ਲੁਧਿਆਣਾ ਵਿਖੇ ਮਿਤੀ ੦੩-੧੨-੨੦੧੧ ਨੂੰ ਖੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਦੇ ਇੰਸਪੈਕਟਰਾਂ ਦੀ ਇੱਕ ਵਿਸ਼ੇਸ ਇਕੱਤਰਤਾ ਕੀਤੀ ਗਈ ਜਿਸ ਵਿੱਚ ਮਛੀਵਾੜਾ ਕੇਂਦਰ ਵਿਖੇ ਤਾਇਨਾਤ ਇੰਸਪੈਕਟਰ ਅਮਰਿੰਦਰ ਸਿੰਘ ਹੈਪੀ ਨੂੰ ਸਰਬਸੰਮਤੀ ਨਾਲ ਖੁਰਾਕ ਤੇ ਸਿਵਲ ਸਪਲਾਈਜ਼ ਇੰਸਪੈਕਟਰਜ਼ ਯੂਨੀਅਨ ਦੀ ਲੁਧਿਆਣਾ ਇਕਾਈ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਮੀਟਿੰਗ ਵਿੱਚ ਸਰਕਲ ਦਫ਼ਤਰ ਲੁਧਿਆਣਾ ਤੇ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਕੇਂਦਰਾਂ ਤੇ ਤਇਨਾਤ ਸਮੂਹ ਇੰਸਪੈਕਟਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਦੌਰਾਨ ਖੁਰਾਕ ਤੇ ਸਿਵਲ ਸਪਲਾਈਜ਼ ਇੰਸਪੈਕਟਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸ. ਸਵਰਨ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਤੇ ਉਹਨਾਂ ਵੱਲੋਂ ਅਮਰਿੰਦਰ ਸਿੰਘ ਹੈਪੀ ਨੂੰ ਪ੍ਰਾਧਨ ਚੁਣੇ ਜਾਣ ਦਾ ਮਤਾ ਪੇਸ਼ ਕੀਤਾ ਗਿਆ ਜੋ ਕਿ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈਜ਼ ਇੰਸਪੈਕਟਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਮਨੀਸ਼ ਪਜਨੀ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਲੁਧਿਆਣਾ ਦੇ ਇੰਸਪੈਕਟਰਾਂ ਦੀ ਇੱਕਜੁੱਟਤਾ ਦੀ ਸ਼ਲਾਘਾ ਕੀਤੀ ਤੇ ਅਮਰਿੰਦਰ ਸਿੰਘ ਹੈਪੀ ਨੂੰ ਇੱਕ ਕਾਮਯਾਬ ਇੰਸਪੈਕਟਰ ਹੋਣ ਦੇ ਨਾਲ-ਨਾਲ ਇੱਕ ਕਾਬਿਲ ਨੇਤਾ ਸਬਿਤ ਹੋਣ ਦੀ ਉਮੀਦ ਵੀ ਜਤਾਈ। ਇੰਸਪੈਕਟਰ ਸ. ਅਰਵਿੰਦਰਜੀਤ ਸਿੰਘ ਨੇ ਅਮਰਿੰਦਰ ਸਿੰਘ ਹੈਪੀ ਨੂੰ ਇੱਕ ਨਿਧੜਕ ਤੇ ਧੜੱਲੇਦਾਰ ਆਗੂ ਦੱਸਦਿਆਂ ਉਮੀਦ ਜਾਹਰ ਕੀਤੀ ਕਿ ਹੈਪੀ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮਸਲੇ ਹੋਰ ਵੀ ਬੇਹਤਰ ਤਰੀਕੇ ਨਾਲ ਨਜਿੱਠੇ ਜਾ ਸਕਣਗੇ