December 4, 2011 admin

ਮਹਿੰਗਾਈ, ਬੇਰੁਜ਼ਗਾਰੀ ਤੇ ਸਕੈਂਡਲਾਂ ਦੀ ਮਾਰ ਝੱਲ ਰਹੀ ਕੇਂਦਰੀ ਕਾਂਗਰਸ ਦਾ ਸੇਕ ਪੰਜਾਬ ਦੀ ਕਾਂਗਰਸ ਨੂੰ ਝੁਲਸ ਕੇ ਰੱਖ ਦਵੇਗਾ : ਪ੍ਰੋ. ਚੰਦੂਮਾਜਰਾ

ਫ਼ਤਿਹਗੜ੍ਹ ਸਾਹਿਬ, 4 ਦਸੰਬਰ ()  : ਮਹਿੰਗਾਈ, ਬੇਰੁਜ਼ਗਾਰੀ ਅਤੇ ਅਰਬਾਂ ਖਰਬਾਂ ਦੇ ਸਕੈਂਡਲ ਦੀ ਮਾਰ ਝੱਲ ਰਹੀ ਕੇਂਦਰ ਦੀ ਕਾਂਗਰਸ ਸਰਕਾਰ ਦਾ ਸੇਕ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਨੂੰ ਝੁਲਸ ਕੇ ਰੱਖ ਦੇਵੇਗਾ। ਅਕਾਲੀ ਭਾਜਪਾ ਸਰਕਾਰ ਵਲੋਂ ਸੁਬੇ ਅੰਦਰ ਝੁਲਾਈ ਵਿਕਾਸ ਦੀ ਹਨ੍ਹੇਰੀ  ਨੇ ਕਾਂਗਰਸੀਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ  ਅਤੇ ਪ੍ਰਮੁੱਖ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਬਡਾਲੀ ਅੱਲਾ ਸਿੰਘ ਵਿਖੇ ਫ਼ਤਿਹਗੜ੍ਹ ਸਾਹਿਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨੂੰ ਕਈ ਵੱਖ ਵੱਖ ਮੁਲਾਜ਼ਮ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਮਿਲੇ ।  ਮੀਟਿੰਗ ਦੌਰਾਨ ਵੱਖ ਵੱਖ ਜਥੇਬੰਦੀਆਂ ਤੇ ਸੰਸਥਾਵਾਂ ਦੇ ਜੁੜੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਸੂਬੇ ਅੰਦਰ ਅਕਾਲੀ ਸਰਕਾਰ ਹੀ ਮੁੜ ਦੋਹਰਾਈ ਜਾਵੇਗੀ।
         ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਅੱਜ ਸੂਬੇ ਦੇ ਕਾਂਗਰਸੀਆਂ ਕੋਲ ਨਾ ਹੀ ਆਪਣੇ ਰਾਜ ਵਿਚ ਕੀਤੀਆਂ ਪ੍ਰਾਪਤੀਆਂ ਦਾ ਵੇਰਵਾ ਹੈ ਅਤੇ ਨਾ ਹੀ ਭਵਿੱਖ ਦਾ ਕੋਈ ਊਸਾਰੂ ਪ੍ਰੋਗਰਾਮ ਦੇਣ ਵਾਲੀ ਸੋਚ। ਮੁੱਦਾਹੀਣ ਹੋ ਚੁੱਕੀ ਕਾਂਗਰਸ ਪਾਰਟੀ ਨੂੰ ਲੋਕ ਮੂੰਹ ਲਗਾਉਣਾ ਵੀ ਪਸੰਦ ਨਹੀਂ ਕਰ ਰਹੇ। ਉਨ੍ਹਾਂ ਆਖਿਆ ਕਿ ਲੋਕ ਕੰਮ ‘ਚ ਵਿਸ਼ਵਾਸ਼ ਰੱਖਦੇ ਹਨ ਨਾ ਕਿ ਗੱਪਾਂ ‘ਚ। ਉਨ੍ਹਾਂ ਕਿਹਾ ਕਿ ਕਾਂਗਰਸੀ ਇਹ ਗੱਲ ਮਨਾਂ ਅੰਦਰੋਂ ਦੂਰ ਕਰ ਦੇਣ ਕਿ ਗਾਲੀ ਗਲੋਚ ਅਤੇ ਗੈਰ ਸੰਸਦੀ ਭਾਸ਼ਾ ਉਨ੍ਹਾਂ ਨੂੰ ਕਦੇ ਵੀ ਸੱਤਾ ਵਿਚ  ਲਿਆ ਸਕਦੀ ਹੈ। ਗੰਡਾਸੇ ਖੂੰਡੇ ਤੇ ਡਾਂਗਾਂ ਚੁੱਕ ਕੇ ਤੁਰਨ ਦੀਆਂ ਕਾਂਗਰਸੀ ਲੀਡਰਾਂ ਦੀਆਂ ਲੋਕਾਂ ਨੂੰ ਕੀਤੀਆਂ ਜਾ ਰਹੀਆਂ ਅਪੀਲਾਂ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਸਿਰਫ਼ ਤੇ ਸਿਰਫ਼ ਖਰਾਬ ਕਰਨ ਦੀਆਂ ਚਾਲਾਂ ਹਨ।  ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਹਿਕਾਵੇ ਵਿਚ ਨਾ ਆਉਣ ਕਿਉਂਕਿ ਕਾਂਗਰਸੀਆਂ ਦੇ ਮੌਰ ਕੁਟਾ ਕੇ ਅਮਰਿੰਦਰ ਸਿੰਘ ਨੇ ਆਪ ਲੱਭਣਾ ਵੀ ਨਹੀਂ।
         ਸੱਤਾ ਵਿਚ ਆਉਣ ਦੇ ਦਾਅਵੇ ਕਰਨ ਵਾਲੇ ਕਾਂਗਰਸੀਆਂ ਨੂੰ ਉਨ੍ਹਾਂ ਸਵਾਲ ਕੀਤਾ ਕਿ ਉਹ ਕਿਹੜਾ ਮੂੰਹ ਲੈ ਕੇ ਲੋਕਾਂ ਕੋਲੋਂ ਵੋਟਾਂ ਮੰਗਣਗੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਥਾਂ ਥਾਂ ਖੋਲ੍ਹੇ ਗਏ ਆਦਰਸ਼ ਸਕੂਲਾਂ, ਹਸਪਤਾਲ, ਡਿਸਪੈਂਸਰੀਆਂ ਅਤੇ ਥਾਂ ਥਾਂ ‘ਤੇ ਬਣਾਏ ਓਵਰ ਬ੍ਰਿਜ, ਥਰਮਲ ਪਲਾਂਟਾਂ ਅਤੇ ਸੜਕਾਂ ਦੇ ਵਿਛਾਲੇ ਜਾਲ ਜਿਹੇ ਅਨੇਕਾਂ ਕੰਮਾਂ ਤੋਂ ਖੁਸ਼ ਹੋ ਕੇ ਸੂਬੇ ਦੇ ਲੋਕ ਆਮ ਮੁਹਾਰੇ ਅਕਾਲੀ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਹੀ ਦੇਖਣਾ ਲੋਚਦੇ ਹਨ।
         ਭੁਪਿੰਦਰ ਸਿੰਘ ਬਡਾਲੀ, ਪਾਲ ਸਿੰਘ ਜਮੀਤਗੜ੍ਹ, ਨੈਬ ਸਿੰਘ ਸ਼ਾਮਪੁਰ, ਬਲਜੀਤ ਸਿੰਘ ਭੁੱਟਾ,  ਰਣਬੀਰ ਸਿੰਘ ਬੀਬੀਪੁਰ ਪ੍ਰਧਾਨ ਆੜ੍ਹਤੀ ਐਸੋ: , ਈਸ਼ਰ ਸਿੰਘ  ਰਾਮਪੁਰ, ਦਰਬਾਰਾ ਸਿੰਘ ਖੇੜੀਭਾਈ ਕੀ, ਗੁਰਜੰਟ ਸਿੰਘ ਖੇੜੀ ਭਾਈ ਕੀ, ਬਰਕਤ ਸਿੰਘ ਨੰਬਰਦਾਰ ਇੰਦੂਪੁਰ, ਗੁਰਲਾਭ ਸਿੰਘ ਇੰਦੂਪੁਰ, ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਧਗੇੜੀਆਂ, ਦਲਬਾਗ ਸਿੰਘ ਧਗੇੜੀਆਂ, ਦਰਬਾਰਾ ਸਿੰਘ ਰੰਧਾਵਾ, ਪਰਮਪ੍ਰੀਤ ਸਿੰਘ ਰੰਧਾਵਾ, ਹਰਵਿੰਦਰ ਸਿੰਘ, ਅਵਤਾਰ ਸਿੰਘ ਈਸਰਹੇਲ, ਦਰਬਾਰਾ ਸਿੰਘ ਈਸਰਹੇਲ, ਕੁਲਦੀਪ ਸਿੰਘ ਬੀਬੀਪੁਰ, ਦਰਬਾਰਾ ਸਿੰਘ ਬੀਬੀਪੁਰ, ਬਿਕਰਮ ਸਿੰਘ ਵਿੱਕੀ, ਜੰਗ ਸਿੰਘ ਬੀਬੀਪੁਰ,ਮੋਹਣੀ ਬੀਬੀਪੁਰ, ਅਵਤਾਰ ਸਿੰਘ ਦਬਾਲੀ, ਨਿਰਮਲ ਸਿੰਘ ਸਾਬਕਾ ਸਰਪੰਚ,  ਗੁਰਨਾਮ ਖਾਨ, ਸੁਖਦੇਵ ਸਿੰਘ ਧਾਲੀਵਾਲ, ਸਾਬਕਾ ਸਰਪੰਚ ਮੇਵਾ ਸਿੰਘ ਸੈਣੀਮਾਜਰਾ,  ਰਜਿੰਦਰ ਸਿੰਘ ਸੈਕਟਰੀਵੀ ਹਾਜ਼ਰ ਸਨ।

Translate »