ਜਲੰਧਰ 05 ਦਸੰਬਰ 2011 : ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਰੋਜਗਾਰ ਜਨਰੇਸ਼ਨ ਅਤੇ ਟਰੈਨਿੰਗ ਵਿਭਾਗ ਵਲੋਂ ਜ਼ਿਲ•ਾ ਬਿਊਰੋ ਆਫ ਰੋਜਗਾਰ ਜਨਰੇਸ਼ਨ ਅਤੇ ਟਰੈਨਿੰਗ ਵਿਭਾਗ ਵਲੋਂ ਜ਼ਿਲ•ਾ ਸਿੱਖਿਆ ਦਫ਼ਤਰ ਜਲੰਧਰ ਦੇ ਸਹਿਯੋਗ ਨਾਲ ਕਿੱਤਾ ਅਗਵਾਈ ਪ੍ਰੋਗਰਾਮ ਦੀ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਤਹਿਸੀਲ ਨਕੋਦਰ ਵਿਖੇ ਕਿੱਤਾ ਅਗਵਾਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਕਿੱਤਾ ਅਗਵਾਈ ਪ੍ਰੋਗਰਾਮਾਂ ਵਿਚ ਲਗਭਗ 700 ਦੇ ਕਰੀਬ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ।
ਇਨ•ਾਂ ਕਿੱਤਾ ਅਗਵਾਈ ਪ੍ਰੋਗਰਾਮਾਂ ਨੂੰ ਸ੍ਰੀ ਗੁਰਮੇਲ ਸਿੰਘ ਰੋਜਗਾਰ ਜਨਰੇਸ਼ਨ ਅਤੇ ਟਰੈਨਿੰਗ ਅਫਸਰ, ਸ੍ਰੀ ਸੁਰਜੀਤ ਲਾਲ ਜ਼ਿਲ•ਾ ਗਾਈਡੈਂਸ ਕਾਂਊਂਸਲਰ, ਸ੍ਰੀ ਵੀ.ਐਮ.ਨਈਅਰ ਰੂਡ ਸੈਟ ਸੰਸਥਾ ਜਲੰਧਰ,ਸ੍ਰੀ ਲਾਲ ਚੰਦ ਵਰਕਸ਼ਾਪ ਸੁਪਰਡੰਟ,ਸ੍ਰੀ ਕੇ.ਸੀ.ਧਮੀਜਾ ਡੀ.ਡੀ.ਓ. ਮੇਹਰ ਚੰਦ ਆਈ.ਟੀ.ਆਈ.,ਮੈਡਮ ਕੁਲਦੀਪ ਕੌਰ ਫੈਕਲਟੀ ਰੂਡਸੈਟ ਸੰਸਥਾ ਜਲੰਧਰ, ਡਾ.ਜਸਲੀਨ ਸੇਨੀ ਗੁਰੂ ਨਾਨਕ ਨਰਸਿੰਗ ਇੰਸਟੀਚਿਊਟ, ਸ੍ਰੀ ਮਨੋਹਰ ਅਰੋੜਾ ਮੇਨੈਜਿੰਗ ਡਾਇਰੈਕਟਰ ਸੈਂਟ ਸੋਲਜ਼ਰ ਗਰੁੱਪ ਆਫ ਇੰਸਟੀਚਿਊਟ ਵਲੋਂ ,ਰੁਜਗਾਰ ਦਫਤਰ ਵਲੋਂ ਵੱਖ ਵੱਖ ਕਿੱਤਾ ਕੋਰਸਾਂ,ਡਿਫੈਂਸ ਸਰਵਿਸਜ ਦੇ ਮੌਕਿਆਂ, ਸਿਖਲਾਈ ਕੋਰਸਾਂ, ਨੌਕਰੀਆਂ ਦੇ ਮੌਕਿਆਂ,ਸਵੈ ਰੋਜਗਾਰ ਧੰਦਿਆਂ, ਪਰਸਨਿਲਟੀ ਡਿਵੈਲਪਮੈਂਟ, ਬਹੁ ਤਕਨੀਕੀ ਕੋਰਸਾਂ, ਡਿਪਲੋਮਾ ਕੋਰਸਾਂ, ਨਰਸਿੰਗ ਕਿੱਤੇ ਨਾਲ ਸਬੰਧਿਤ ਕੋਰਸਾਂ, ਅਤੇ ਹੋਟਲ ਮੇਨੈਜਮੈਂਟ ਆਦਿ ਕੋਰਸਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ•ਾਂ ਸਮੂਹ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ•ਾ ਰੋਜਗਾਰ ਜਨਰੇਸ਼ਨ ਅਤੇ ਟਰੈਨਿੰਗ ਵਿਭਾਗ ਵਲੋਂ ਆਯੋਜਿਤ ਕੀਤੇ ਜਾ ਰਹੇ ਇਨ•ਾਂ ਕਿੱਤਾ ਅਗਵਾਈ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋ ਕੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਇਨ•ਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦਾ ਯਤਨ ਕਰਨ ਅਤੇ ਅਪਣਾ ਜੀਵਨ ਪੱਧਰ ਉਚੱਾ ਚੁੱਕਣ।
ਇਸ ਮੌਕੇ ਤੇ ਸ੍ਰੀ ਨਵੀਨ ਬੰਸੋਵਾਲ ਲੈਕਚਰਾਰ , ਸ੍ਰੀ ਧਰਮਪਾਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਅਤੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡ ਵਲੋਂ ਵੀ ਅਪਣੇ ਵਿਚਾਰ ਰੱਖੇ ਅਤੇ ਜ਼ਿਲ•ਾ ਰੋਜਗਾਰ ਅਤੇ ਜਨਰੇਸ਼ਨ ਟਰੈਨਿੰਗ ਵਿਭਾਗ ਨੂੰ ਅਜਿਹੇ ਕਿੱਤਾ ਅਗਵਾਈ ਪ੍ਰੋਗਰਾਮ ਭਵਿੱਖ ਵਿਚ ਵੀ ਉਨ•ਾਂ ਦੇ ਸਕੂਲ ਵਿਚ ਆਯੋਜਿਤ ਕਰਨ ਦੀ ਅਪੀਲ ਕੀਤੀ।