ਅੰਮ੍ਰਿਤਸਰ, 3 ਦਸੰਬਰ, 2011: ਸੁਪਰੀਮ ਕੋਰਟ ਦੇ ਜੱਜ, ਜਸਟਿਸ ਡੀਕੇ ਜੈਨ ਨੇ ਅੱਜ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਬੀਮਾਰੀ ਸਮਾਜ ਦੀਆਂ ਜੜ•ਾਂ ਨੂੰ ਖੋਖਲਾ ਕਰ ਰਹੀ ਹੈ। ਉਨ•ਾਂ ਨੇ ਜਿੱਥੇ ਨਾਲ ਲਗਦੇ ਪਾਕਿਸਤਾਨ ਦੀ ਸਰਹੱਦ ਨੂੰ ਇਸ ਵੱਧ ਰਹੇ ਚਲਣ ਲਈ ਜ਼ਿੰਮੇਵਾਰ ਠਹਿਰਾਇਆ, ਉੱਥੇ ਉਨ•ਾਂ ਨੇ ਸਮਾਜਿਕ, ਕਾਨੂੰਨੀ ਅਤੇ ਪ੍ਰਬੰਧਕੀ ਢਾਂਚੇ ਨੂੰ ਇਕੱਠਿਆਂ ਹੋ ਕੇ ਪੰਜਾਬ ਵਿੱਚ ਨਸ਼ਿਆਂ ਦੇ ਵਗਦੇ ਦਰਿਆ ਨੂੰ ਠੱਲ• ਪਾਉਣ ਲਈ ਹੱਲਾ ਮਾਰਨ ਲਈ ਪ੍ਰੇਰਿਆ।
ਜਸਟਿਸ ਜੈਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ, ਜਸਟਿਸ ਜਸਬੀਰ ਸਿੰਘ ਅੱਜ ਖਾਲਸਾ ਕਾਲਜ ਦੀ 105ਵੀਂ ਸਾਲਾਨਾ ਕਨਵੋਕੇਸ਼ਨ ਦੀ ਪ੍ਰਧਾਨਗੀ ਕਰ ਰਹੇ ਸਨ। ਉਨ•ਾਂ ਨੇ ਇਸ ਕਨਵੋਕੇਸ਼ਨ ਵਿੱਚ 422 ਦੇ ਕਰੀਬ ਬੱਚਿਆਂ ਨੂੰ ਵੱਖਰੇ-ਵੱਖਰੇ ਵਿਸ਼ਿਆਂ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ। ਜਸਟਿਸ ਜੈਨ ਨੇ ਕਚਿਹਰੀਆਂ ਵਿੱਚ ਲਮਕਦੇ ਮੁਕੱਦਮਿਆਂ ਉੱਤੇ ਵੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਕਾਨੂੰਨੀ ਢਾਂਚੇ ਅਤੇ ਮਾਲੀ ਵਸੀਲੇ ਹੋਰ ਵੀ ਮਜ਼ਬੂਤ ਕਰਨੇ ਪੈਣਗੇ ਤਾਂ ਹੀ ਵੱਡੀ ਗਿਣਤੀ ਵਿੱਚ ਕੋਰਟਾਂ ਵਿੱਚ ਪਏ ਵਿਚਾਰ ਅਧੀਨ ਮਾਮਲੇ ਨਿਪਟਾਏ ਜਾ ਸਕਣਗੇ।
ਉਨ•ਾਂ ਨੇ ਇਹ ਵੀ ਕਿਹਾ ਕਿ ਕਚਹਿਰੀਆਂ ਦੇ ਹਰ ਪੱਧਰ ‘ਤੇ ਮਾਮਲਿਆਂ ਦਾ ਲਟਕਣਾ ਚਿੰਤਾਜਨਕ ਹੈ ਅਤੇ ਉਨ•ਾਂ ਦੀ ਜਾਣਕਾਰੀ ਮੁਤਾਬਿਕ ਇਕ ਜੱਜ, ਜਿਸ ਨੂੰ ਕਿ 500 ਦੇ ਕਰੀਬ ਮੁਕੱਦਮੇ ਮਹੀਨੇ ਵਿੱਚ ਦੇਖਣੇ ਹੁੰਦੇ ਹਨ, ਉਸ ਦੇ ਕੋਲ 5000 ਦੇ ਕਰੀਬ ਮੁਕੱਦਮੇ ਆ ਜਾਂਦੇ ਹਨ। ਉਨ•ਾਂ ਨੇ ਰਾਜਾਂ ਦੀ ਸਰਕਾਰਾਂ ਨੂੰ ਖਾਸ ਕਰਕੇ ਹਦਾਇਤ ਕੀਤੀ ਕਿ ਉਹ ਖੁੱਲ• ਕੇ ਕਚਹਿਰੀਆਂ ਨਾਲ ਤਾਲਮੇਲ ਕਰਕੇ ਇਸ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਲਈ ਕੋਸ਼ਿਸ਼ਾਂ ਕਰਨ।
