ਜਲੰਧਰ 03 ਦਸੰਬਰ 2011 : ਲੈਫ.ਜਨਰਲ ਸ੍ਰੀ ਐਸ ਮਧੋਕ ਜੀ.ਓ.ਸੀ.11 ਕੋਰਪਸ ਨੇ ਅੱਜ ਇਥੇ ਸੈਨਿਕ ਭਲਾਈ ਦਫ਼ਤਰ ਜਲੰਧਰ ਦਾ ਦੌਰਾ ਕੀਤਾ ਅਤੇ ਸੈਨਿਕ ਭਲਾਈ ਦਫ਼ਤਰ ਵਿਚ ਚੱਲ ਰਹੇ ਵੱਖ ਵੱਖ ਟਰੈਨਿੰਗ ਕੋਰਸਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਉਨ•ਾਂ ਵੱਖ ਵੱਖ ਕੋਰਸਾਂ ਵਿਚ ਟਰੈਨਿੰਗ ਪ੍ਰਾਪਤ ਕਰ ਰਹੇ ਨੌਜਵਾਨਾਂ ਅਤੇ ਲੜਕੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ•ਾਂ ਨੂੰ ਅਪਣੇ ਟੀਚਿਆਂ ਦੀ ਪੂਰਤੀ ਲਈ ਸਖਤ ਮਿਹਨਤ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਤੇ ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ•ਾ ਸੈਨਿਕ ਬੋਰਡ ਜਲੰਧਰ , ਸੇਵਾ ਮੁਕਤ ਬ੍ਰਿਗੇਡੀਅਰ ਸ੍ਰੀ ਕੇ.ਐਸ.ਢਿਲੋਂ ਉਪ ਪ੍ਰਧਾਨ ਜ਼ਿਲ•ਾ ਸੈਨਿਕ ਬੋਰਡ ਅਤੇ ਕਰਨਲ ਮਨਮੋਹਨ ਸਿੰਘ ਜ਼ਿਲ•ਾ ਸੈਨਿਕ ਭਲਾਈ ਅਫਸਰ ਜਲੰਧਰ ਉਨ•ਾਂ ਦੇ ਨਾਲ ਸ਼ਾਮਿਲ ਸਨ । ਲੈਫ.ਜਨਰਲ ਐਸ.ਮਧੋਕ ਨੇ ਸੈਂਟਰ ਦਾ ਦੌਰਾ ਕਰਨ ਉਪਰੰਤ ਪ੍ਰਸੰਸਾ ਜਾਹਿਰ ਕੀਤੀ ਕਿ ਜਲੰਧਰ ਟਰੈਨਿੰਗ ਕੇਂਦਰ ਸਾਬਕਾ ਸੈਨਿਕਾਂ ਦੇ ਬੱਚਿਆ ਅਤੇ ਹੋਰ ਲੋੜਵੰਦ ਬੱਚਿਆਂ ਨੂੰ ਟਰੈਨਿੰਗ ਮੁਹੱਈਆ ਕਰਵਾਕੇ ਰੁਜਗਾਰ ਦੇ ਯੋਗ ਬਣਾਉਣ ਵਾਲਾ ਦੇਸ਼ ਦਾ ਅਪਣੀ ਕਿਸਮ ਦਾ ਪਹਿਲਾ ਕੇਂਦਰ ਹੈ ਜਿਥੋਂ ਟਰੈਨਿੰਗ ਪ੍ਰਾਪਤ ਕਰਕੇ ਵੱਡੀ ਗਿਣਤੀ ਵਿਚ ਨੌਜਵਾਨ ਲੜਕੇ ਅਤੇ ਲੜਕੀਆਂ ਸੈਨਾਂ,ਅਰਧ ਸੈਨਿਕ ਬਲਾਂ ਅਤੇ ਪੁਲਿਸ ਵਿਚ ਰੁਜਗਾਰ ਪ੍ਰਾਪਤ ਕਰ ਚੁੱਕੇ ਹਨ। ਉਨ•ਾਂ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਇਸ ਕੇਂਦਰ ਵਿਚ ਟਰੈਨਿੰਗ ਪ੍ਰਾਪਤ ਕਰਕੇ ਪਿਛਲੇ ਤਿੰਨ ਚਾਰ ਸਾਲਾਂ ਦੌਰਾਨ ਤੋਂ 162 ਨੌਜਵਾਨ ਐਨ.ਡੀ.ਏ.,ਸੀ.ਡੀ.ਐਸ. ਅਤੇ ਓ.ਟੀ.