ਜਲੰਧਰ 05 ਦਸੰਬਰ 2011 : ਸਿਹਤ ਵਿਭਾਗ ਵਲੋਂ ਸਰਕਾਰੀ ਹੋਮਿਊਪੈਥੀ ਡਿਸਪੈਂਸਰੀ ਸੀ.ਐਚ.ਸੀ ਕਾਲਾ ਬੱਕਰਾ ਵਿਖੇ ਮੁਫਤ ਹੋਮਿਊਪੈਥੀ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਡਾ.ਕਿੰਦਰ ਪਾਲ ਐਮ.ਡੀ.ਚੈਸਟ ਅਤੇ ਟੀ.ਬੀ. ਨੇ ਹੋਮਿਊਪੈਥੀ ਦੇ ਜਨਮ ਦਾਤਾ ਡਾ.ਸੈਮੂਅਲ ਹੇਨੈਮਨ ਦੀ ਤਸਵੀਰ ਅੱਗੇ ਜੋਤੀ ਜਗਾ ਕੇ ਕੀਤਾ ਗਿਆ। ਇਸ ਮੌਕੇ ਲਗਭਗ 450 ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਬੋਲਦਿਆਂ ਡਾ.ਕਿੰਦਰ ਪਾਲ ਐਮ.ਡੀ.ਚੈਸਟ ਅਤੇ ਟੀ.ਬੀ. ਨੇ ਦੱਸਿਆ ਕਿ ਹੋਮਿਊਪੈਥੀ ਇਲਾਜ ਪ੍ਰਣਾਲੀ ਬਹੁਤ ਹੀ ਕਾਰਗਰ ਇਲਾਜ ਪ੍ਰਣਾਲੀ ਹੈ। ਉਨ•ਾਂ ਕਿਹਾ ਕਿ ਇਸ ਇਲਾਜ ਪ੍ਰਣਾਲੀ ਨਾਲ ਇਲਾਜ ਕਰਵਾਉਣ ਉਪਰੰਤ ਮਰੀਜ ਨੂੰ ਉਹ ਬਿਮਾਰੀ ਦੁਬਾਰਾ ਨਹੀਂ ਹੁੰਦੀ। ਉਨ•ਾਂ ਕਿਹਾ ਕਿ ਇਹ ਇਲਾਜ ਪ੍ਰਣਾਲੀ ਸਸਤੀ ਇਲਾਜ ਪ੍ਰਣਾਲੀ ਹੈ ਇਸ ਲਈ ਲੋਕਾਂ ਨੂੰ ਹੋਮਿਊਪੈਥੀ ਇਲਾਜ ਪ੍ਰਣਾਲੀ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਬੋਲਦਿਆਂ ਡਾ.ਇੰਦੂ ਵਧਵਾ ਨੇ ਦੱਸਿਆ ਕਿ ਜੇਕਰ ਹੋਮਿਊਪੈਥੀ ਦਵਾਈ ਦੀ ਚੋਣ ਸਹੀ ਹੋਵੇ ਤਾਂ ਇਸ ਨਾਲ ਪੁਰਾਣੀ ਤੋਂ ਪੁਰਾਣੀ ਅਤੇ ਲਾ ਇਲਾਜ ਬਿਮਾਰੀਆਂ ਨੂੰ ਵੀ ਜੜ• ਤੋਂ ਖਤਮ ਕੀਤਾ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਨਸ਼ਾ ਇਕ ਦਲ ਦਲ ਦੀ ਤਰ•ਾਂ ਹੈ ਜੇਕਰ ਉਸ ਨੂੰ ਰੋਕਿਆ ਨਾ ਗਿਆ ਤਾਂ ਆਦਮੀ ਉਸ ਵਿਚ ਧੱਸਦਾ ਚਲਾ ਜਾਂਦਾ ਹੈ। ਉਨ•ਾਂ ਕਿਹਾ ਕਿ ਕਿ ਨਸ਼ਾ ਜਿਥੇ ਵਿਅਕਤੀ ਦਾ ਦਿਮਾਗੀ ਸੰਤੁਲਨ ਵਿਗਾੜਦਾ ਹੈ ਉਥੇ ਇਸ ਨਾਲ ਸਮਾਜ ਅੰਦਰ ਅਪਰਾਧ ਵਿਚ ਵੀ ਵਾਧਾ ਹੁੰਦਾ ਹੈ। ਉਨ•ਾਂ ਕਿਹਾ ਕਿ ਜਿਥੇ ਸਮਾਜ ਲਈ ਕਲੰਕ ਹੈ ਉਥੇ ਪੈਸੇ ਅਤੇ ਸਿਹਤ ਦੀ ਬਰਬਾਦੀ ਦਾ ਵੀ ਕਾਰਨ ਬਣਦਾ ਹੈ। ਉਨ•ਾਂ ਕਿਹਾ ਕਿ ਨਸ਼ੇ ਦੀ ਦਲਦਲ ਵਿਚ ਧੱਸ ਚੁੱਕੇ ਨੌਜਵਾਨਾ ਨੂੰ ਪਿਆਰ ਅਤੇ ਸਹਿਯੋਗ ਦੀ ਲੋੜ ਹੈ। ਉਨ•ਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸੰਗਤ ਅਤੇ ਆਦਤਾਂ ਤੇ ਛੋਟੀ ਉਮਰ ਤੋਂ ਹੀ ਧਿਆਨ ਦੇਣ ਤਾਂ ਜੋ ਉਨ•ਾਂ ਨੂੰ ਨਸ਼ਿਆਂ ਵੱਲ ਜਾਣ ਤੋਂ ਰੋਕਿਆ ਜਾ ਸਕੇ । ਉਨ•ਾਂ ਕਿਹਾ ਕਿ ਨੌਜਵਾਨ ਵਰਗ ਵਿਚ ਵੱਧ ਰਹੇ ਨਸ਼ਿਆਂ ਦੀ ਲਾਹਨਤ ਤੋਂ ਛੁਟਕਾਰਾ ਪਾਉਣ ਲਈ ਹੋਮਿਊਪੈਥੀ ਇਲਾਜ ਪ੍ਰਣਾਲੀ ਬਹੁਤ ਹੀ ਲਾਹੇਵੰਦ ਹੈ । ਉਨ•ਾਂ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਦਲਦਲ ਤੋਂ ਛੁਟਕਾਰਾ ਪਾਉਣ ਲਈ ਹੋਮਿਊਪੈਥੀ ਇਲਾਜ ਪ੍ਰਣਾਲੀ ਨੂੰ ਅਪਣਾ ਕੇ ਨਵੇਂ ਸਮਾਜ ਦੀ ਸਿਰਜਣ ਵਿਚ ਅਪਣਾ ਵੱਡਾਮੁੱਲਾ ਯੋਗਦਾਨ ਪਾਉਣ। ਉਨ•ਾਂ ਨਸ਼ਿਆਂ ਨਾਲ ਹੋਣ ਵਾਲੇ ਗੰਭੀਰ ਬਿਮਾਰੀਆਂ ਜਿਵੇਂ ਕੈਂਸਰ,ਜਿਗਰ ਦੇ ਰੋਗਾਂ,ਦਿਲ ,ਫੇਫੜੇ,ਗੁਰਦੇ ਅਤੇ ਅੰਤੜੀ ਰੋਗਾਂ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।