December 5, 2011 admin

ਬੀਬੀ ਵੇਰਕਾ ਵਲੋਂ ਭਾਰੀ ਗਿਣਤੀਆਂ ਵਿਚ ਇਸਤਰੀ ਅਕਾਲੀ ਵਰਕਰਾਂ ਤੇ ਆਹੁਦੇਦਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਮਾਗਮ ਵਿਚ ਭਾਰੀ ਗਿਣਤੀ ਵਿਚ ਸ਼ਿਰਕਤ ਕੀਤੀ।

ਅੰਮ੍ਰਿਤਸਰ ੦੫ ਦਸੰਬਰ – ਭਾਵੇਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਨਮਾਨ ਕਰਨ ਸਮੇਂ ਸਥਾਨਕ ਲੋਕਾਂ ਵਿਚ ਇਂਮਾ ਉਤਸ਼ਾਹ ਨਹੀਂ ਸੀ। ਕੇਵਲ ਅਕਾਲੀ ਦਲ ਅਹੁਦੇਦਾਰ, ਵਿਧਾਇਕ ਮੰਤਰੀ ਤੇ ਚੇਅਰਮੈਨ ਆਪਣੇ ਸਹਿਯੋਗੀਆਂ ਨਾਲ ਇਸ ਸਮਾਗਮ ਵਿਚ ਪਹੁੰਚੇ ਸਨ। ਅੱਜ ਸ਼੍ਰੋਮਣੀ ਕਮੇਟੀ ਦਾ ਪਲੇਠੀ ਨਾਮਜ਼ਦਗੀ ਸਮਾਮਗ ਹੋਣ ਕਾਰਨ ਤਕਰੀਬਨ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਇਸ ਸਮਾਗਮ ਵਿਚ ਹਾਜ਼ਰ ਸਨ। ਪਰ ਜ਼ਿਆਦਾਤਰ ਪੰਜਾਬ ਤੋਂ ਅਕਾਲੀ ਅਕਾਲੀ ਇਸਤਰੀ ਵਰਕਰਾਂ ਦੀ ਗਿਣਤੀ ਕਾਫੀ ਘੱਟ ਦਿਖਾਈ ਦੇ ਰਹੀ ਸੀ। ਇਸ ਘਾਟ ਨੂੰ ਵੇਰਕਾ ਤੋਂ ਹਾਲ ਵਿਚ ਚੁਣੀ ਗਈ ਇਸਤਰੀ ਅਕਾਲੀ ਦਲ ਅੰਮ੍ਰਿਤਸਰ ਦੀ ਪ੍ਰਧਾਨ ਬੀਬੀ ਵਜਿੰਦਰ ਕੌਰ ਵੇਰਕਾ ਨੇ ਭਾਰੀ ਗਿਣਤੀ ਵਿਚ ਆਪਣੇ ਇਸਤਰੀ ਵਰਕਰਾਂ ਨੂੰ ਲਿਆ ਕੇ ਪੂਰਾ ਕਰ ਦਿੱਤਾ। ਬੀਬੀ ਵਜਿੰਦਰ ਕੌਰ ਵੇਰਕਾ ਤੇ ਉਹਨਾਂ ਦੀ ਸਕੱਤਰ ਜਨਰਲ ਬੀਬੀ ਰਾਜਵਿੰਦਰ ਕੌਰ ਰਾਜ ਤੇ ਬੀਬੀ ਅਮਰਜੀਤ ਕੌਰ ਵਾਰਡ ਨੰਬਰ ੩੪ ਨੂੰ ਜਨਰਲ ਸਕੱਤਰ, ਬੀਬੀ ਚਰਨਜੀਤ ਕੌਰ ਤੇ ਬੀਬੀ ਬਲਜੀਤ ਕੌਰ ਨੂੰ ਉਪ ਪ੍ਰਧਾਨ ਤੇ ਬੀਬੀ ਸੁਰਜੀਤ ਕੌਰ ਨੂੰ ਇਸਤਰੀ ਵਿੰਗ ਦੀ ਵਰਕਿੰਗ ਕਮੇਟੀ ਦੀ ਪ੍ਰਧਾਨ  ਦੇ ਸਹਿਯੋਗ ਨਾਲ ਇਸ ਸ਼ਹਿਰ ਵਿਚ ਭਾਰੀ ਗਿਣਤੀ ਵਿਚ ਅਕਾਲੀ ਦਲ ਦੀਅ ਇਸਤਰੀ ਵਰਕਰਾਂ ਆਪਣੀ ਰਵਾਇਤੀ ਸਿੱਖੀ ਪੁਸ਼ਾਕ ਵਿਚ ਹਾਜ਼ਰ ਹੋਈਆਂ। ਜਿਉਂ ਹੀ ਬੀਬੀ ਵੇਰਕਾ ਦੀ ਅਗਵਾਈ ਵਿਚ ਇਹ ਜੱਥਾ ਸਮਾਗਮ ਵਾਲੀ ਥਾਂ ਤੇ ਪਹੁੰਚਿਆ ਤਾਂ ਬੀਬੀਆਂ ਦੇ ਜੈਕਾਰਿਆਂ ਨੇ, ਇਸ ਸਮਾਗਮ ਵਿਚ ਉਤਸ਼ਾਹ ਭਰ ਦਿੱਤਾ। ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਬੀਬੀ ਵਜਿੰਦਰ ਕੌਰ ਦੇ ਇਸ ਯਤਨਾਂ ਦੀ ਸ਼ਲਾਘਾ ਕੀਤੀ। ਬੀਬੀ ਵਜਿੰਦਰ ਕੌਰ ਨੂੰ ਤੇ ਉਸਦੇ ਨਾਲ ਆਏ ਅਹੁਦੇਦਾਰ ਬੀਬੀਆਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀਆਂ ਵਲੋਂ ਸਿਰੋਪਾ ਦੇ ਕੇ  ਸਨਮਾਨਿਤ ਕੀਤਾ ਗਿਆਂ।

Translate »