December 3, 2011 admin

ਪਾਕਿਸਤਾਨ ਨਾਲ ਵਪਾਰਕ ਰਿਸ਼ਤੇ ਵਧਾਉਣ ਨਾਲ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣੇਗਾ-ਬੁਲਾਰੀਆ

ਅੰਮ੍ਰਿਤਸਰ, 3 ਦਸੰਬਰ: ਗੁਆਂਢੀ ਮੁਲਕ ਪਾਕਿਸਤਾਨ ਨਾਲ ਵਪਾਰਕ ਰਿਸ਼ਤੇ ਵਧਾਉਣ ਨਾਲ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣੇਗਾ ਅਤੇ ਰਿਸ਼ਤਿਆਂ ਵਿਚਲੀ ਕੁੜੱਤਣ ਦੂਰ ਹੋਵੇਗੀ, ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸ੍ਰ ਇੰਦਰਬੀਰ ਸਿੰਘ ਬੁਲਾਰੀਆ ਨੇ ਅੱਜ ਸਥਾਨਕ ਰਣਜੀਤ ਐਵੀਨਿਊ ਵਿਖੇ ਚੱਲ ਰਹੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ  ਵਿੱਚ ਪਾਕਿਸਤਾਨ ਅਤੇ ਹਿੰਦੋਸਤਾਨ ਦੇ ਵਪਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
         ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਦੋਹਾਂ ਮੁਲਕਾਂ ਦੀਆਂ ਕੇਂਦਰੀ ਸਰਕਾਰਾਂ ਨੂੰ ਆਪਣੇ ਰਾਜਨੀਤਕ ਸਵਾਰਥ ਛੱਡ ਕੇ ਭਾਈਚਾਰਕ ਸਾਂਝ ਨੂੰ ਵਧਾਉਣ ਅਤੇ ਦੋਹਾਂ ਦੇਸ਼ਾਂ ਮੁਲਕਾਂ ਦੀ ਤਰੱਕੀ ਲਈ ਸਾਰਥਕ ਕਦਮ ਚੁੱਕਣੇ ਚਾਹੀਦੇ ਹਨ।
         ਇਸ ਮੌਕੇ ਪੰਜਾਬ ਦੇ ਰਸਤੇ ਦੋਹਾਂ ਦੇਸ਼ਾਂ ਵਿੱਚ ਵਪਾਰ ਨੂੰ ਵਧਾਉਣ ਲਈ ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ  ਦੇ ਪ੍ਰਧਾਨ ਸ਼ੇਖ ਇਰਫਾਨ ਕੈਸਰ ਦੀ ਅਗਵਾਈ ਵਿੱਚ ਅਤੇ ਪੀ:ਐਚ:ਡੀ: ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਅਤੇ ਪੰਜਾਬ ਕਮੇਟੀ ਦੇ ਕੋ- ਚੇਅਰਮੈਨ ਸ੍ਰੀ ਆਰ:ਐਸ:ਸਚਦੇਵਾ ਦਰਮਿਆਨ ਗੱਲਬਾਤ ਤੋਂ ਬਾਅਦ ਆਪਸੀ ਸਹਿਯੋਗ ਵਧਾਉਣ ਲਈ ਸਮਝੌਤੇ ਪੱਤਰ ਤੇ ਦਸਤਖਤ ਕੀਤੇ ਗਏ।
         ਸ੍ਰ ਬੁਲਾਰੀਆ ਨੇ ਕਿਹਾ ਕਿ ਦੋਹਾਂ ਮੁਲਕਾਂ ਦੇ ਚੈਂਬਰਾਂ ਵੱਲੋਂ ਇਸ ਤਰ੍ਹਾਂ ਦੇ  ਸਮਝੌਤੇ ਤਹਿਤ  ਜਾਣਕਾਰੀ ਸਾਂਝੀ ਕਰਨ ਨਾਲ ਦੋਹਾਂ ਮੁਲਕਾਂ ਦੇ ਵਪਾਰੀਆਂ, ਖਰੀਦਦਾਰਾਂ ਦਰਮਿਆਨ ਵਸਤੂਆਂ ਅਤੇ ਵਸਤੂਆਂ ਬਣਾਉਣ ਵਾਲਿਆਂ ਬਾਰੇ ਜਾਣਕਾਰੀ ਵਧੇਗੀ, ਇਸ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਵਪਾਰਕ ਉਦਯੋਗਿਕ ਅਤੇ ਹੋਰ ਆਰਥਿਕ ਖੇਤਰਾਂ ਨੂੰ ਬੜਾਵਾ ਮਿਲੇਗਾ ਅਤੇ ਦੁਵੱਲੇ ਰਿਸ਼ਤਿਆਂ ਵਿੱਚ ਹੋਰ ਸਾਂਝ ਵਧੇਗੀ।