ਏ. ਪਾਸ ਕਰਕੇ ਕਮਿਸੰਡ ਅਫਸਰ ਅਤੇ ਹੋਰ ਵੱਖ ਵੱਖ ਅਕੈਡਮਿਕ ਕੋਰਸਾਂ ਵਿਚ ਦਾਖਲ ਹੋ ਚੁੱਕੇ ਹਨ। ਉਨ•ਾਂ ਕਿਹਾ ਕਿ ਨੌਜਵਾਨ ਪੀੜ•ੀ ਨੂੰ ਸੰਭਾਲਣਾ ਸਾਡੀ ਜਿੰਮੇਵਾਰੀ ਹੈ ਇਸ ਲਈ ਅਜਿਹੇ ਕੋਰਸਾਂ ਰਾਹੀਂ ਉਨ•ਾਂ ਨੂੰ ਸੈਨਾਂ ਵਿਚ ਜਾਣ ਦੇ ਚੰਗੇ ਮੌਕੇ ਪ੍ਰਾਪਤ ਹੁੰਦੇ ਹਨ ਜਿਸ ਨਾਲ ਨੌਜਵਾਨਾਂ ਨੂੰ ਰੁਜਗਾਰ ਪ੍ਰਾਪਤ ਹੁੰਦਾ ਹੈ ਅਤੇ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਉਨ•ਾਂ ਕਿਹਾ ਕਿ ਇਸ ਟਰੈਨਿੰਗ ਸੈਂਟਰ ਨੂੰ ਹੋਰ ਵਧੀਆ ਬਣਾਉਣ ਲਈ ਉਨ•ਾਂ ਵਲੋਂ ਹਰ ਤਰ•ਾਂ ਦਾ ਸਹਿਯੋਗ ਦਿੱਤਾ ਜਾਵੇਗਾ ਜਿਸ ਨਾਲ ਇਹ ਟਰੈਨਿੰਗ ਸੈਂਟਰ ਹੋਰ ਵਧੀਆ ਕੰਮ ਕਰ ਸਕੇ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ•ਾ ਸੈਨਿਕ ਬੋਰਡ ਜਲੰਧਰ ਨੇ ਕਿਹਾ ਕਿ ਜਲੰਧਰ ਜ਼ਿਲ•ਾ ਅਜਿਹਾ ਜ਼ਿਲ•ਾ ਹੈ ਜਿਥੇ ਪੇਂਡੂ ਖੇਤਰ ਵਿਚ ਸ਼ਾਹਕੋਟ ਅਤੇ ਪਧਿਆਣਾ ਵਿਖੇ ਸੈਨਿਕ ਭਵਨਾਂ ਦੀ ਉਸਾਰੀ ਕੀਤੀ ਗਈ ਹੈ । ਉਨ•ਾਂ ਕਿਹਾ ਕਿ ਪਧਿਆਣਾ ਸੈਨਿਕ ਭਵਨ ਦੇ ਅਧੂਰੇ ਕੰਮ ਨੂੰ ਮੁਕੰਮਲ ਕਰਨ ਵਾਸਤੇ 5 ਲੱਖ ਰੁਪਏ ਦੀ ਹੋਰ ਗਰਾਂਟ ਦਾ ਚੈਕ ਜ਼ਿਲ•ਾ ਸੈਨਿਕ ਭਲਾਈ ਅਫਸਰ ਨੂੰ ਅਗਲੇ ਹਫਤੇ ਜਾਰੀ ਕਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਸੈਨਿਕ ਭਲਾਈ ਦਫਤਰ ਵਿਚ ਪੰਜਾਬ ਸਰਕਾਰ ਵਲੋਂ 1 ਕਰੋੜ ਰੁਪਏ ਦੀ ਲਾਗਤ ਨਾਲ ਐਨ.ਡੀਂ.ਏ.ਕੰਪਲੈਕਸ ਮੁਕੰਮਲ ਕੀਤਾ ਜਾ ਚੁੱਕਾ ਹੈ ਇਸ ਕੰਪਲੈਕਸ ਵਿਚ ਫਰਨੀਚਰ ਅਤੇ ਹੋਰ ਸਾਜੋ ਸਮਾਨ ਵਾਸਤੇ ਪੰਜਾਬ ਸਰਕਾਰ ਵਲੋ ਹੋਰ ਲੋੜੀਂਦੇ ਫੰਡ ਜਾਰੀ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਇਹ ਐਨ.ਡੀ.ਏ.ਕੰਪਲੈਕਸ ਜ਼ਿਲ•ੇ ਵਿਚੋਂ ਅਤੇ ਖਾਸ ਕਰਕੇ ਪੇਂਡੂ ਖੇਤਰ ਦੇ ਨੌਜਵਾਨਾਂ ਨੂੰ ਸੈਨਾਂ ਵਿਚ ਬਤੌਰ ਕਮਿਸੰਡ ਅਫਸਰ ਜਾਣ ਲਈ ਮਦਦਗਾਰ ਸਾਬਤ ਹੋਵੇਗਾ।
ਇਸ ਮੌਕੇ ਕਰਨਲ ਮਨਮੋਹਨ ਸਿੰਘ ਜ਼ਿਲ•ਾ ਸੈਨਿਕ ਭਲਾਈ ਅਫਸਰ ਜਲੰਧਰ ਨੇ ਲੈਫ.ਜਨਰਲ ਸ੍ਰੀ ਐਸ ਮਧੋਕ ਨੂੰ ਜਲੰਧਰ ਜ਼ਿਲ•ੇ ਨਾਲ ਸਬੰਧਿਤ ਸੈਨਿਕਾਂ ਅਤੇ ਅਧਿਕਾਰੀਆਂ ਵਲੋਂ ਵੱਖ ਵੱਖ ਜੰਗਾਂ ਦੌਰਾਨ ਪਾਏ ਯੋਗਦਾਨ ਅਤੇ ਸ਼ਹਾਦਤਾਂ ਸਬੰਧੀ ਜਾਣਕਾਰੀ ਦੇ ਨਾਲ ਨਾਲ ਟਰੇਨਿੰਗ ਸੈਂਟਰ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਜ਼ਿਲ•ੇ ਨਾਲ ਸਬੰਧਿਤ ਸੇਵਾ ਮੁਕਤ ਸੈਨਾਂ ਅਧਿਕਾਰੀ ਵੱਡੀ ਗਿਣਤੀ ਵਿਚ ਹਾਜਰ ਸਨ।