December 5, 2011 admin

ਪੰਜਾਬ ਵਿੱਚ ਚੋਣ ਤਿਆਰੀਆਂ ਦਾ ਜਾਇਜਾ ਲੈਣ ਲਈ ਚੋਣ ਕਮੀਸ਼ਨ ਵਲੋਂ ਮੀਟਿੰਗ

ਚੰਡੀਗੜ•, 5 ਦਸੰਬਰ- ਪੰਜਾਬ ‘ਚ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਜ਼ਾਇਜਾ ਲੈਣ ਲਈ ਭਾਰਤੀ ਚੋਣ ਕਮੀਸ਼ਨ ਦੇ ਇਕ ਪ੍ਰਤੀਨਿਧੀ ਡਾ. ਅਸ਼ੋਕ ਸ਼ੁਕਲਾ ਉਪ-ਚੋਣ ਕਮੀਸ਼ਨਰ ਦੀ ਪ੍ਰਧਾਨਗੀ ਹੇਠ ਅੱਜ ਇਥੇ ਪੰਜਾਬ ਦੇ ਸਾਰੇ ਜਿਲਿ•ਆਂ ਦੇ ਡੀ ਸੀ, ਆਈ ਜੀ, ਐਸ ਐਸ ਪੀਜ਼ ਨਾਲ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿਧੂ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਚੋਨਾਂ ਦੌਰਾਨ ਰਾਜ ਸਰਕਾਰ ਦੀ ਸਾਰੀ ਮਸ਼ੀਨਰੀ ਸਿਧੇ ਤੌਰ ਤੇ ਚੋਨ ਕਮੀਸ਼ਨ ਦੇ ਅਧੀਨ ਹੋਵੇਗੀ ਕਿ ਚੋਨਾਂ ਨਾਲ ਸਬੰਧਤ ਸਾਰੇ ਅਧਿਕਾਰੀ ਨਿਰਪੱਖ ਚੋਣ ਡਿਯੂਟੀ ਯਕੀਨੀ ਬਨਾਉਣਗੇ। ਇਸ ਮੌਕੇ ਵੋਟਰਾਂ ਨੂੰ ਜਾਗਰੂਕ ਕਰਨ, ਚੋਣ ਬੂਥਾਂ ਅਤੇ ਈ ਵੀ ਐਮ (ਚੋਣ ਮਸ਼ੀਨਾਂ) ਬਾਰੇ ਵੀ ਵਿਸਥਾਰ ਸਹਿਤ ਚਰਚਾ ਕੀਤੀ ਗਈ। ਮੀਟਿੰਗ ਦੋਰਾਨ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਹਰ ਇਕ ਜਿਲ•ੇ ਵਿੱਚ ਚੋਨ ਖਰਚੇ ਦੀ ਨਿਗਰਾਨੀ ਲਈ ਛਾਪਾ ਮਾਰ ਟੀਮਾਂ ਹੋਣਿਆ ਚਾਹੀਦਿਆਂ ਹਨ ਜੋ ਕਿ ਚੋਨਾਂ ਦੌਰਾਨ ਬੇਹਿਸਾਬ ਪੈਸੇ ਦੀ ਵਰਤੋਂ ਰੋਕਣ ਲਈ ਕੰਮ ਕਰਨਗੀਆਂ। ਇਸ ਮੌਕੇ ਇਹ ਵੀ ਫੈਸਲਾ ਲਿਆ ਗਿਆ ਕਿ ਸ਼ਹਿਰੀ ਹਵਾਬਾਜੀ ਦੇ ਡਾਇਰੈਕਟਰ ਜਨਰਲ ਨਾਲ ਵਿਸ਼ੇਸ਼ ਤੌਰ ਤੇ ਤਾਲਮੇਲ ਰੱਖਿਆ ਜਾਵੇਗਾ ਤਾਂ ਜੋ ਚੋਨ ਮੁਹਿਮ ਦੌਰਾਨ ਹੈਲੀਕਾਪਟਰਾਂ ਰਾਹੀਂ ਹੋਣ ਵਾਲੇ ਚੋਣ ਪ੍ਰਚਾਰਕਾਂ ਦੇ ਹੈਲੀਕਾਪਟਰਾਂ ਦੀ ਜਾਂਚ ਪੜਤਾਲ ਯਕੀਨੀ ਬਣਾਈ ਜਾ ਸਕੇ ਅਤੇ ਕਿਸੇ ਤਰ•ਾਂ ਦੇ ਬੇਹਿਸਾਬ ਪੈਸੇ ਨੂੰ ਤੁਰੰਤ ਜਬਤ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਪੁਲਿਸ ਨੂੰ ਇਹ ਯਕੀਨੀ ਬਨਾਉਣ ਲਈ ਕਿਹਾ ਕਿ ਉਹ ਚੋਣਾਂ ਦੌਰਾਨ ਕਿਸੇ ਤਰ•ਾਂ ਦੀ ਗੜਬੜੀ ਰੋਕਣ ਲਈ ਸਾਰੇ ਭਗੋੜਿਆ ਨੂੰ ਕਾਬੂ ਕਰੇ ਅਤੇ ਸ਼ਰਾਰਤੀ ਤੱਤਾਂ ਤੇ ਕਰੜੀ ਨਿਗਰਾਨੀ ਰੱਖਦਿਆਂ ਲੋੜ ਪੈਣ ਤੇ ਉਨ•ਾਂ ਵਿਰੂਧ ਦਫਾ 107/151 ਤਹਿਤ ਪਰਚੇ ਦਰਜ ਕੀਤੇ ਜਾਣ। ਇਸੇ ਦੌਰਾਨ ਸੱਰਹਦੀ ਖੇਤਰ ਦੇ ਜਿਲਿ•ੇਆਂ ਦੇ ਡੀ ਸੀ/ਐਸ ਐਸ ਪੀ ਨੂੰ ਵਿਸ਼ੇਸ਼ ਤੌਰ ਤੇ ਹਦਾਇਤ ਕੀਤੀ ਗਈ ਕਿ ਉਹ ਚੋਣਾਂ ਦੌਰਾਨ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰੋ ਤਸਕਰੀ ਰੋਕਣ ਲਈ ਵਿਸ਼ੇਸ਼ ਯਤਨ ਕਰਨ।
ਮੀਟਿੰਗ ਦੌਰਾਨ ਚੋਣ ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਸੁਰਖਿਆ ਦਸਤਿਆਂ ਤੇ ਪੋਲਿੰਗ ਦਸਤਿਆਂ ਨੂੰ ਸੁਰਖਿਅਤ ਇਮਾਰਤਾਂ ਅਤੇ ਜਰੂਰੀ ਸਹੁਲਤਾਂ ਉਪਲਬਧ ਕਰਵਾਉਣ। ਮੀਟਿੰਗ ਮੌਕੇ ਡਾ. ਅਲੋਕ ਸ਼ੁਕਲਾ ਨੇ ਪੰਜਾਬ ‘ਚ ਚੋਨ ਤਿਆਰਿਆਂ ਤੇ ਪੁਰਨ ਤਸੱਲੀ ਦਾ ਪ੍ਰਗਟਾਵਾ ਕੀਤਾ।

Translate »