         ਇਸ ਮੌਕੇ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਬਾਰਡਰ ਦੇ ਨੇੜੇ ਹੋਣ ਕਰਕੇ  ਪੀ:ਐਚ:ਡੀ:ਚੈਂਬਰ ਨੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2011 ਲਈ ਅੰਮ੍ਰਿਤਸਰ ਨੂੰ ਚੁਣਿਆ ਹੈ ਅਤੇ ਪਿਛਲੇ 4 ਸਾਲਾਂ ਤੋਂ ਇਸ ਤਰ੍ਹਾਂ ਦਾ ਵਪਾਰਕ ਮੇਲਾ ਆਯੋਜਤ ਕੀਤਾ ਜਾ ਰਿਹਾ ਹੈ, ਜਿਸ ਨਾਲ   ਅੰਮ੍ਰਿਤਸਰ ਦੇ ਰਾਹੀਂ  ਵਪਾਰ ਹੋਣ ਨਾਲ ਖਾਸ ਕਰਕੇ ਅੰਮ੍ਰਿਤਸਰ ਅਤੇ ਪੂਰੇ ਪੰਜਾਬ ਦੇ ਵਪਾਰੀਆਂ ਨੂੰ ਕਾਫੀ ਪਹੁੰਚਿਆ ਹੈ।
         ਇਸ ਮੌਕੇ ਸ਼ੇਖ ਇਰਫਾਨ ਨੇ ਕਿਹਾ ਕਿ ਭਾਰਤ ਨੂੰ ਮੋਸਟ ਫੇਵਰਡ ਨੇਸ਼ਨ (M6N) ਦਰਜਾ ਦੇਣ ਲਈ ਪਾਕਿਸਤਾਨ ਸਰਕਾਰ ਵੱਲੋਂ ਜਲਦੀ ਹੀ ਘੋਸ਼ਣਾ ਕੀਤੀ ਜਾ ਰਹੀ ਹੈ, ਜਿਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਮੌਕਿਆਂ ਵਿੱਚ ਵਾਧਾ ਹੋਵੇਗਾ ਅਤੇ ਡੈਲੀਗੇਸ਼ਨਾ ਦੀ ਅਦਾਨ ਪ੍ਰਦਾਨ ਨਾਲ ਸ਼ਾਂਤੀ, ਭਾਈਚਾਰਾ, ਪਿਆਰ ਅਤੇ ਮਿੱਤਰਤਾ ਵਿੱਚ ਵਾਧਾ ਹੋਵੇਗਾ।
         ਉਨ੍ਹਾਂ ਕਿਹਾ ਕਿ ਪਿਛਲੇ ਦੋ ਤਿੰਨ ਸਾਲਾਂ ਦੌਰਾਨ ਦੁਵੱਲੇ ਵਪਾਰਕ ਸਬੰਧਾਂ ਨਾਲ ਦੋਹਾਂ ਦੇਸ਼ਾਂ ਵਿੱਚ 10 ਬਿਲੀਅਨ ਡਾਲਰ ਦਾ ਵਪਾਰ ਹੋਇਆ ਹੈ ਜੋ ਕਿ ਪਹਿਲਾਂ 2.7 ਬਿਲੀਅਨ ਡਾਲਰ ਤੱਕ ਸੀਮਤ ਸੀ। ਉਨ੍ਹਾਂ ਕਿਹਾ ਕਿ ਇਹ ਵਾਧਾ ਦੋਹਾਂ ਦੇਸ਼ਾਂ ਦੇ ਵਪਾਰਕ ਰਿਸ਼ਤੇ ਵਧਾਉਣ ਲਈ ਵਧੀਆ ਸੰਕੇਤ ਹੈ।
         ਇਸ ਮੌਕੇ ਮਿਸ ਸਇਦਾ ਨਾਜਰ ਵਾਇਸ ਪ੍ਰੈਜੀਡੈਂਟ ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਮੀਆਂ ਅੰਜੁਮਨਾਸਰ, ਸ੍ਰੀ ਮਦਨ ਲਾਲ ਬੱਗਾ, ਰਾਜ ਮੰਤਰੀ ਪੰਜਾਬ, ਸ੍ਰੀ ਨਰੋਤਮਰਤੀ ਚੇਅਰਮੈਨ ਪੰਜਾਬ ਟਰੇਡ ਬੋਰਡ, ਸ੍ਰੀ ਸਤੀਸ਼ ਢਾਂਡਾ ਵਾਈਸ ਚੇਅਰਮੈਨ, ਸ੍ਰੀ ਆਰ:ਐਸ:ਮਰਵਾਹਾ ਡਾਇਰੈਕਟਰ ਟਰੇਡ ਬੋਰਡ ਤੋਂ ਇਲਾਵਾ ਅੰਮ੍ਰਿਤਸਰ ਸ਼ਾਲ ਕਲੱਬ, ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ, ਬਟਾਲਾ ਮਸ਼ੀਨਰੀ ਮੈਨੂਫੈਕਚਰਰਜ਼ ਐਸੋਸੀਏਸ਼ਨ, ਬਾਥਫਿਟਿੰਗਜ਼ ਕਲੱਸਟਰ, ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਆਹੁਦੇਦਾਰ ਵੀ ਹਾਜਰ ਸਨ।

Translate »