ਅੰਮ੍ਰਿਤਸਰ, 3 ਦਸੰਬਰ – ਅੰਮ੍ਰਿਤਸਰ ਵਿਕਾਸ ਮੰਚ ਨੇ ਚੰਡੀਗੜ੍ਹ ਵਾਂਗ ਅੰਮ੍ਰਿਤਸਰ ਵਿੱਚ ਸਕੂਟਰ ਪਾਰਕਿੰਗ ਦਾ ਰੇਟ 2 ਰੁਪਏ ਤੇ ਕਾਰ ਦਾ 5 ਰੁਪਏ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਤੇ ਸਥਾਨਕ ਸਰਕਾਰ ਮੰਤਰੀ ਸ੍ਰੀ ਤੀਕਸ਼ਣ ਸੂਦ ਅਤੇ ਲੋਕ ਸਭਾ ਮੈਂਬਰ ਸ੍ਰ: ਨਵਜੋਤ ਸਿੰਘ ਸਿੱਧੂ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਪ੍ਰੈਸ ਸਕੱਤਰ ਲਖਬੀਰ ਸਿੰਘ ਘੁੰਮਣ ਕਿਹਾ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਕਾਰਪੋਰੇਸ਼ਨ ਵੱਲੋਂ ਮੰਨਜੂਰ ਠੇਕੇਦਾਰਾਂ ਵੱਲੋਂ ਸਕੂਟਰ ਪਾਰਿਕਗ ਦੇ 10 ਰੁਪਏ ਤੇ ਕਾਰ ਦੇ 20-30 ਰੁਪਏ ਲਏ ਜਾ ਰਹੇ ਹਨ, ਜੋ ਕਿ ਨਿਰੀ ਜਨਤਕ ਲੁੱਟ ਹੈ। ਚੰਡੀਗੜ੍ਹ ਜਿੱਥੇ ਮੰਤਰੀ, ਅਮੀਰ ਲੋਕ ਰਹਿੰਦੇ ਹਨ, ਉਥੇ ਸਕੂਟਰ ਦੇ 2 ਰੁਪਏ ਤੇ ਕਾਰ ਦੇ 5 ਰੁਪਏ ਪਾਰਿਕੰਗ ਦੇ ਲਏ ਜਾ ਰਹੇ ਹਨ ਜੋ ਕਿ ਜਾਇਜ਼ ਹਨ।ਪੰਜਾਬ ਵਿਚ ਸਰਕਾਰ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਹਰ ਸਾਲ ਇਹ ਰੇਟ ਵਧਾ ਜਾਂਦੇ ਹਨ। ਪੰਜਾਬ ਵਿੱਚ ਜਿੱਥੇ ਜਿਅਦਾਤਰ ਗਰੀਬ ਤੇ ਮੱਧਵਰਗੀ ਲੋਕ ਹਨ ਉਨ੍ਹਾਂ ਪਾਸੋਂ ਕਈ ਗੁਣਾਂ ਵੱਧ ਪੈਸੇ ਲੈਣੇ ਬਿਲਕੁਲ ਨਜ਼ਾਇਜ ਹੈ। ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ ਵਿੱਚ ਜਿਵੇਂ ਗੁਰੂ ਨਾਨਕ ਹਸਪਤਾਲ, ਅੱਖਾਂ ਦਾ ਹਸਪਤਾਲ ਵਿੱਚ ਵੀ ਕਾਰਪੋਰੇਸ਼ਨ ਵਾਲੇ ਰੇਟ ਲਏ ਜਾ ਰਹੇ ਹਨ।