ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਫ਼ਿਰੋਜ਼ਪੁਰ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਕਸਤੂਰਬਾ ਗਾਂਧੀ ਹੋਸਟਲ ਬਣੇਗਾ
ਲੜਕੀਆਂ ਨੂੰ 254 ਮੁਫਤ ਸਾਈਕਲ ਵੰਡੇ
ਫਿਰੋਜ਼ਪੁਰ 6 ਦਸੰਬਰ 2011-ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਸਿੱਖਿਆ ਦੇ ਪਾਸਾਰ ਲਈ 1373 ਨਵੇਂ ਸਕੂਲਾਂ ਦੀ ਸਥਾਪਨਾ ਕੀਤੀ ਗਈ ਹੈ ਅਤੇ 1062 ਸਕੂਲਾਂ ਨੂੰ ਅੱਪਗਰੇਡ ਕੀਤਾ ਗਿਆ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਸ੍ਰ: ਸੁਖਪਾਲ ਸਿੰਘ ਨੰਨੂ ਨੇ ਸਰਕਾਰੀ ਕੰਨਿਆਂ ਸਕੈਂਡਰੀ ਸਕੂਲ ਫਿਰੋਜ਼ਪੁਰ ਵਿਖੇ ਕਸਤੂਰਬਾ ਗਾਂਧੀ ਹੋਸਟਲ ਦੀ ਬਿਲਡਿੰਗ ਲਈ ਰਾਸ਼ੀ ਦਾ ਚੈਕ ਦੇਣ ਅਤੇ ਲੜਕੀਆਂ ਨੂੰ ਸਾਈਕਲਾਂ ਦੀ ਵੰਡ ਕਰਨ ਉਪਰੰਤ ਵਿਦਿਆਰਥੀਆਂ, ਉਨ•ਾਂ ਦੇ ਮਾਪਿਆਂ ਤੇ ਅਧਿਆਪਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਕੀਤਾ।
ਸ੍ਰ ਨੰਨੂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਪੜ•ਾਈ ਸਬੰਧੀ ਸਹੂਲਤ ਨੂੰ ਮੁੱਖ ਰੱਖ ਕੇ ਉਨਾਂ ਨੂੰ ਮੁੱਫਤ ਸਾਈਕਲ ਤਕਸੀਮ ਕੀਤੇ ਜਾ ਰਹੇ ਹਨ ਤੇ ਅੱਜ ਸਰਕਾਰੀ ਕੰਨਿਆ ਸਕੈਂਡਰੀ ਸਕੂਲ ਦੀਆਂ 254 ਲੜਕੀਆਂ ਨੂੰ ਮੁੱਫਤ ਸਾਈਕਲ ਤਕਸੀਮ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਇਸੇ ਸਕੂਲ ਵਿਚ ਹੀ 6ਵੀਂ ਤੋਂ 8ਵੀਂ ਤੱਕ ਦੀਆਂ ਵਿਦਿਆਰਥਣਾਂ ਲਈ 35 ਲੱਖ ਰੁਪਏ ਦੀ ਲਾਗਤ ਨਾਲ ਕਸਤੂਰਬਾ ਗਾਂਧੀ ਹੋਸਟਲ ਸਥਾਪਿਤ ਕੀਤਾ ਜਾਏਗਾ, ਜਿਸ ‘ਤੇ ਅਗਲੇ ਹਫਤੇ ਕੰਮ ਸ਼ੁਰੂ ਹੋ ਜਾਵੇਗਾ। ਉਨ•ਾਂ ਕਿਹਾ ਕਿ ਅੱਜ 35 ਲੱਖ 32 ਹਜ਼ਾਰ ਰੁਪਏ ਦਾ ਚੈਕ ਸਕੂਲ ਪ੍ਰਿਸੀਪਲ ਨੂੰ ਸੌਂਂਪ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ•ਾ ਸਿੱਖਿਆ ਅਫਸਰ ਸ੍ਰੀਮਤੀ ਨਰੇਸ਼ ਕੁਮਾਰੀ, ਪ੍ਰਿਸੀਪਲ ਸ੍ਰੀਮਤੀ ਹਰਕਿਰਨ ਕੌਰ, ਸਟੇਟ ਐਵਾਰਡੀ ਅਧਿਆਪਕ ਡਾ:ਸਤਿੰਦਰ ਸਿੰਘ, ਸ੍ਰ ਗੁਰਮੁੱਖ ਸਿੰਘ ਅਟਾਰੀ, ਸ੍ਰੀ ਦਰਸ਼ਨ ਲਾਲ, ਸ੍ਰ ਗੁਰਚਰਨ ਸਿੰਘ ਵਾਇਸ ਪ੍ਰਿਸੀਪਲ, ਸ੍ਰੀ ਲਲਿਤ ਕੁਮਾਰ, ਸ੍ਰੀ ਪਰਮਵੀਰ ਸ਼ਰਮਾ, ਸ੍ਰ ਦਲਜੀਤ ਸਿੰਘ ਉਪ ਪ੍ਰਧਾਨ ਨਗਰ ਕੌਂਸਲ, ਸ੍ਰ ਪੂਰਨ ਸਿੰਘ ਜੋਸ਼ਨ ਉਪ ਪ੍ਰਧਾਨ ਅਤੇ ਨਵੀਨ ਗੋਰਾ ਐਮ.ਸੀ ਵੀ ਹਾਜ਼ਰ ਸਨ।