December 4, 2011 admin

ਅਮਿਤਾਬ ਬਚਨ ਦੀ ਨਵੰਬਰ ੧੯੮੪ ਵਿਚ ਨਿਭਾਈ ਭੂਮਿਕਾ ਮੁਆਫੀਯੋਗ ਨਹੀਂ-ਸਿਖਸ ਫਾਰ ਜਸਟਿਸ

ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ
ਨਵੰਬਰ ੧੯੮੪ ਸਿਖ ਨਸਲਕੁਸ਼ੀ ਵਿਚ ਸਿਖਾਂ ਦੇ ਕਤਲੇਆਮ ਲਈ ਲੋਕਾਂ ਨੂੰ ਭੜਕਾਉਣ ਦੇ ਅਮਿਤਾਬ ਬਚਨ ਦੇ ਦੋਸ਼ ਮੁਆਫੀ ਯੋਗ ਨਹੀਂ ਹਨ। ਇਸ ਗਲ ਦਾ ਪ੍ਰਗਟਾਵਾ ਕਰਦਿਆਂ ਅਮਰੀਕਾ ਦੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅਮਿਤਾਬ ਬਚਨ ਦੇ ਹੱਥ ਸਿਖਾਂ ਦੇ ਖੂਨ ਨਾਲ ਰੰਗੇ ਹੋਏ ਹਨ ਜਿਸ ਦੇ ਕਈ ਚਸ਼ਮਦੀਦ ਗਵਾਹ ਮੌਜੂਦ ਹਨ ਇਸ ਲਈ ਉਸ ਨੂੰ ਮੁਆਫੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬਿਆਨ ਵਿਚ ਕਿਹਾ ਹੈ ਕਿ ੨੭ ਸਾਲਾਂ ਬਾਅਦ ਅਮਿਤਾਬ ਵਲੋਂ ਐਸ ਜੀ ਪੀ ਸੀ ਦੇ ਮੈਂਬਰ ਨੂੰ ਪੱਤਰ ਲਿਖਣਾ ਪਿਆ  ਕਿਉਂਕਿ ਉਸ ਖਿਲਾਫ ਨਵੰਬਰ ੧੯੮੪ ਦੇ ਪੀੜਤਾਂ ਵਲੋਂ ਸਿਖਾਂ ਖਿਲਾਫ ਲੋਕਾਂ ਨੂੰ ਭੜਕਾਉਣ ਦੇ ਦੋਸ਼  ਤਹਿਤ ਆਸਟਰੇਲੀਆ ਵਿਚ ਅਪਰਾਧਕ ਸ਼ਿਕਾਇਤ ਦਰਜ ਕਰਵਾਈ ਗਈ ਹੈ।
੩੧ ਅਕਤੂਬਰ ੧੯੮੪ ਨੂੰ ਬਚਨ ਨੇ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਅਤੇ ‘ਇੰਦਰਾ ਜੀ ਦੇ ਖੂਨ ਦੇ ਧੱਬੇ ਸਿਖਾਂ ਦੇ ਘਰਾਂ ਤਕ ਪਹੁੰਚਣੇ ਚਾਹੀਦੇ ਹਨ’ ਦੇ ਨਾਅਰੇ ਲਗਾਏ ਸੀ ਜਿਨ੍ਹਾਂ ਨੂੰ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ‘ਤੇ ਪ੍ਰਸਾਰਿਤ ਕੀਤਾ ਗਿਆ ਸੀ ਜਿਸ ਨਾਲ ਸਮੁੱਚੇ ਭਾਰਤ ਵਿਚ ਸਿਖ ਭਾਈਚਾਰੇ ਖਿਲਾਫ ਵਿਆਪਕ ਤੇ ਯੋਜਨਾਬਧ ਤਰੀਕੇ ਨਾਲ ਹਮਲੇ ਕੀਤੇ ਗਏ ਜਿਸ ਵਿਚ ਕੇਵਲ ਚਾਰ ਦਿਨਾਂ ਵਿਚ ਹੀ ੩੦,੦੦੦ ਤੋਂ ਵਧ ਸਿਖਾਂ ਦਾ ਕਤਲ ਕਰ ਦਿੱਤਾ ਗਿਆ ਸੀ।

Translate »