December 5, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਕੰਪਿਊਟਰ ਸਾਇੰਸ ਵਿਚ ਅਜੋਕੇ ਰੁਝਾਨ ਵਿਸ਼ੇ ‘ਤੇ ਸ਼ਾਰਟ ਟਰਮ ਕੋਰਸ ਸ਼ੁਰੂ

ਅੰਮ੍ਰਿਤਸਰ, 5 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਲੋਂ ਕੰਪਿਊਟਰ ਸਾਇੰਸ ਵਿਚ ਅਜੋਕੇ ਰੁਝਾਨ ਵਿਸ਼ੇ ‘ਤੇ ਛੇ ਦਿਨਾਂ ਸ਼ਾਰਟ-ਟਰਮ ਕੋਰਸ ਅੱਜ ਇਥੇ ਸ਼ੁਰੂ ਹੋ ਗਿਆ। ਇਹ ਕੋਰਸ 10 ਦਸੰਬਰ ਤਕ ਚੱਲੇਗਾ।
ਯੂਨੀਵਰਸਿਟੀ ਦੇ ਡੀਨ ਫੈਕਲਟੀ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਡਾ. ਕੇ. ਐਸ. ਕਾਹਲੋਂ ਨੇ ਇਸ ਦਾ ਕੋਰਸ ਦਾ ਉਦਘਾਟਨ ਕੀਤਾ। ਕੋਰਸ ਕੋ-ਆਰਡੀਨੇਟਰ ਡਾ. ਸੰਦੀਪ ਸ਼ਰਮਾ ਨੇ ਮੁੱਖ ਮਹਿਮਾਨ
ਅਤੇ ਹੋਰ ਪਤਵੰਤਿਆਂ ਦਾ ਸੁਆਗਤ ਕੀਤਾ। ਅਕਾਦਮਿਕ ਸਟਾਫ ਕਾਲਜ ਦੇ ਡਾਇਰੈਕਟਰ ਡਾ.
ਸਤੀਸ਼ ਵਰਮਾ ਨੇ ਕਾਲਜ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਡਾ. ਗੁਰਵਿੰਦਰ ਸਿੰਘ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਡਾ. ਕੇ.ਐਸ. ਕਾਹਲੋਂ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ
ਕਿ ਆਧੁਨਿਕ ਯੁੱਗ ਕੰਪਿਊਟਰ ਦਾ ਯੁੱਗ ਹੈ। ਇੰਟਰਨੈਟ ਦੇ ਮਹੱਤਵ ਨੂੰ ਦਰਸਾਉਂਦਿਆਂ ਉਨ•ਾਂ ਕਿਹਾ ਕਿ ਇੰਟਰਨੈਟ ਦੇ ਆਉਣ ਤੋਂ ਬਾਅਦ ਹਰ ਵਿਅਕਤੀ ਨੂੰ ਬਹੁਤ ਸੁਵਿਧਾ ਹੋਈ ਹੈ। ਉਨ•ਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਕੋਈ ਵੀ ਜਾਣਕਾਰੀ ਲੈਣ ਲਈ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਹਰ ਜਾਣਕਾਰੀ ਇੰਟਰਨੈਟ ਤੇ ਉਪਲਬਧ ਹੈ। ਉਨ•ਾਂ ਨੇ ਭਾਗ ਲੈਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਰੂਹ ਨਾਲ ਇਹ ਕੋਰਸ ਕਰਨ ਅਤੇ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ। ਉਨ•ਾਂ ਨੇ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਇਹ ਕੋਰਸ ਉਨ•ਾਂ ਲਈ ਬਹੁਤ ਲਾਹੇਵੰਦ ਹੋਵੇਗਾ।
