ਇਹ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਪਹਿਲੀ ਬਾਰ ਹੋਵੇਗਾ ਕਿ ਇਕ ਗੈਰ ਸਿੱਖ ਅਧਿਕਾਰੀ ਸਮਾਗਮ ਦੀ ਅਗਵਾਈ ਕਰ ਰਿਹਾ ਹੋਵੇ ਜਦੋਂ ਕਿ ਇਸ ਵੇਲੇ ਪੰਜਾਬ ਵਿੱਚ ਪੰਥਕ ਕਹਾਉਣ ਵਾਲੀ ਬਾਦਲ ਸਾਹਿਬ ਦੀ ਸਰਕਾਰ ਹੈ। ਅਗਰ ਇਹ  ਕਾਰਵਾਈ ਕਿਸੇ ਹੋਰ ਸਰਕਾਰ ਦੇ ਸਮੇਂ ਹੁੰਦੀ ਤਾਂ ਸ੍ਰੀ ਬਾਦਲ ਨੇ ਹੀ ਉਸ ਖਿਲਾਫ ਮੋਰਚੇ ਅਤੇ ਧਰਨੇ ਲਾ ਦੇਣੇ ਸਨ। ਕੀ ਇਹ ਸਿੱਖ ਕੌਮ ਵਿੱਚ ਵਿੱਚ ਮਾਣ ਵਾਲੀ ਗੱਲ ਹੈ? ਅਜਿਹੀਆਂ ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆ ਕਰਤੂਤਾ ਹਨ। ਅਜਿਹੇ ਵਿਅਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੇਕਰ ਸਨਮਾਨਿਤ ਕੀਤਾ ਗਿਆ ਤਾਂ ਤੁਹਾਡੇ ਹੱਥੋਂ ਸੱਚੇ ਪਾਤਸ਼ਾਹਿ ਦੇ ਤਖਤ ਦੀ ਸ਼ਾਨ ਨੂੰ ਖੋਰਾ ਲੱਗੇਗਾ। ਸਾਰੇ ਸਿੱਖ ਜਗਤ ਨੂੰ ਧੱਕਾ ਪਹੁੰਚੇਗਾ ਅਤੇ ਤੁਹਾਡੇ ਨਾਮ ਦੇ ਦਾਗਦਾਰ ਹੋਣ ਵੀ ਡਰ ਹੈ।
 ਅਸੀਂ ਤੁਹਾਡੀ ਸੇਵਾ ਵਿੱਚ ਸਨਿਮਰ ਬੇਨਤੀ ਕਰਦੇ ਹਾਂ ਕਿ ਆਪਣੇ ਫੈਸਲੇ ਉਤੇ ਪੁਨਰ ਵਿਚਾਰ ਕੀਤਾ ਜਾਵੇ ਤਾਂ ਜੋ ਗਲਤ ਫੈਸਲੇ ਨੂੰ ਰੋਕਿਆ ਜਾਵੇ। ਖਾਲਸੇ ਨੇ ਕਦੇ ਵੀ ਤਾਕਤ ਦੀ ਝੋਲੀ ਨਹੀਂ ਚੁੱਕੀ ਸਗੋਂ ਹਮੇਸ਼ਾ ਸੱਚ ਅਤੇ ਹੱਕ ਦੀ ਰਾਖੀ ਲਈ ਵੇਲੇ ਦੀਆ ਸਰਕਾਰਾਂ ਨਾਲ ਟਕਰ ਹੀ ਲਈ ਹੈ।
ਗੁਰੂ ਪੰਥ ਦੇ ਦਾਸ

ਸ. ਜਸਵਿੰਦਰ ਸਿੰਘ ਬਲੀਏਵਾਲ
ਪ੍ਰਧਾਨ  

ਹਰਦਿਆਲ ਸਿੰਘ ਅਮਨ
ਜਨਰਲ ਸਕੱਤਰ

Translate »