ਜਸਟਿਸ ਜੈਨ ਅਤੇ ਜਸਟਿਸ ਜਸਬੀਰ ਸਿੰਘ ਦਾ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ ਨਿੱਘਾ ਸਵਾਗਤ ਕੀਤਾ ਅਤੇ ਉਨ•ਾਂ ਨੇ ਬੈਠੇ ਹੋਏ ਵਿਦਿਆਰਥੀਆਂ ਨੂੰ ਦੋਹਾਂ ਹੀ ਜੱਜਾਂ ਦੀਆਂ ਜੀਵਨੀਆਂ ਤੋਂ ਸੇਧ ਲੈਣ ਲਈ ਪ੍ਰੇਰਿਆ। ਉਨ•ਾਂ ਕਿਹਾ ਕਿ ਮੰਚ ‘ਤੇ ਬੈਠੇ ਦੋਹੇਂ ਜੱਜ ਸਾਹਿਬਾਨ ਆਮ ਘਰਾਂ ਤੋਂ ਉੱਠ ਕੇ ਆਪਣੀ ਮਿਹਨਤ ਅਤੇ ਲਗਨ ਸਦਕਾ ਇੰਨੇ ਉੱਚੇ ਅਹੁੱਦਿਆਂ ‘ਤੇ ਪਹੁੰਚੇ ਅਤੇ ਜੇਕਰ ਵਿਦਿਆਰਥੀ ਵੀ ਉਨ•ਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਤਾਂ ਉਹ ਵੀ ਵੱਡੀਆਂ ਜਿੱਤਾਂ ਹਾਸਲ ਕਰ ਸਕਦੇ ਹਨ।
ਕਾਲਜ ਦੇ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਕਾਲਜ ਦੀਆਂ ਉਪਲਬਧੀਆਂ ਦੀ ਸਾਲਾਨਾ ਰਿਪੋਰਟ ਪੜ•ੀ। ਉਨ•ਾਂ ਨੇ ਵੀ ਵਿਦਿਆਰਥੀਆਂ ਨੂੰ ਮਹਿਮਾਨ ਜੱਜਾਂ ਦੇ ਸੰਘਰਸ਼ ਭਰੇ ਜੀਵਨ ਤੋਂ ਪ੍ਰੇਰਿਤ ਹੋ ਕੇ ਵੱਡੀਆਂ ਪੁਲਾਂਘਾਂ ਪੁੱਟਣ ਲਈ ਆਖਿਆ। ਡਾ. ਦਲਜੀਤ ਸਿੰਘ ਨੇ ਕਾਲਜ ਦੀ ਵਿਦਿਅਕ, ਸਭਿਆਚਾਰਕ ਅਤੇ ਖੇਡ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਦੀ ਖਾਸ ਕਰਕੇ ਜਾਣਕਾਰੀ ਦਿੱਤੀ ਅਤੇ ਉਨ•ਾਂ ਕਿਹਾ ਕਿ ਉਨ•ਾਂ ਦੇ ਸਟਾਫ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਕਾਲਜ ਨੇ ਹੁਣੇ-ਹੁਣੇ ਨੈਕ ਦੁਆਰਾ ‘ਏ’ ਗਰੇਡ ਦਿੱਤਾ ਗਿਆ ਹੈ ਜੋ ਕਿ ਕਿਸੇ ਕਾਲਜ ਲਈ ਸਭ ਤੋਂ ਵੱਡਾ ਅਵਾਰਡ ਹੈ।
ਜਸਟਿਸ ਜਸਬੀਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਜਿੱਥੇ 119 ਸਾਲ ਪੁਰਾਣੇ ਖਾਲਸਾ ਕਾਲਜ ਦੀ ਵਿਦਿਆ ਅਤੇ ਸਭਿਆਚਾਰ ਦੇ ਖੇਤਰ ਵਿੱਚ ਸਮਾਜ ਨੂੰ ਦਿੱਤੀ ਦੇਣ ‘ਤੇ ਕਾਲਜ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ, ਉੱਥੇ ਉਨ•ਾਂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅਨੁਸਾਸ਼ਨ ਅਤੇ ਪ੍ਰਤੀਬੱਧਤਾ ਨਾਲ ਮਹਿਨਤ ਕਰਨ ਲਈ ਵੀ ਪ੍ਰੇਰਿਆ। ਉਨ•ਾਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਅਧਿਆਪਕ ਦੀ ਭੂਮਿਕਾ ਇੰਨੀ ਜਿਆਦਾ ਹੈ ਕਿ ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਹੀ ਬੱਚਿਆਂ ਵਿੱਚ ਚੰਗੇ ਸੰਸਕਾਰ ਅਤੇ ਜੀਵਨ ਵਿੱਚ ਹਰ ਮੁਸ਼ਕਿਲ ਨੂੰ ਸਾਹਮਣਾ ਕਰਨ ਦਾ ਸਾਹਸ ਭਰ ਸਕਦੇ ਹਨ। ਉਨ•ਾਂ ਨੇ ਆਪਣੇ ਨਿੱਜੀ ਜੀਵਨ ਦੀਆਂ ਉਦਾਹਰਨਾਂ ਦੇ ਕੇ ਇਹ ਵੀ ਕਿਹਾ ਕਿ ਖਾਲਸਾ ਕਾਲਜ ਦੇ ਵਿਦਿਆਰਥੀ ਬਹੁੱਤ ਖੁਸ਼ਕਿਸਮਤ ਹਨ ਕਿ ਉਨ•ਾਂ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਉੱਘੇ ਕਾਨੂੰਨੀ ਵਿਦਵਾਨ ਹਨ ਕਿਉਂਕਿ ਉਨ•ਾਂ ਨੇ ਵੀ ਕਾਨੂੰਨੀ ਵਿਦਿਆ ਡਾ. ਦਲਜੀਤ ਸਿੰਘ ਕੋਲੋਂ ਹੀ ਹਾਸਲ ਕੀਤੀ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਾਈਸ-ਪ੍ਰਧਾਨ, ਸ. ਚਰਨਜੀਤ ਸਿੰਘ ਚੱਢਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਪ੍ਰਸਤਾਵ ਪੇਸ਼ ਕੀਤਾ। ਹੋਰ ਉੱਘੀਆਂ ਹਸਤੀਆਂ ਜੋ ਕਨਵੋਕੇਸ਼ਨ ਵਿੱਚ ਹਾਜ਼ਰ ਸਨ, ਉਹ ਸਨ- ਜਾਇੰਟ ਸਕੱਤਰ, ਸ. ਅਜਮੇਰ ਸਿੰਘ ਹੇਰ, ਸ. ਹਰਮਿੰਦਰ ਸਿੰਘ, ਸ. ਜੇਐਸ ਸੇਠੀ ਅਤੇ ਸ. ਸਰਦੂਲ ਸਿੰਘ ਮੰਨਨ, ਕਮੇਟੀ ਦੇ ਮੈਂਬਰ, ਡਾ. ਸੰਤੋਖ ਸਿੰਘ ਤੋਂ ਇਲਾਵਾ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਦੇ ਪ੍ਰਿੰਸੀਪਲ, ਡਾ. ਜੇਐਸ ਢਿੱਲੋਂ, ਖਾਲਸਾ ਕਾਲਜ ਚਵਿੰਡਾ ਦੇਵੀ ਦੇ ਪ੍ਰਿੰਸੀਪਲ, ਡਾ. ਪੀਐਸ ਦੂਆ ਅਤੇ ਰਜਿਸਟਰਾਰ, ਪ੍ਰੋ. ਬਲਜਿੰਦਰ ਸਿੰਘ ਅਤੇ ਡਾ. ਐਸਐਸ ਛੀਨਾ। ਸਟੇਜ ਦੀ ਜ਼ਿੰਮੇਵਾਰੀ ਡਾ. ਨਵਨੀਨ ਬਾਵਾ ਨੇ ਬਾਖੂਬੀ ਨਿਭਾਈ।