ਅੰਮ੍ਰਿਤਸਰ, 6 ਦਸੰਬਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਸੀਨੀਅਰ ਰਿਸਰਚ ਫੈਲੋ, ਮਿਸ ਰਾਬਿਆ ਸ਼ਰਮਾ ਨੂੰ ਤਾਈਵਾਨ ਦੀ ਨੈਸ਼ਨਲ ਚਿੰਗ ਕੁੰਗ ਯੂਨੀਵਰਸਿਟੀ, ਤਾਈਨਾਨ ਵਿਚ ਚੌਥੀ ਏਸ਼ੀਅਨ ਕਾਨਫਰੰਸ ਆਫ ਕੌਲੀਔਡ ਐਂਡ ਇੰਟਰਫੇਸ ਸਾਇੰਸ ਵਿਚ ਵਿਸ਼ੇਸ਼ ਔਰਲ ਸੈਸ਼ਨ ਦੌਰਾਨ ਐਕਸੀਲੈਂਟ ਪੇਪਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਿਸ ਰਾਬਿਆ ਸ਼ਰਮਾ ਨੇ (Study of interfacial and micellar properties of sodium dioctcl sulphosuccinate salt (1O“) with ੍ਰwitterionic surfactants in aqueous media) ਵਿਸ਼ੇ ‘ਤੇ ਆਪਣਾ ਰਿਸਰਚ ਪੇਪਰ ਪੇਸ਼ ਕੀਤਾ ਸੀ।
ਇਸ ਕਾਨਫਰੰਸ ਦਾ ਆਯੋਜਨ ਨਵੰਬਰ ਮਹੀਨੇ ਵਿਚ ਕੀਤਾ ਗਿਆ ਸੀ। ਰਾਬਿਆ ਸ਼ਰਮਾ ਆਪਣੀ ਖੋਜ ਦਾ ਕੰਮ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ, ਡਾ. ਰਾਕੇਸ਼ ਮਹਾਜਨ ਦੇ ਨਿਰਦੇਸ਼ਨ ਹੇਠ ਕਰ ਰਹੀ ਹੈ