ਲੁਧਿਆਣਾ : ਅੱਜ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਕ੍ਰਿਸਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ ਅਤੇ ਗੁਰਮੀਤ ਸਿੰਘ ਪ੍ਰਧਾਨ ਯੂ.ਐਸ. ਏ. ਇੰਡੀਅਨ ਓਵਰਸੀਜ ਕਾਂਗਰਸ ਪੰਜਾਬ ਚੈਪਟਰ ਦੀ ਆਗਵਾਈ ਵਿਚ ਦਾਖਾ ਰੈਲੀ ਲਈ ਇਕ ਵਿਸ਼ਾਲ ਕਾਫਲਾ ਦਾਣਾ ਮੰਡੀ ਗਿੱਲ ਰੋਡ ਤੋਂ ਰਵਾਨਾ ਹੋਇਆ। ਇਸ ਸਮੇਂ ਮੁੱਖ ਤੋਰ ਤੇ ਨਿਰਮਲ ਕੈੜਾ ਜਿਲ•ਾ ਪ੍ਰਧਾਨ ਕਾਂਗਰਸ ਸੇਵਾ ਦਲ, ਹਰਚੰਦ ਸਿੰਘ ਧੀਰ ਜ. ਸਕੱਤਰ ਜਿਲ•ਾ ਕਾਂਗਰਸ ਕਮੇਟੀ, ਹਰਬੰਸ ਸਿੰਘ ਪਨੇਸਰ ਵਾਇਸ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ, ਆਸ਼ਾ ਗਰਗ ਸਾਬਕਾ ਕੌਂਸਲਰ, ਬਲੇਸਰ ਦੈਤਿਯ ਸੀਨੀਅਰ ਕਾਂਗਰਸੀ ਆਗੂ, ਬਿਸ਼ਨਾ ਪ੍ਰਧਾਨ, ਤਿਲਕ ਰਾਜ ਸੋਨੂੰ, ਅਮਿਤ ਸ਼ੋਰੀ, ਕਰਮਵੀਰ ਸ਼ੈਲੀ, ਅੰਮ੍ਰਿਤਪਾਲ ਕਲਸੀ, ਨੀਲਾ ਪ੍ਰਧਾਨ, ਅਸ਼ਵਨੀ ਸ਼ਰਮਾਂ ਟੀ.ਟੀ, ਸ਼ਸ਼ੀ ਸੂਦ, ਡਾ ਅਜੈ ਸ਼ਾਹੀ ਹਾਜਰ ਸਨ।
ਇਸ ਸਮੇਂ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਵਾ ਨੇ ਕਿਹਾ ਕਿ ਅੱਜ ਕਾਂਗਰਸੀ ਵਰਕਰਾਂ ਦੇ ਹੋਂਸਲੇ ਬੁਲੰਦ ਹਨ ਅਤੇ ਪੰਜਾਬ ਦੇ ਸਭ ਵਰਗਾਂ ਦੇ ਲੋਕ ਅਕਾਲੀ ਭਾਜਪਾ ਸਰਕਾਰ ਤੋਂ ਨਿਜਾਤ ਪਾਉਣ ਲਈ ਪੱਬਾ ਭਾਰ ਬੈਠੇ ਹੋਏ ਹਨ ਕਿਉਕਿ ਉਨਾ ਕਿਹਾ ਕਿ ਅੱਜ ਅਕਾਲੀ ਭਾਜਪਾ ਦੇ ਰਾਜ ਵਿਚ ਕਿਸਾਨਾਂ ਦੀਆਂ ਜਮੀਨਾਂ ਤੇ ਕਬਜੇ ਹੋ ਰਹੇ ਹਨ, ਉਦਯੋਗਪਤੀ ਪੰਜਾਬ ਛੱਡ ਕੇ ਦੂਸਰੀਆਂ ਸਟੇਟਾਂ ਵਿੱਚ ਜਾ ਰਹੇ ਹਨ, ਯੂਥ ਨੂੰ ਵੀ ਸੜਕਾਂ ਤੇ ਕੁੱਟਿਆ ਜਾ ਰਿਹਾ ਹੈ, ਲਾਅ ਐਂਡ ਆਰਡਰ ਦੀ ਹਾਲਤ ਚਿੰਤਾ ਜਨਕ ਬਣੀ ਹੋਈ ਹੈ ਜਿਸ ਕਾਰਨ ਹਰ ਪੰਜਾਬੀ ਆਪਣੇ ਆਪ ‘ਚ ਅਸੁਰੱਖਿਆ ਮਹਿਸੂਸ ਕਰ ਰਿਹਾ ਹੈ।
ਇਸ ਸਮੇਂ ਬੋਲਦੇ ਸ. ਗਿੱਲ ਨੇ ਕਿਹਾ ਕਿ ਐਨ.ਆਰ.ਆਈ ਭਰਾ ਤਾਂ ਪੰਜਾਬ ਆਉਣ ਤੋਂ ਡਰਦੇ ਹਨ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ, ਉਨ•ਾ ਕਿਹਾ ਕਿ ਐਨ.ਆਰ.ਆਈ ਦੀਆਂ ਜਮੀਨਾਂ ਤੇ ਕਬਜੇ ਹੋ ਰਹਾ ਹਨ, ਉਨ•ਾ ਕਿਹਾ ਕਿ ਕੈ. ਅਮਰਿੰਦਰ ਸਿੰਘ ਹੀ ਪੰਜਾਬੀਆਂ ਅਤੇ ਐਨ.ਆਰ.ਆਈ ਦਾ ਵਿਸ਼ਵਾਸ਼ ਹਨ। ਹੁਣ ਪੰਜਾਬ ਦਾ ਭਵਿੱਖ ਕੈ. ਅਮਰਿੰਦਰ ਸਿੰਘ ਦੇ ਹੱਥਾਂ ਵਿੱਚ ਸੁਰਖਿਅਤ ਹੈ। ਇਸ ਸਮੇ ਹੋਰਨਾਂ ਤੋ ਇਲਾਵਾ ਸੁੱਚਾ ਸਿੰਘ ਲਾਲਕਾ, ਵਰਿੰਦਰ ਸੋਨੀ, ਰੇਸ਼ਮ ਸਿੰਘ ਸੱਗੂ, ਰਾਜ ਰਾਣੀ, ਸੁਰਜੀਤ ਕੌਰ, ਮੋਨੀਕਾ, ਰੇਨੂੰ ਸ਼ਰਮਾਂ, ਮਨਜੀਤ ਸਿੰਘ ਬਿਰਦੀ, ਪਵਨਦੀਪ ਕਲਸੀ, ਮਨਦੀਪ ਸਿੰਘ ਦਹੇਲੇ, ਅਵਤਾਰ ਸਿੰਘ ਤਾਰੀ ਵੀ ਸ਼ਾਮਲ ਸਨ।