6 ਦਸੰਬਰ 2011- ਅੱਜ ਪ੍ਰਕਾਸ਼ ਸਿੰਘ ਬਾਦਲ ਪੰਥ ਰਤਨ ਦਿੱਤੇ ਜਾਣ ਤੋਂ ਪਹਿਲਾਂ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ , ਬੀਬੀ ਜਗਦੀਸ਼ ਕੌਰ ਤੇ 1984 ਨੈਸ਼ਨਲ ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਾਬੂ ਸਿੰਘ ਦੁਖੀਆ ਨੇ ਪੰਜ ਸਿੰਘ ਸਾਹਿਬਾਨ ਨੂੰ ਮਿਲ ਕੇ ਉਨ•ਾਂ ਨੂੰ ਇਕ ਮੰਗ ਪੱਤਰ ਸੋਂਪਿਆ ਤੇ ਮੰਗ ਕੀਤੀ ਹੈ ਬਾਦਲ ਨੂੰ ਪੰਥ ਰਤਨ ਦੇਣ ਬਾਰੇ ਫੈਸਲੇ ‘ਤੇ ਮੁੜ ਵਿਚਾਰ ਕੀਤੀ ਜਾਵੇ ਤੇ ਇਸ ਮੁੱਦੇ ‘ਤੇ ਸਰਬਤ ਖਾਲਸਾ ਬੁਲਇਆ ਜਾਵੇ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬਾਦਲ ਦੀ ਪੰਥ ਨੂੰ ਕੋਈ ਅਜਿਹੀ ਦੇਣ ਨਹੀਂ ਹੈ ਜਿਸ ਲਈ ਉਸ ਨੂੰ ਪੰਥ ਰਤਨ ਦਿੱਤਾ ਗਿਆ ਹੈ। ਉਨਾਂ• ਨੇ ਕਿਹਾ ਕਿਅਸੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਰਜ਼ ਕਰਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਦੇਣ ਬਾਰੇ ਮੁੜ ਵਿਚਾਰ ਕੀਤੀ ਜਾਵ੍ਵੇ
ਉਨ੍ਹਾਂ ਨੇ ਕਿਹਾ ਕਿ ਕੇਵਲ ਗੈਰਵਿਵਾਦਿਤ ਸਖਸੀਅਤ ਹੀ ਪੰਥ ਰਤਨ ਦੀ ਹਕਦਾਰ ਹੈ ਨਾ ਕਿ ਬਾਦਲ ਵਰਗੀ ਵਿਵਾਦਤ ਤੇ ਸਿਆਸੀ ਸਖਸੀਅਤ। ਬਾਦਲ ਨੂੰ ਪੰਥ ਰਤਨ ਦੇਣ ਦੇ ਫੈਸਲੇ ਨਾਲ ਸਮੁੱਚੇ ਵਿਸ਼ਵ ਵਿਚ ਸਿਖ ਜਗਤ ਪਹਿਲਾਂ ਹੀ ਵੰਡਿਆ ਗਿਆ ਹੈ ਤੇ ਇਤਿਹਾਸ ਵਿਚ ਇਸ ਤੋਂ ਪਹਿਲਾਂ ਪੰਥ ਰਤਨ ਦੇਣ ਦਾ ਮੁੱਦਾ ਕਦੀ ਵਿਵਾਦਤ ਨਹੀਂ ਹੋਇਆ ਹੈ ਜਿਸ ਤਰਾਂ ਕਿ ਹੁਣ ਹੋਇਆ ਹੈ। ਇਸ ਕਰਕੇ ਸਰਬਤ ਖਾਲਸਾ ਬੁਲਾਉਣ ਤੋਂ ਬਗੈਰ ਬਾਦਲ ਨੂੰ ਪੰਥ ਰਤਨ ਨਹੀਂ ਦਿੱਤਾ ਜਾਣਾ ਚਾਹੀਦਾ ਸੀ।ਪੀਰ ਮੁਹੰਮਦ ਨੇ ਕਿਹਾ ਕਿ ਸਿਖ ਜਗਤ ਨੂੰ ਧੋਖਾ ਦੇਣ ਦਾ ਬਾਦਲ ਦਾ ਲੰਮਾ ਇਤਿਹਾਸ ਰਿਹਾ ਹੈ 70ਵਿਆਂ ਵਿਚ ਨਿਰੰਕਾਰੀਆਂ ਦੀ ਹਾਮਇਤ ਤੋਂ ਲੈਕੇ ਹੁਣ ਡੇਰਾ ਸੱਚਾ ਸੋਦਾ ਦੀ ਹਮਾਇਤ ਤਕ। 1984 ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਸੱਦੇ ’ਤੇ ਹਜ਼ਾਂਰਾਂ ਸਿਖ ਫੌਜੀ ਭਾਰਤੀ ਫੌਜ ਨੂੰ ਛਡ ਗਏ ਸੀ ਤੇ ਕਈ ਸੈਕੜੇ ਮਾਰੇ ਗਏ ਸੀ। ਬਾਦਲ ਨੇ ਫਿਰ ਉਨ੍ਹਾਂ ਸਿਖ ਫੌਜੀਆਂ ਨੂੰ ਛੱਡ ਦਿੱਤਾ ਸੀ ਤੇ ਦੋ ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਉਨ੍ਹਾਂ ਦਾ ਮੁੜ ਵਸੇਬਾ ਨਹੀਂ ਕੀਤਾ।
