December 5, 2011 admin

ਪੰਜਾਬ ਸਰਕਾਰ ਵਲੋ’ 6ਵੇ’ ਤਨਖਾਹ ਕਮਿਸ਼ਨ ਦੀ ਗ੍ਰੇਡ ਪੇਅ ਦਾ ਤਹਿਸ ਨਹਿਸ

ਚੰਡੀਗੜ•, 5 ਦਸੰਬਰ:ਪੰਜਾਬ ਸਰਕਾਰ ਨੂੰ ਜਿਥੇ ਮੁਲਾਜਮਾਂ ਨੂੰ ਖੁਸ਼ ਕਰਨ ਦੇ ਹਰ ਤਰਾਂ• ਦੇ ਹੱਥ ਕੰਢੇ ਅਪਣਾਉਣ ਦੇ ਯਤਨ ਕੀਤੇ ਜਾ ਰਹੇ ਉਥੇ ਉਹ ਕੁਝ ਕੁ ਸ੍ਰੇਣੀਆਂ ਦੇ ਤਨਖਾਹ ਸਕੇਲ ਵਧਾ ਕੇ ਖੁੱਦ ਹੀ ਭੰਬਲ ਭੁੱਸੇ ਵਿੱਚ ਫਸ ਗਈ ਹੈ।ਇੰਝ ਜਾਪਦਾ ਹੈ ਕਿ ਪੰਜਾਬ ਸਰਕਾਰ ਇਸ ਪੱਖੋ ਪੂਰੀ ਤਰਾਂ• ਅਣਜਾਨ ਹੈ ਕਿ ਸਰਕਾਰ ਬਣਾਉਣ ਵਿੱਚ 10 ਫੀਸਦੀ ਮਨੀਸਟੀਰੀਅਲ ਸਟਾਫ ਦਾ  ਹੱਥ ਹੀ ਨਹੀ’ ਹੈ ਜਦਕਿ 90 ਫੀਸਦੀ ਟੈਕਨੀਕਲ ਅਮਲੇ ਦੀ ਵੀ ਅਹਿਮ ਭੁਮਿਕਾ ਹੈ।
ਇਸ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਪੰਜਾਬ ਟੈਕਨੀਕਲ ਐਸੋਸੀਏਸਨ ਦੇ ਪ੍ਰਧਾਨ ਸ੍ਰੀ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ’ ਅਣਗੌਲੇ ਕੀਤੇ ਜਾਣ ਵਾਲੀਆਂ ਸ੍ਰੇਣੀਆਂ ਵਿੱਚ ਕੁਝ ਉਹ ਸ੍ਰੇਣੀਆਂ ਵੀ ਹਨ ਜੋ ਕਿ ਇਸ ਸਰਕਾਰ ਦੀ ਕਾਰਗੁਜਾਰੀ ਨੂੰ ਲੋਕਾਂ ਤੱਕ ਪੁੰਹਚਾਉਣ ਲਈ ਦਿਨ-ਰਾਤ ਡਿਊਟੀ ਦੇ ਕੇ ਲੋਕਾਂ ਅਤੇ ਸਰਕਾਰ ਵਿਚਕਾਰ ਇੱਕ ਅਹਿਮ ਕੜੀ ਦੀ ਭੂਮਿਕਾ ਨਿਭਾ ਰਹੀਆਂ ਹਨ।
ਸ੍ਰੀ ਸਰਮਾ ਨੇ ਦੱਸਿਆ ਕਿ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਜਿਸ ਦੇ ਮੰਤਰੀ ਇੰਚਾਰਜ ਖੁੱਦ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਹਨ ਜੋ ਕਿ ਇਥੋ ਦੇ ਟੈਕਨੀਕਲ ਅਮਲੇ ਦੀ ਕਾਰਗੁਜਾਰੀ ਤੋ’ ਭਲੀ-ਭਾਂਤ ਜਾਣੂੰ ਹਨ ਵਿੱਚ ਕੰਮ ਕਰ ਰਹੇ ਫੋਟੋਗ੍ਰਾਫਰ, ਕੈਮਰਾਮੈਨ, ਟੈਲੀਪ੍ਰਿੰਟਰ ਓਪਰੇਟਰ, ਨਿਬੰਧਕਾਰ, ਅਨੁਵਾਦਕ, ਸਿਨੇਮਾਂ ਓਪਰੇਟਰ, ਕਲਾਕਾਰ ਨੂੰ ਬਿਲਕੁੱਲ ਹੀ ਅੱਖੋ’-ਪਰੋਖੇ ਕੀਤਾ ਗਿਆ ਹੈ।ਇਨਾਂ• ਅਸਾਮੀਆਂ ‘ਤੇ ਕੰਮ ਕਰ ਰਹੇ ਕਰਮਚਾਰੀਆਂ ਦਾ ਤਨਖਾਹ ਸਕੇਲ ਹੁਣ ਇੱਕ ਸੇਵਾਦਾਰ ਤੋ’ ਵੀ ਘੱਟ ਗਿਆ ਹੈ ਕਿਉਕਿ ਸਰਕਾਰ ਵਲੋ’ ਇਨਾਂ• ਅਸਾਮੀਆਂ ‘ਤੇ ਤਰੱਕੀ ਦੀ ਪ੍ਰਵੀਜਨ ਨਹੀ’ ਰੱਖੀ ਗਈ। ਇੱਕ ਸੇਵਾਦਾਰ ਤਰੱਕੀ ਪਾ ਕੇ ਸੁਪਰੰਡਟ ਤੱਕ ਪਹੁੰਚ ਜਾਂਦਾ ਹੈ ਇਹ ਸ੍ਰੇਣੀਆਂ ਜੋ ਕਿ ਸਰਕਾਰ ਦੇ ਹਰੇਕ ਸਮਾਗਮ ਦੀ ਕਵਰੇਜ 24 ਘੰਟੇ  ਕਰਦੀਆਂ ਹਨ ਨੂੰ ਇੱਕ ਸੇਵਾਦਾਰ ਤੋ’ ਘੱਟ ਤਨਖਾਹ ਦੇਣਾ ਸਰਕਾਰ ਲਈ ਬਹੁਤ ਹੀ ਸਰਮਨਾਕ ਅਤੇ ਮੰਦਭਾਗੀ ਗੱਲ ਹੈ।
 ਸ੍ਰੀ ਸਰਮਾ ਨੇ ਪੰਜਾਬ ਰਾਜ ਟੈਕਨੀਕਲ ਐਸੋਸੀਏਨ ਵਲੋ’ ਰਾਜ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਰਾਜ ਦੀਆਂ ਸਾਰੀਆਂ ਟੈਕਨੀਕਲ ਸ੍ਰੇਣੀਆਂ ਨੂੰ ਵੀ ਉੱਚ ਤਨਖਾਹ ਸਕੇਲ ਦੇਣ ਲਈ ਏ, ਬੀ, ਸੀ, ਡੀ ਕੈਟਾਗਰੀ ਅਧਾਰ ‘ਤੇ ਗ੍ਰੇਡ ਪੇਅ ਵਿੱਚ ਸੋਧ ਕੀਤੀ ਜਾਵੇ ਨਾ ਕਿ ‘ਪਹਿਲਾਂ ਆਓ ਪਹਿਲਾਂ ਪਾਓ ‘ ਦੀ ਨੀਤੀ ਅਪਣਾਈ ਜਾਵੇ।

Translate »