December 5, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕਮਿਸਟਰੀ ਵਿਚ ਮੌਜੂਦਾ ਰੁਝਾਨ ਵਿਸ਼ੇ ‘ਤੇ 20-ਦਿਨਾ ਰਿਫਰੈਸ਼ਰ ਕੋਰਸ 6 ਦਸੰਬਰ ਤੋਂ

ਅੰਮ੍ਰਿਤਸਰ, 5 ਦਸੰਬਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ  ਯੂ.ਜੀ.ਸੀ.-ਅਕਾਦਮਿਕ ਸਟਾਫ ਕਾਲਜ ਵਲੋਂ ਕਮਿਸਟਰੀ ਵਿਚ ਮੌਜੂਦਾ ਰੁਝਾਨ ਵਿਸ਼ੇ ‘ਤੇ 20-ਦਿਨਾ ਰਿਫਰੈਸ਼ਰ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਕੋਰਸ 6 ਤੋਂ 26 ਦਸੰਬਰ ਤਕ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਚ ਚਲੇਗਾ।
     ਇਸ ਕੋਰਸ ਦਾ ਉਦਘਾਟਨ 6 ਦਸੰਬਰ ਨੂੰ ਅਕਾਦਮਿਕ ਸਟਾਫ ਕਾਲਜ ਵਿਖੇ ਸਵੇਰੇ 10.30 ਵਜੇ ਡੀਨ, ਸਾਇੰਸਜ਼ ਫੈਕਲਟੀ, ਪ੍ਰੋਫੈਸਰ ਆਰ.ਕੇ. ਮਹਾਜਨ ਵਲੋਂ ਕੀਤਾ ਜਾਵੇਗਾ। ਇਸ ਮੌਕੇ ‘ਤੇ ਮੁਖ ਭਾਸ਼ਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰੋਫੈਸਰ ਆਰ.ਐਸ. ਢਿੱਲੋਂ ਦੇਣਗੇ। ਕੋਰਸ ਦੇ ਕੋਆਰਡੀਨੇਟਰ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਬੀ.ਐਸ. ਰੰਧਾਵਾ ਹੋਣਗੇ।

Translate »