ਕੋਰਸ ਕੋ-ਆਰਡੀਨੇਟਰ ਡਾ. ਸੰਦੀਪ ਸ਼ਰਮਾ ਨੇ ਕੋਰਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕੋਰਸ ਦਾ ਮੁਖ ਮੰਤਵ ਕੰਪਿਊਟਰ ਅਤੇ ਤਕਨੀਕ ਦੇ ਖੇਤਰ ਵਿਚ ਆ ਰਹੀਆਂ ਅਜੋਕੀਆਂ ਤਕਨੀਕਾਂ ਅਤੇ ਭਵਿੱਖ ਵਿਚ ਹੋਣ ਵਾਲੀਆਂ ਹੋਰ ਖੋਜਾਂ ਜਿਵੇਂ ਕਿ 57 ਕੰਪਿਊਟਰਜ਼, ਆਪਟੀਕਲ ਕੰਪਿਊਟਿੰਗ, ਸਟਰੀਮਿੰਗ ਕਲਾਊਡ ਐਂਡ ਵਰਚੂਅਲ ਰੀਐਲਟੀ ਬਾਰੇ ਵੀ ਦੱਸਿਆ। ਉਨ•ਾਂ ਨੇ ਇਹ ਵੀ ਦੱਸਿਆ ਕਿ ਭਾਗ ਲੈਣ ਵਾਲਿਆਂ ਨੂੰ ਕੋਰਸ ਦੌਰਾਨ ਜਾਣਕਾਰੀ ਦੇਣ ਲਈ ਉੱਘੇ ਅਧਿਆਪਕਾਂ ਨੂੰ ਬੁਲਾਇਆ ਗਿਆ ਹੈ, ਜੋ ਕਿ ਇਨ•ਾਂ ਛੇ ਦਿਨਾਂ ਦੌਰਾਨ ਵੱਧ ਤੋਂ ਵੱਖ ਗਿਆਨ ਦੇਣਗੇ।
ਡਾ. ਸਤੀਸ਼ ਵਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਸ ਕੋਰਸ ਨੂੰ ਸ਼ੁਰੂ ਕਰਵਾਉਣ ਲਈ ਡਾ. ਸੰਦੀਪ ਸ਼ਰਮਾ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ•ਾਂ ਅਜੋਕੇ ਯੁਗ ਵਿਚ ਕੰਪਿਊਟਰ ਦੇ ਵਧ ਰਹੇ ਮਹੱਤਵ ਬਾਰੇ ਦੱਸਿਆ। ਉਨ•ਾਂ ਕਿਹਾ ਕਿ ਇਸ ਖੇਤਰ ਵਿਚ ਹੋਰ ਵੀ ਨਵੀਆਂ ਤੋਂ ਨਵੀਆਂ ਖੋਜਾਂ ਹੋ ਰਹੀਆਂ ਹਨ। ਕੰਪਿਊਟਰ ਦੀ ਬਣਤਰ ਅਤੇ ਕਾਰਜ-ਸ਼ੈਲੀ ਵਿਚ ਵੀ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਅਤੇ ਭਵਿਖ ਵਿਚ ਹੋਣ ਵਾਲੀਆਂ ਹੋਰ ਵੀ ਨਵੀਆਂ ਖੋਜਾਂ ਬਾਰੇ ਗੱਲ ਕੀਤੀ। ਉਨ•ਾਂ ਨੇ ਭਾਗ ਲੈਣ ਵਾਲਿਆਂ ਨੂੰ ਕੋਰਸ ਦੇ ਦੌਰਾਨ ਪੂਰੀ ਲਗਨ ਨਾਲ ਕੁਝ ਨਵਾਂ ਸਿੱਖਣ ਲਈ ਵੀ ਪ੍ਰੇਰਿਆ।
ਸਮਾਰੋਹ ਦੇ ਅੰਤ ਵਿਚ ਡਾ. ਗੁਰਵਿੰਦਰ ਸਿੰਘ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੇਕੇ ਡਾ. ਹਰਦੀਪ ਸਿੰਘ, ਪ੍ਰੋਫੈਸਰ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵੀ ਮੌਜੂਦ ਸਨ।

Translate »