1997 ਵਿਚ ਬਾਦਲ ਨੇ ਚੋਣਾਂ ਦੌਰਾਨ ਵਾਅਦੇ ਕੀਤੇ ਸੀ ਕਿ 1984 ਤੋਂ 1997 ਦੌਰਾਨ ਹਜ਼ਾਰਾਂ ਸਿਖਾਂ ਦੇ ਕਤਲੇਆਮ ਅਤੇ ਤਸ਼ਦਦ ਕਰਨ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ’ਤੇ ਮੁਕੱਦਮਾ ਚਲਾਇਆ ਜਾਵੇਗਾ ਪਰ ਉਸਨੇ ਕਦੀ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਬਜਾਏ ਇਸ ਦੇ ਬਾਦਲ ਸੁਮੇਧ ਸੈਣੀ, ਮੁਹੰਮਦ ਇਜ਼ਹਾਰ ਆਲਮ ਤੇ ਪਰਮਦੀਪ ਸਿੰਘ ਗਿਲ ਵਰਗੇ ਬਦਨਾਮ ਪੁਲਿਸ ਅਧਿਕਾਰੀਆਂ ਨੂੰ ਖੁਲੇਆਮ ਅਹੁਦਿਆਂ ਨਾਲ ਨਿਵਾਜ ਰਿਹਾ ਹੈ ਜਿਹੜੇ ਕਿ ਸਿਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹਨ।
ਪੀਰ ਮੁਹੰਮਦ ਨੇ ਅੱਗੋਂ ਕਿਹਾ ਕਿ ਆਪਣੇ ਸਮੁੱਚੇ ਸਿਆਸੀ ਜੀਵਨ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਲਾਹੇ ਲਈ ਸਿਖੀ ਦੇ ਸਿਧਾਂਤਾਂ ਦੀ ਲਗਾਤਾਰ ਉਲੰਘਣਾ ਕੀਤੀ ਹੈ। ਇੱਥੋਂ ਤੱਕ ਕਿ ਬਾਦਲ ਨੇ ਆਪਣੇ ਸਿਆਸੀ ਲਾਹਾ ਹਾਸਿਲ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਦੋ ਜਥੇਦਾਰਾਂ ਭਾਈ ਰਣਜੀਤ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਅਹੁਦੇ ਤੋਂ ਲਾਹ ਦਿੱਤਾ ਸੀ। ਹਾਲ ਵਿਚ ਹੀ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਆਗੂ ਅਡਵਾਨੀ ਦਾ ਸਵਾਗਤ ਕੀਤਾ ਸੀ ਜਿਸ ਨੇ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਫੌਜੀ ਕਾਰਵਾਈ ਦਾ ਖੁਲੇਆਮ ਸਮਰਥਨ ਕੀਤਾ ਸੀ ਜਿਸ ਦੇ ਨਤੀਜੇ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਤੇ ਹਜ਼ਾਂਰਾ ਸਿਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਪੀਰ ਮੁਹੰਮਦ ਨੇ ਕਿਹਾ ਕਿ ਬਾਦਲ ਦੀਆਂ ਪੰਥ ਵਿਰੋਧੀ ਕਾਰਵਾਈਆਂ ਦੀ ਅਜਿਹੀ ਲੰਮੀ ਸੂਚੀ ਹੈ ਜਿਹੜੀ ਉਸ ਨੂੰ ਪੰਥ ਰਤਨ ਦੇਣ ਦੇ ਫੈਸਲੇ ’ਤੇ ਕਈ ਸਵਾਲ ਤੇ ਵਿਵਾਦ ਖੜੇ ਕਰਦੀ ਹੈ।ਪ੍ਰਕਾਸ਼ ਸਿੰਘ ਬਾਦਲ ਦੇ ਧਾਰਮਿਕ ਤੇ ਪੰਥਕ ਯੋਗਦਾਨ ਨੂੰ ਨਸ਼ਰ ਕੀਤਾ ਜਾਵੇ ਖਾਸ ਕਰਕੇ ਸਿਖੀ ਦੀ ਵਖਰੀ ਪਛਾਣ ਤੇ ਸਵੈ ਨਿਰਣੇ ਦੇ ਅਧਿਕਾਰ ਲਈ ਸਿਖ ਜਗਤ ਦੇ ਸੰਘਰਸ਼ ਲਈ ਉਸਨੇ ਕੋਈ ਯੋਗਦਾਨ ਪਾਇਆ ਹੋਵੇ ਉਸ ਨੂੰ ਨਸ਼ਰ ਕੀਤਾ ਜਾਵੇ।